ਮੁੰਬਈ ਏਅਰਪੋਰਟ 'ਤੇ ਸਪਾਟ ਹੋਈ ਸ਼ਹਿਨਾਜ਼ ਗਿੱਲ ਨੇ ਕੈਜੂਅਲ ਡਰੈਸ 'ਚ ਜਿੱਤਿਆ ਫੈਨਜ਼ ਦਾ ਦਿਲ

By  Pushp Raj May 6th 2022 04:33 PM

ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਜਦੋਂ ਫਿਜ਼ੀਕਲ ਟ੍ਰਾਂਸਫਾਰਮੇਸ਼ਨ ਕੀਤਾ ਹੈ, ਉਦੋਂ ਤੋਂ ਹੀ ਉਹ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਅਰਪਿਤਾ ਖਾਨ ਦੇ ਈਦ ਜਸ਼ਨ 'ਤੇ ਸਲਮਾਨ ਖਾਨ ਨਾਲ ਵਾਇਰਲ ਵੀਡੀਓ ਕਾਰਨ ਸੁਰਖੀਆਂ 'ਚ ਰਹਿਣ ਤੋਂ ਬਾਅਦ; ਸ਼ਹਿਨਾਜ਼ ਹੁਣ ਆਪਣੇ ਕੈਜ਼ੂਅਲ ਚਿਕ ਏਅਰਪੋਰਟ ਲੁੱਕ ਨਾਲ ਚਰਚਾ ਵਿੱਚ ਹੈ।

Image Source: Instagram

 

ਸ਼ਹਿਨਾਜ਼ ਗਿੱਲ ਦੀ ਏਅਰਪੋਰਟ ਲੁੱਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਨੇ ਹਲਕੀ ਬਦਾਮੀ ਰੰਗ ਦੀ ਪੈਂਟ ਪਾਈ ਹੋਈ ਹੈ ਅਤੇ ਉਸ ਨਾਲ ਭੂਰੇ ਰੰਗ ਦਾ ਫਿਟਿੰਗ ਟਾਪ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਬਹੁਤ ਹਲਕਾ ਮੇਕਅੱਪ ਕੀਤਾ ਹੈ ਵਾਲਾਂ ਨੂੰ ਖੁੱਲ੍ਹਾ ਛੱਡਿਆ ਹੈ।

ਸ਼ਹਿਨਾਜ਼ ਗਿੱਲ ਇਸ ਕੈਜ਼ੂਅਲ ਲੁੱਕ 'ਚ ਵੀ ਕਾਫੀ ਖੂਬਸੂਰਤ ਲੱਗ ਰਹੀ ਹੈ। ਅਭਿਨੇਤਰੀ ਏਅਰਪੋਰਟ 'ਤੇ ਕਾਫੀ ਖੁਸ਼ ਨਜ਼ਰ ਆਈ ਅਤੇ ਪਾਪਰਾਜ਼ੀ ਨਾਲ ਗੱਲਬਾਤ ਵੀ ਕੀਤੀ। ਅਦਾਕਾਰਾ ਦੀ ਇਸ ਸਾਦਗੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

ਖ਼ਾਸ ਗੱਲ ਇਹ ਹੈ ਕਿ ਜਿਵੇਂ ਹੀ ਸ਼ਹਿਨਾਜ਼ ਗਿੱਲ ਏਅਰਪੋਰਟ 'ਤੇ ਕਾਰ ਤੋਂ ਹੇਠਾਂ ਉਤਰੀ ਤਾਂ ਉਸ ਨੂੰ ਦੇਖਦੇ ਹੀ ਸਾਰੇ ਕੈਮਰੇ ਉਸ ਵੱਲ ਹੋ ਗਏ। ਸ਼ਹਿਨਾਜ਼ ਦੀ ਇਹ ਲੁੱਕ ਬਹੁਤ ਹੀ ਸਾਦਗੀ ਭਰੀ ਹੋਣ ਦੇ ਬਾਵਜੂਦ ਬਹੁਤ ਸਟਾਈਲਿਸ਼ ਲੱਗ ਰਹੀ ਹੈ। ਜਿਸ 'ਚ ਉਹ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ।

Image Source: Instagram

ਹੋਰ ਪੜ੍ਹੋ: ਆਲਿਆ ਭੱਟ ਕਦੋਂ ਤੋਂ ਸ਼ੁਰੂ ਕਰੇਗੀ ਹੌਲੀਵੁੱਡ ਫਿਲਮ 'ਹਾਰਟ ਆਫ ਸਟੋਨ ਦੀ ਸ਼ੂਟਿੰਗ' ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਦੀ ਈਦ ਪਾਰਟੀ ਲੁੱਕ ਦੀ ਕਾਫੀ ਚਰਚਾ ਹੋਈ ਸੀ।ਇਸ ਪਾਰਟੀ 'ਚ ਸ਼ਹਿਨਾਜ਼ ਬਲੈਕ ਸੂਟ ਪਾ ਕੇ ਪਹੁੰਚੀ ਸੀ। ਇਸ ਪਾਰਟੀ ਦਾ ਆਯੋਜਨ ਸਲਮਾਨ ਖਾਨ ਦੀ ਛੋਟੀ ਭੈਣ ਅਰਪਿਤਾ ਖਾਨ ਅਤੇ ਉਨ੍ਹਾਂ ਦੇ ਪਤੀ ਆਯੂਸ਼ ਸ਼ਰਮਾ ਨੇ ਕੀਤਾ ਸੀ। ਇਸ ਪਾਰਟੀ 'ਚ ਬਾਲੀਵੁੱਡ ਅਤੇ ਟੈਲੀਵਿਜ਼ਨ ਦੇ ਕਈ ਸਿਤਾਰੇ ਪਹੁੰਚੇ ਸਨ। ਜਿਸ 'ਚ ਸ਼ਹਿਨਾਜ਼ ਗਿੱਲ ਦਾ ਲੁੱਕ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਰਿਹਾ ਸੀ। ਖਾਸ ਗੱਲ ਇਹ ਹੈ ਕਿ ਸਲਮਾਨ ਖਾਨ ਖੁਦ ਵੀ ਸ਼ਹਿਨਾਜ਼ ਨੂੰ ਉਸ ਦੀ ਕਾਰ 'ਚ ਬਿਠਾਉਣ ਪਹੁੰਚੇ ਸਨ, ਜਿਸ ਦੀਆਂ ਵੀਡੀਓਜ਼ ਵੀ ਕਾਫੀ ਵਾਇਰਲ ਹੋਈਆਂ।

 

View this post on Instagram

 

A post shared by Viral Bhayani (@viralbhayani)

Related Post