9 ਵੀਂ ਵਰ੍ਹੇਗੰਢ 'ਤੇ ਸ਼ਿਲਪਾ ਸ਼ੈੱਟੀ ਨੇ ਦਿਖਾਇਆ ਵੱਖਰਾ ਅੰਦਾਜ਼ , ਦੇਖੋ ਤਸਵੀਰਾਂ
Aaseen Khan
November 22nd 2018 12:19 PM --
Updated:
November 22nd 2018 02:24 PM
9 ਵੀਂ ਵਰ੍ਹੇਗੰਢ 'ਤੇ ਸ਼ਿਲਪਾ ਸ਼ੈੱਟੀ ਨੇ ਦਿਖਾਇਆ ਵੱਖਰਾ ਅੰਦਾਜ਼ , ਦੇਖੋ ਤਸਵੀਰਾਂ , ਬਾਲੀਵੁੱਡ ਦੇ ਰੋਮੈਂਟਿਕ ਕਪਲ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਨੂੰ ਅਕਸਰ ਹੈ ਪਿਆਰ ਦੇ ਪਲ ਬਿਤਾਉਂਦੇ ਹੀਏ ਵੇਖਿਆ ਜਾਂਦਾ ਰਹਿੰਦਾ ਹੈ। ਫਿਲਮ ਜਗਤ ਦੇ ਇਸ ਜੋੜੇ ਦੇ ਪਿਆਰ ਦੀਆਂ ਫ਼ਿਲਮੀ ਜਗਤ ਦੇ ਗਲਿਆਰਿਆਂ 'ਚ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਸ਼ਿਲਪਾ ਸ਼ੈੱਟੀ ਨੇ ਅੱਜ ਕਲ ਫ਼ਿਲਮੀ ਜਗਤ ਤੋਂ ਦੂਰੀਆਂ ਬਣਾ ਕੇ ਰੱਖੀਆਂ ਹਨ ਪਰ ਚਰਚਾ ਦਾ ਵਿਸ਼ਾਂ ਤਾਂ ਅਕਸਰ ਹੀ ਰਹਿੰਦੀ ਹੈ। ਸ਼ਿਲਪਾ ਸ਼ੇੱਟੀ ਟੀਵੀ ਰਿਐਲਟੀ ਸ਼ੋ ਅਤੇ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਸਰੋਤਿਆਂ ਨੂੰ ਦਰਸ਼ਨ ਦਿੰਦੇ ਰਹਿੰਦੇ ਹਨ। ਦੱਸ ਦਈਏ ਸ਼ਿਲਪਾ 'ਤੇ ਰਾਜ ਕੁੰਦਰਾ ਦੇ ਵਿਆਹ ਦੀ ਅੱਜ 9 ਵੀਂ ਵਰ੍ਹੇ ਗੰਢ ਹੈ ਜਿਸ ਦੀਆਂ ਤਸਵੀਰਾਂ ਸ਼ਿਲਪਾ ਸ਼ੈੱਟੀ ਨੇ ਰੋਮਾਂਟਿਕ ਅੰਦਾਜ਼ 'ਚ ਪੋਜ਼ ਕਰਕੇ ਸ਼ੇਅਰ ਕੀਤੀਆਂ ਹਨ।