9 ਵੀਂ ਵਰ੍ਹੇਗੰਢ 'ਤੇ ਸ਼ਿਲਪਾ ਸ਼ੈੱਟੀ ਨੇ ਦਿਖਾਇਆ ਵੱਖਰਾ ਅੰਦਾਜ਼ , ਦੇਖੋ ਤਸਵੀਰਾਂ

written by Aaseen Khan | November 22, 2018

9 ਵੀਂ ਵਰ੍ਹੇਗੰਢ 'ਤੇ ਸ਼ਿਲਪਾ ਸ਼ੈੱਟੀ ਨੇ ਦਿਖਾਇਆ ਵੱਖਰਾ ਅੰਦਾਜ਼ , ਦੇਖੋ ਤਸਵੀਰਾਂ , ਬਾਲੀਵੁੱਡ ਦੇ ਰੋਮੈਂਟਿਕ ਕਪਲ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਨੂੰ ਅਕਸਰ ਹੈ ਪਿਆਰ ਦੇ ਪਲ ਬਿਤਾਉਂਦੇ ਹੀਏ ਵੇਖਿਆ ਜਾਂਦਾ ਰਹਿੰਦਾ ਹੈ। ਫਿਲਮ ਜਗਤ ਦੇ ਇਸ ਜੋੜੇ ਦੇ ਪਿਆਰ ਦੀਆਂ ਫ਼ਿਲਮੀ ਜਗਤ ਦੇ ਗਲਿਆਰਿਆਂ 'ਚ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਸ਼ਿਲਪਾ ਸ਼ੈੱਟੀ ਨੇ ਅੱਜ ਕਲ ਫ਼ਿਲਮੀ ਜਗਤ ਤੋਂ ਦੂਰੀਆਂ ਬਣਾ ਕੇ ਰੱਖੀਆਂ ਹਨ ਪਰ ਚਰਚਾ ਦਾ ਵਿਸ਼ਾਂ ਤਾਂ ਅਕਸਰ ਹੀ ਰਹਿੰਦੀ ਹੈ। ਸ਼ਿਲਪਾ ਸ਼ੇੱਟੀ ਟੀਵੀ ਰਿਐਲਟੀ ਸ਼ੋ ਅਤੇ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਸਰੋਤਿਆਂ ਨੂੰ ਦਰਸ਼ਨ ਦਿੰਦੇ ਰਹਿੰਦੇ ਹਨ। ਦੱਸ ਦਈਏ ਸ਼ਿਲਪਾ 'ਤੇ ਰਾਜ ਕੁੰਦਰਾ ਦੇ ਵਿਆਹ ਦੀ ਅੱਜ 9 ਵੀਂ ਵਰ੍ਹੇ ਗੰਢ ਹੈ ਜਿਸ ਦੀਆਂ ਤਸਵੀਰਾਂ ਸ਼ਿਲਪਾ ਸ਼ੈੱਟੀ ਨੇ ਰੋਮਾਂਟਿਕ ਅੰਦਾਜ਼ 'ਚ ਪੋਜ਼ ਕਰਕੇ ਸ਼ੇਅਰ ਕੀਤੀਆਂ ਹਨ। https://www.instagram.com/p/Bqd9MEQBa7A/ ਇੰਸਟਾਗ੍ਰਾਮ 'ਤੇ ਫੋਟੋਆਂ ਸ਼ੇਅਰ ਕਰਦੇ ਹੋਏ ਸ਼ਿਲਪਾ ਸ਼ੈੱਟੀ ਨੇ ਲਿਖਿਆ ਹੈ ਕਿ "ਤੁਹਾਡਾ ਪਿਆਰ 'ਤੇ ਤੁਹਾਡੇ ਸਰਪ੍ਰਾਈਜ਼ ਮੇਰੇ ਲਈ ਅਜੀਜ਼ ਹਨ। ਮੈਂ ਕੁੱਝ ਖਾਸ ਚੀਜ਼ਾਂ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ। ਅਸੀਂ ਦੋਵੇਂ ਸਿਰਫ ਇੱਕ ਦੂਸਰੇ ਲਈ ਹੀ ਬਣੇ ਹਾਂ। ਜਦੋਂ ਤੱਕ ਮੇਰੀ ਜ਼ਿੰਗਦੀ ਰਹੇਗੀ ਮੈਂ ਸਿਰਫ ਤੁਹਾਡੀ ਰਹਾਂਗੀ। ਜੇ ਉਸ ਤੋਂ ਬਾਅਦ ਦੀ ਵੀ ਕੋਈ ਜ਼ਿੰਦਗੀ ਹੈ ਤਾਂ ਮੈਂ ਸਿਰਫ ਤੁਹਾਨੂੰ ਹੀ ਪਿਆਰ ਕਰਾਂਗੀ। ਵਿਆਹ ਦੀ ਸਾਲਗਿਰਾ ਮੁਬਾਰਕ ਹੋਵੇ। "  Raj Kundra are ਹੋਰ ਪੜ੍ਹੋ : ਰਣਬੀਰ ਤੇ ਆਲੀਆ ਦੇ ਵਿਆਹ ਦੀਆਂ ਅਟਕਲਾਂ ‘ਤੇ ਆਲੀਆ ਦਾ ਜਵਾਬ
ਇਸ ਤੋਂ ਬਾਅਦ ਰਾਜ ਕੁੰਦਰਾ ਨੇ ਆਪਣੀਆਂ ਭਾਵਨਾਵਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ "ਬਸ ਇੱਕ ਸਾਲ ਹੋਰ ਫਿਰ ਅਸੀਂ 10 ਵੇਂ ਸਾਲ ਦੀ ਸਾਲਗਿਰਾ ਮਨਾਵਾਂਗੇ , ਹਾਲੇ ਕੱਲ ਦੀ ਹੀ ਗੱਲ ਲਗਦੀ ਹੈ ਜਦੋਂ ਆਪਾਂ ਵਿਆਹ ਦੇ ਬੰਦਨ 'ਚ ਬੱਝੇ ਸੀ। " ਦੱਸ ਦਈਏ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਮਾਲਦੀਵ 'ਚ ਆਪਣਾ ਰੋਮਾਂਟਿਕ ਹਾਲੀਡੇ ਮਨਾ ਰਹੇ ਹਨ ਜਿੱਥੇ ਇਹਨਾਂ ਪ੍ਰੇਮੀਆਂ ਨੀ ਸ਼ੋਸ਼ਲ ਮੀਡੀਆ ਤੇ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। https://www.instagram.com/p/BqcGdQKguW0/ celebrate 9th annyversry ਸ਼ਿਲਪਾ ਸ਼ੈੱਟੀ ਨੇ ਹੋਰ ਵੀ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿੰਨ੍ਹਾਂ 'ਚ ਮਾਲਦੀਵ ਤੇ ਰੋਮਾਂਟਿਕ ਛੁੱਟੀਆਂ ਬਤੀਤ ਕਰਦੇ ਹੋਏ ਨਜ਼ਰ ਆ ਰਹੇ ਹਨ। ਜ਼ਿਕਰ ਯੋਗ ਹੈ ਕਿ ਰਾਜ ਕੁੰਦਰਾ ਤੇ ਸ਼ਿਲਪਾ ਸ਼ੈੱਟੀ ਦੀ ਮੁਲਾਕਾਤ 2008 'ਚ ਹੋਈ ਤੇ ਇਹਨਾਂ ਦਾ ਪਿਆਰ 22 ਨਵੰਬਰ 2009 ਨੂੰ ਵਿਆਹ ਦੇ ਰਿਸ਼ਤੇ 'ਚ ਬੱਝ ਗਿਆ

0 Comments
0

You may also like