ਟੁੱਟੀ ਹੋਈ ਲੱਤ ਦੇ ਬਾਵਜੂਦ ਜੰਮ ਕੇ ਡਾਂਸ ਕਰਦੀ ਨਜ਼ਰ ਆਈ ਸ਼ਿਲਪਾ ਸ਼ੈੱਟੀ, ਦੇਖੋ ਵੀਡੀਓ
Shilpa Shetty Dances On One Leg: ਅਦਾਕਾਰਾ ਸ਼ਿਲਪਾ ਸ਼ੈੱਟੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਤਿਉਹਾਰ ਬਹੁਤ ਹੀ ਸ਼ਰਧਾ ਤੇ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦੀ ਹੈ। ਇਸ ਵਾਰ ਭਾਵੇਂ ਉਨ੍ਹਾਂ ਦਾ ਪੈਰ ਟੁੱਟਿਆ ਹੋਇਆ ਹੈ ਪਰ ਅਦਾਕਾਰਾ ਦੇ ਜੋਸ਼ ਚ ਕੋਈ ਕਮੀ ਨਹੀਂ ਨਜ਼ਰ ਆ ਰਹੀ ਹੈ। ਹਾਲ ਹੀ ਚ ਉਨ੍ਹਾਂ ਨੇ ਆਪਣੀ ਇੱਕ ਡਾਂਸ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਨਵਰਾਤਰੀ ਦੀ ਖੁਸ਼ੀ ਨੂੰ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ।
image source: Instagram
ਇੰਸਟਾਗ੍ਰਾਮ 'ਤੇ ਆਪਣਾ ਇੱਕ ਵੀਡੀਓ ਸਾਂਝਾ ਕਰਦੇ ਹੋਏ, ਅਦਾਕਾਰ ਨੇ ਲਿਖਿਆ, "ਗੁਜਰਾਤੀ ਹੋਣ ਦਾ ਮੌਸਮ ਹੈ! ਡਾਂਡੀਆ ਦੀ ਰਾਣੀ ਫਾਲਗੁਨੀ ਪਾਠਕ ਦੇ ਮੇਰੇ ਮੌਜੂਦਾ ਪਸੰਦੀਦਾ ਗੀਤ 'ਤੇ ਨੱਚਣਾ (ਭਾਵੇਂ ਇਹ ਇੱਕ ਲੱਤ 'ਤੇ ਹੋਵੇ)।" ਉਸਦੀ ਸੁਰਖੀ ਦੇ ਨਾਲ ਹੈਸ਼ਟੈਗਸ ਨਵਰਾਤਰੀ, ਗਰਬਾ, ਦਿਨ 3, ਫੈਸਟੀਵਲਜ਼ ਆਫ ਇੰਡੀਆ, ਰੀਲਜ਼ ਵਰਗੇ ਹੈਸ਼ਟੈਗ ਦਿੱਤੇ ਹਨ।
ਵੀਡੀਓ ਵਿੱਚ, ਅਦਾਕਾਰਾ ਨੀਲੇ ਰੰਗ ਦੇ ਪਹਿਰਾਵਾ 'ਚ ਦਿਖਾਈ ਦੇ ਰਹੀ ਹੈ ਤੇ ਇੱਕ ਲੱਤ ਦੇ ਨਾਲ ਹੀ ਫਾਲਗੁਨੀ ਪਾਠਕ ਦੇ ਗੀਤ Vasaladi 'ਤੇ ਡਾਂਸ ਕਰਦੇ ਹੋਈ ਦਿਖਾਈ ਦੇ ਰਹੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਸ਼ਿਲਪਾ ਦੇ ਇਸ ਅੰਦਾਜ਼ ਦੀ ਤਰਾਫੀ ਕਰ ਰਹੇ ਹਨ।

ਇਸ ਤੋਂ ਪਹਿਲਾਂ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਨਵਰਾਤਰੀ ਨਾਲ ਸਬੰਧਤ ਇੱਕ ਪੋਸਟ ਸ਼ੇਅਰ ਕੀਤੀ ਸੀ। ਜਿਸ ‘ਚ ਉਹ ਦੇਵੀ ਦੁਰਗਾ ਦੀ ਪੂਜਾ ਕਰਦੀ ਹੋਈ ਨਜ਼ਰ ਆਈ ਸੀ।
ਦੱਸ ਦਈਏ ਅਗਸਤ ਮਹੀਨੇ ਵਿੱਚ, ਸ਼ਿਲਪਾ ਸ਼ੈੱਟੀ ਫ਼ਿਲਮ ਦੀ ਸ਼ੂਟਿੰਗ ਕਰਦੇ ਸਮੇਂ ਉਨ੍ਹਾਂ ਦੀ ਲੱਤ ‘ਤੇ ਸੱਟ ਲੱਗ ਗਈ ਸੀ। ਸ਼ਿਲਪਾ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਯੋਗ ਵਾਲੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

View this post on Instagram