ਨੀਤੂ ਕਪੂਰ ਨੇ ਆਪਣੇ ਪੁੱਤਰ ਰਣਬੀਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਕਿਊਟ ਤਸਵੀਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਂ-ਪੁੱਤ ਦਾ ਇਹ ਅੰਦਾਜ਼
ਨੀਤੂ ਕਪੂਰ ਨੇ ਆਪਣੇ ਪੁੱਤਰ ਰਣਬੀਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਕਿਊਟ ਤਸਵੀਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਂ-ਪੁੱਤ ਦਾ ਇਹ ਅੰਦਾਜ਼
Neetu Kapoor wishes son Ranbir Kapoor: ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਬ੍ਰਹਮਾਸਤਰ ਪਾਰਟ ਵਨ ਸ਼ਿਵ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਦੇ ਨਾਲ ਹੀ 28 ਸਤੰਬਰ 1982 ਨੂੰ ਜਨਮੇ ਰਣਬੀਰ ਸਿੰਘ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੇ ਹਨ।
ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦੇ ਬੇਟੇ ਰਣਬੀਰ ਨੂੰ ਇੰਡਸਟਰੀ ਦਾ ਚਾਕਲੇਟ ਬੁਆਏ ਵੀ ਕਿਹਾ ਜਾਂਦਾ ਹੈ। ਰਣਬੀਰ ਕਪੂਰ ਦਾ ਨਾਂ ਭਾਵੇਂ ਹੀ ਬਾਲੀਵੁੱਡ ਦੇ ਸਭ ਤੋਂ ਚਰਚਿਤ ਕਪੂਰ ਪਰਿਵਾਰ ਨਾਲ ਜੁੜਿਆ ਹੋਵੇ ਪਰ ਆਪਣੀ ਸ਼ਾਨਦਾਰ ਅਦਾਕਾਰੀ ਦੇ ਦਮ 'ਤੇ ਉਹ ਕਰੋੜਾਂ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ ਹਨ।
ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਆਪਣੇ ਲਾਡਲੇ ਦਿਓਰ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਇਹ ਅਣਦੇਖੀ ਤਸਵੀਰ
Image Source: Instagram
ਅਦਾਕਾਰਾ ਨੀਤੂ ਕਪੂਰ ਨੇ ਵੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪੁੱਤਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਲ ਬੇਹੱਦ ਹੀ ਕਿਊਟ ਤਸਵੀਰ ਸਾਂਝੀ ਕੀਤੀ ਹੈ । ਉਨ੍ਹਾਂ ਨੇ ਨਾਲ ਹੀ ਕੈਪਸ਼ਨ ਚ ਲਿਖਿਆ ਹੈ-‘ This has been quite a milestone year for You for US !!! Miss your father ਉਹ ਸਭ ਤੋਂ ਵੱਧ ਖੁਸ਼ਹਾਲ ਹੋਣਗੇ, ਮੈਨੂੰ ਯਕੀਨ ਹੈ ਕਿ ਉਹ ਉੱਥੋਂ orchestrating ਕਰ ਰਹੇ ਹੋਣੇ !!! ਜਨਮਦਿਨ ਮੁਬਾਰਕ ਲਵ ਯੂ ਦ mostestttt rana ❤️ ਤੁਸੀਂ ਮੇਰੀ ਸ਼ਕਤੀ ਅਸਤਰ ਹੋ’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਰਣਬੀਰ ਕਪੂਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
Image Source: Instagram
ਰਣਬੀਰ ਕਪੂਰ ਨੇ ਜਦੋਂ ਇੰਡਸਟਰੀ 'ਚ ਐਂਟਰੀ ਕੀਤੀ ਤਾਂ ਉਨ੍ਹਾਂ ਨੂੰ ਚਾਕਲੇਟ ਬੁਆਏ ਕਿਹਾ ਜਾਂਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦਾ ਨਾਂ ਕਈ ਸੁੰਦਰੀਆਂ ਨਾਲ ਵੀ ਜੁੜਿਆ ਹੋਇਆ ਸੀ। ਦੀਪਿਕਾ ਪਾਦੁਕੋਣ ਅਤੇ ਕੈਟਰੀਨਾ ਕੈਫ ਨਾਲ ਉਨ੍ਹਾਂ ਦੀ ਡੇਟਿੰਗ ਦੀਆਂ ਖਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
Image Source: Instagram
ਇਸ ਦੇ ਨਾਲ ਹੀ ਰਣਬੀਰ ਦਾ ਨਾਂ ਸੋਨਮ ਕਪੂਰ, ਨਰਗਿਸ ਫਾਖਰੀ ਅਤੇ ਪ੍ਰਿਅੰਕਾ ਚੋਪੜਾ ਨਾਲ ਵੀ ਜੁੜਿਆ ਸੀ। ਆਲੀਆ ਅਤੇ ਰਣਬੀਰ ਦੀ ਮੁਲਾਕਾਤ 2017 'ਚ ਫਿਲਮ 'ਬ੍ਰਹਮਾਸਤਰ' ਦੀ ਸ਼ੂਟਿੰਗ ਦੌਰਾਨ ਹੋਈ ਸੀ ਅਤੇ ਦੋਵਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਸਾਲ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਗਏ ਅਤੇ ਜਲਦ ਹੀ ਇਸ ਦੁਨੀਆ 'ਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
