ਸ਼ਿਲਪਾ ਸ਼ੈੱਟੀ ਦਾ ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਸਪਾਈਡਰ ਮੈਨ ਨੂੰ ਕਿਹਾ- ‘ਦੇ ਰੇ ਬਾਬਾ ਟਿਕਟ...

By  Lajwinder kaur December 16th 2021 02:01 PM -- Updated: December 16th 2021 02:45 PM

ਸਪਾਈਡਰ ਮੈਨ ਨੋ ਵੇ ਹੋਮ ਫ਼ਿਲਮ ਕਾਫੀ ਲਾਈਮਲਾਈਟ ਵਿੱਚ ਹੈ। ਅਜਿਹੇ ਬਾਲੀਵੁੱਡ ਸਿਤਾਰੇ ਵੀ ਹਨ ਜੋ ਮਾਰਵਲ ਫਿਲਮਾਂ ਦੇ ਸ਼ੌਕੀਨ ਹਨ। ਤੁਸੀਂ ਦੇਖ ਸਕਦੇ ਹੋ ਕਿ ਸੋਸ਼ਲ ਮੀਡੀਆ 'ਤੇ ਇਸ ਫ਼ਿਲਮ ਨੂੰ ਲੈ ਕੇ ਲੋਕ ਕਿੰਨੇ ਦੀਵਾਨੇ ਹਨ। ਜਿਸ ਦੇ ਚੱਲਦੇ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਵੀ Spider Man No Way Home ਫ਼ਿਲਮ ਦੀ ਟਿਕਟ ਲੈਣ ਲਈ ਬੇਤਾਬ ਨਜ਼ਰ ਆ ਰਹੀ ਹੈ। ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ :  ਲਓ ਜੀ ਵੈਡਿੰਗ ਸੀਜ਼ਨ ਲਈ ਗਾਇਕ ਰੌਸ਼ਨ ਪ੍ਰਿੰਸ ਵੀ ਲੈ ਕੇ ਆਏ ਨੇ ਆਪਣਾ ਨਵਾਂ ਗੀਤ ‘ਜੋੜੀ’, ਹਰ ਇੱਕ ਨੂੰ ਨੱਚਣ ਲਈ ਕਰ ਰਿਹਾ ਹੈ ਮਜ਼ਬੂਰ,ਦੇਖੋ ਵੀਡੀਓ

bijlee bijlee shilpa shetty

ਵੀਡੀਓ ‘ਚ ਉਹ ਸਪਾਈਡਰ ਮੈਨ ਦੇ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਸਪਾਈਡਰ ਮੈਨ ਨੋ ਵੇ ਹੋਮ ਟਿਕਟ ਲਈ ਪਰੇਸ਼ਾਨ ਨਜ਼ਰ ਆ ਰਹੀ ਹੈ। ਜਿਵੇਂ ਹੀ ਉਹ ਆਪਣੇ ਕਮਰੇ 'ਚ ਦਾਖਲ ਹੁੰਦੀ ਹੈ, ਉਸ ਨੂੰ ਸਪਾਈਡਰ ਮੈਨ ਦਿਖਾਈ ਦਿੰਦਾ ਹੈ ਅਤੇ ਇਸ ਤੋਂ ਬਾਅਦ ਉਹ ਉਸ ਨੂੰ ਟਿਕਟਾਂ ਲਈ ਬੇਨਤੀ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਅੰਕਿਤਾ ਲੋਖੰਡੇ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ, ਲਾਲ ਰੰਗ ਦੇ ਸ਼ਰਾਰੇ ਸੂਟ ‘ਚ ਦਿਲਕਸ਼ ਨਜ਼ਰ ਆਈ ਅਦਾਕਾਰਾ

inside image of shilpa shetty funny video with spider

ਵੀਡੀਓ ‘ਚ ਅੱਗੇ ਦੇਖ ਸਕਦੇ ਹੋਏ ਉਹ ਸਪਾਈਡਰ ਮੈਨ ਨੂੰ ਬੇਨਤੀ ਕਰਦੀ ਹੈ ਕਿ ਫ਼ਿਲਮ ਦੀ ਟਿਕਟ ਦੇ ਦੋ, ਇਸ ਦੇ ਬਦਲੇ ਉਹ ਉਸ ਨੂੰ ਡਾਂਸ ਸਿਖਾਵੇਗੀ। ਵੀਡੀਓ ‘ਚ ਦੇਖ ਸਕਦੇ ਹੋ ਸ਼ਿਲਪਾ ਸਪਾਈਡਰ ਮੈਨ ਨੂੰ ਡਾਂਸ ਸਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਪਰ ਇਸ ਦੇ ਨਾਲ ਹੀ ਜ਼ਬਰਦਸਤ ਡਾਂਸ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਸਪਾਈਡਰ ਮੈਨ ਤੋਂ ਟਿਕਟ ਮੰਗੀ ਤਾਂ ਉਨ੍ਹਾਂ ਨੇ ਫਿਰ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਅਦਾਕਾਰਾ ਟਿਕਟ ਨਾ ਪਾ ਕੇ ਉਦਾਸ ਨਜ਼ਰ ਆਉਂਦੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ਿਲਪਾ ਦੇ ਪ੍ਰਸ਼ੰਸਕ ਅਤੇ ਕਲਾਕਾਰ ਕਮੈਂਟ ਕਰਕੇ ਆਪਣੀ ਰਾਏ ਦੇ ਰਹੇ ਨੇ। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਦੇਖ ਚੁੱਕੇ ਹਨ। ਇੱਕ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਦੱਸ ਦਈਏ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਮਜ਼ੇਦਾਰ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਹਿੰਦੀ ਫ਼ਿਲਮੀ ਜਗਤ ‘ਚ ਵੀ ਦੁਬਾਰਾ ਤੋਂ ਐਕਟਿਵ ਹੋ ਰਹੀ ਹੈ। ਏਨੀਂ ਦਿਨੀਂ ਉਹ ਟੀਵੀ ਦੇ ਰਿਆਲਟੀ ਸ਼ੋਅ ‘ਚ ਬਤੌਰ ਜੱਜ ਦੀ ਭੂਮਿਕਾ ‘ਚ ਨਜ਼ਰ ਆ ਰਹੀ ਹੈ।

 

View this post on Instagram

 

A post shared by Shilpa Shetty Kundra (@theshilpashetty)

Related Post