ਵ੍ਹੀਲ ਚੇਅਰ ‘ਤੇ ਬੈਠੇ ਯੋਗਾ ਕਰਦੀ ਨਜ਼ਰ ਆਈ ਸ਼ਿਲਪਾ ਸ਼ੈੱਟੀ, ਵੀਡੀਓ ਸ਼ੇਅਰ ਕਰਦੇ ਹੋਏ ਕਿਹਾ-'ਪੈਰ ਟੁੱਟਿਆ ਹੈ ਹਿੰਮਤ ਨਹੀਂ'

By  Lajwinder kaur August 22nd 2022 04:17 PM -- Updated: August 22nd 2022 03:48 PM

Shilpa Shetty practices yoga in a wheelchair: ਅਦਾਕਾਰਾ ਸ਼ਿਲਪਾ ਸ਼ੈੱਟੀ ਹਾਲ ਹੀ ਵਿੱਚ ਇੱਕ ਆਉਣ ਵਾਲੇ ਪ੍ਰੋਜੈਕਟ ਦੀ ਸ਼ੂਟਿੰਗ ਦੌਰਾਨ ਆਪਣੀ ਲੱਤ ਉੱਤੇ ਸੱਟ ਲੱਗ ਗਈ ਸੀ। ਜਿਸ ਤੋਂ ਬਾਅਦ ਹੁਣ ਉਹ ਘਰ 'ਚ ਆਰਾਮ ਕਰ ਰਹੀ ਹੈ। ਪਿਛਲੇ ਹਫਤੇ ਉਨ੍ਹਾਂ ਨੇ ਹਸਪਤਾਲ ਦੇ ਅੰਦਰ ਵ੍ਹੀਲਚੇਅਰ 'ਤੇ ਬੈਠੀ ਆਪਣੀ ਤਸਵੀਰ ਸਾਂਝੀ ਕੀਤੀ ਸੀ। ਹੁਣ ਕਿੰਨੇ ਦਿਨਾਂ ਬਾਅਦ ਅਦਾਕਾਰਾ ਨੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕ ਅਦਾਕਾਰਾ ਦੀ ਹਿੰਮਤ ਦੀ ਤਾਰੀਫ ਕਰ ਰਹੇ ਹਨ।

inside image of shilpa shetty image source instagram

ਹੋਰ ਪੜ੍ਹੋ : ਪ੍ਰਿਯੰਕਾ ਨੇ ਆਪਣੀ ਧੀ ਮਾਲਤੀ ਦੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਮਾਂ-ਧੀ ਦੀ ਜੋੜੀ 'ਤੇ ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ, ਕਰੀਨਾ ਵੀ ਕਮੈਂਟ ਕਰਕੇ ਕਿਹਾ- ‘PC ਤੇ ਉਸਦੀ ਧੀ...’

Shilpa Shetty Broke Her Leg-min image source instagram

ਅਦਾਕਾਰਾ ਸ਼ਿਲਪਾ ਨੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ ਤੇ ਉਹ ਆਪਣੀ ਵੀਡੀਓ ਕਹਿੰਦੀ ਹੈ ਪੈਰ ਟੁੱਟਿਆ ਹੈ ਹਿੰਮਤ ਨਹੀਂ। ਉਹ ਵ੍ਹੀਲਚੇਅਰ ਉੱਤੇ ਬੈਠੇ ਹੋਏ ਇੱਕ ਤੋਂ ਬਾਅਦ ਕਈ ਯੋਗ ਵਾਲੇ ਆਸਨ ਕਰਦੀ ਹੋਈ ਨਜ਼ਰ ਆ ਰਹੀ ਹੈ।

Nikamma Trailer: Shilpa Shetty, Abhimanyu Dassani starrer promises full-on action and drama Image Source: YouTube

ਸ਼ਿਲਪਾ ਨੇ ਵੀਡੀਓ ਦੇ ਨਾਲ ਇੱਕ ਨੋਟ ਵੀ ਲਿਖਿਆ ਹੈ। ਇਸ ਵਿੱਚ ਲਿਖਿਆ ਹੈ, " 10 ਦਿਨਾਂ ਦੇ ਆਰਾਮ ਕਰਨ ਤੋਂ ਬਾਅਦ, ਮੈਨੂੰ ਅਹਿਸਾਸ ਹੋਇਆ... no reason is good enough to not stretch…’ ਉਨ੍ਹਾਂ ਨੇ ਨਾਲ ਹੀ ਦਰਸ਼ਕਾਂ ਦੇ ਨਾਲ ਕੁਝ ਆਸਾਨ ਸਾਂਝੇ ਕੀਤੇ ਜਿਸ ਨਾਲ ਲੱਕ, ਗੋਢੇ ਤੇ ਗਰਦਨ ਦਰਦ ਤੋਂ ਆਰਾਮ ਪਾ ਸਕਦੇ ਹਨ।

ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਸ਼ਿਲਪਾ ਸ਼ੈੱਟੀ ਨੂੰ ਜਲਦੀ ਠੀਕ ਹੋਣ ਲਈ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ। ਜੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਿਲਪਾ ਸ਼ੈੱਟੀ ਹਾਲ ਹੀ 'ਚ ‘ਨਿਕੰਮਾ’ ਫ਼ਿਲਮ 'ਚ ਨਜ਼ਰ ਆਈ ਸੀ। ਇਹ ਫ਼ਿਲਮ ਬਾਕਸ ਆਫਿਸ ਉੱਤੇ ਖ਼ਾਸ ਕਮਾਲ ਨਹੀਂ ਸੀ ਦਿਖਾ ਪਾਈ।  ਆਉਣ ਵਾਲੇ ਦਿਨਾਂ ਚ ਉਹ ਕਈ ਹੋਰ ਫ਼ਿਲਮਾਂ 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ।

 

 

View this post on Instagram

 

A post shared by Shilpa Shetty Kundra (@theshilpashetty)

 

Related Post