ਪ੍ਰਿਯੰਕਾ ਨੇ ਆਪਣੀ ਧੀ ਮਾਲਤੀ ਦੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਮਾਂ-ਧੀ ਦੀ ਜੋੜੀ 'ਤੇ ਪ੍ਰਸ਼ੰਸਕ ਲੁਟਾ ਰਹੇ ਨੇ ਪਿਆਰ, ਕਰੀਨਾ ਵੀ ਕਮੈਂਟ ਕਰਕੇ ਕਿਹਾ- ‘PC ਤੇ ਉਸਦੀ ਧੀ...’

Written by  Lajwinder kaur   |  August 22nd 2022 12:40 PM  |  Updated: August 22nd 2022 01:04 PM

ਪ੍ਰਿਯੰਕਾ ਨੇ ਆਪਣੀ ਧੀ ਮਾਲਤੀ ਦੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਮਾਂ-ਧੀ ਦੀ ਜੋੜੀ 'ਤੇ ਪ੍ਰਸ਼ੰਸਕ ਲੁਟਾ ਰਹੇ ਨੇ ਪਿਆਰ, ਕਰੀਨਾ ਵੀ ਕਮੈਂਟ ਕਰਕੇ ਕਿਹਾ- ‘PC ਤੇ ਉਸਦੀ ਧੀ...’

Priyanka Chopra shares pics with daughter Malti Marie: ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਹਰ ਰੋਜ਼ ਆਪਣੀ ਬੇਟੀ ਮਾਲਤੀ ਮੈਰੀ ਦੀਆਂ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਅਦਾਕਾਰਾ ਨੇ ਆਪਣੀ ਧੀ ਦੀਆਂ ਕੁਝ ਹੋਰ ਨਵੀਆਂ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪ੍ਰਿਯੰਕਾ ਅਤੇ ਉਨ੍ਹਾਂ ਦੀ ਬੇਟੀ ਦੀਆਂ ਇਹ ਤਸਵੀਰਾਂ ਇੰਨੀਆਂ ਪਿਆਰੀਆਂ ਹਨ ਕਿ ਸੋਸ਼ਲ ਮੀਡੀਆ ਯੂਜ਼ਰਸ ਦੇ ਨਾਲ-ਨਾਲ ਕਈ ਨਾਮੀ ਸਿਤਾਰਿਆਂ ਨੇ ਵੀ ਇਨ੍ਹਾਂ ਤਸਵੀਰਾਂ 'ਤੇ ਪਿਆਰ ਲੁਟਾਇਆ ਹੈ।

ਹੋਰ ਪੜ੍ਹੋ : ਸੁਹਾਗਰਾਤ ਵਾਲੇ ਦਿਨ ਨੂੰ ਲੈ ਕੇ ਕਰਨ ਜੌਹਰ ਨੇ ਆਲੀਆ ਭੱਟ ਤੋਂ ਪੁੱਛਿਆ ਇਹ ਸਵਾਲ, ਅਦਾਕਾਰਾ ਨੇ ਖੋਲ ਦਿੱਤੇ ਸਾਰੇ ਰਾਜ਼

image source Instagram

ਪ੍ਰਿਯੰਕਾ ਚੋਪੜਾ ਨੇ ਬੇਟੀ ਮਾਲਤੀ ਨਾਲ ਆਪਣੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚੋਂ ਇੱਕ 'ਚ ਮਾਲਤੀ ਆਪਣੀ ਮਾਂ ਪ੍ਰਿਯੰਕਾ ਦੀ ਗੋਦ 'ਚ ਬੈਠੀ ਹੈ ਤੇ ਪੂਲ ਵੱਲ ਦੇਖ ਰਹੀ ਹੈ। ਜਿਸ ਕਰਕੇ ਮਾਲਤੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਪ੍ਰਿਯੰਕਾ ਨੇ ਬੇਟੀ ਦੀ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਪ੍ਰਿਯੰਕਾ ਦੇ ਚਿਹਰੇ 'ਤੇ ਬੇਟੀ ਦੇ ਛੋਟੇ ਪੈਰ ਨਜ਼ਰ ਆ ਰਹੇ ਹਨ। ਹਾਲਾਂਕਿ ਇਨ੍ਹਾਂ ਦੋ ਤਸਵੀਰਾਂ 'ਚ ਜਿਸ ਚੀਜ਼ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਹ ਹੈ ਪ੍ਰਿਯੰਕਾ ਦੀ ਬੇਟੀ ਦੇ ਹੱਥਾਂ 'ਚ ਬੰਨ੍ਹਿਆ ਕਾਲਾ ਧਾਗਾ ਅਤੇ ਉਸ ਦੇ ਪੈਰਾਂ 'ਚ ਕਾਲੇ ਮੋਤੀਆਂ ਵਾਲੀ ਪਾਇਲ ਨੇ।

image source Instagram

ਪ੍ਰਿਯੰਕਾ ਨੇ ਲਿਖਿਆ, ''ਪਿਆਰ ਵਰਗਾ ਕੋਈ ਹੋਰ ਨਹੀਂ ਹੈ।'' ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦੀਆ ਮਿਰਜ਼ਾ ਨੇ ਲਿਖਿਆ, ''ਸੱਚਾ।'' ਜਦਕਿ ਉਸ ਦੀ ਚਚੇਰੀ ਭੈਣ ਪਰਿਣੀਤੀ ਚੋਪੜਾ ਨੇ ਲਿਖਿਆ, ''ਮੈਂ ਉਸ ਨੂੰ ਮਿਸ ਕਰਦੀ ਹਾਂ।'' ਪ੍ਰਿਯੰਕਾ ਦੀ ਇਸ ਪੋਸਟ 'ਤੇ ਟਿੱਪਣੀ ਕਰਦੇ ਹੋਏ ਕਰੀਨਾ ਕਪੂਰ ਖਾਨ ਨੇ ਵੀ ਲਿਖਿਆ , "ਪੀਸੀ ਅਤੇ ਉਸ ਦੇ ਬੱਚੇ ਨੂੰ ਵੱਡੀ ਸਾਰੀ ਜੱਫੀ"। ਇਸ ਦੇ ਨਾਲ ਹੀ ਅਨੁਸ਼ਕਾ ਸ਼ਰਮਾ, ਪ੍ਰੀਤੀ ਜ਼ਿੰਟਾ ਤੋਂ ਲੈ ਕੇ ਦੀਆ ਮਿਰਜ਼ਾ ਤੱਕ ਨੇ ਪ੍ਰਿਯੰਕਾ ਦੀ ਇਸ ਤਸਵੀਰ 'ਤੇ ਦਿਲ ਵਾਲੇ ਇਮੋਜੀ ਸ਼ੇਅਰ ਕੀਤਾ ਹੈ।

image source Instagram

ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ 'ਚ ਆਪਣੀ ਵਾਪਸੀ ਨੂੰ ਲੈ ਕੇ ਚਰਚਾ 'ਚ ਹੈ। ਦੱਸਿਆ ਗਿਆ ਹੈ ਕਿ ਪ੍ਰਿਯੰਕਾ ਚੋਪੜਾ ਫਰਹਾਨ ਅਖਤਰ ਦੀ ਅਗਲੀ ਫਿਲਮ 'ਜੀ ਲੇ ਜ਼ਾਰਾ' 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ, ਜਿਸ 'ਚ ਉਨ੍ਹਾਂ ਨਾਲ ਆਲੀਆ ਭੱਟ ਅਤੇ ਕੈਟਰੀਨਾ ਕੈਫ ਵੀ ਨਜ਼ਰ ਆਉਣਗੀਆਂ।

 

 

View this post on Instagram

 

A post shared by Priyanka (@priyankachopra)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network