ਅਸ਼ਲੀਲ ਫਿਲਮ ਬਨਾਉਣ ਦੇ ਮਾਮਲੇ ਵਿੱਚ ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ ਗ੍ਰਿਫਤਾਰ

By  Rupinder Kaler July 20th 2021 10:40 AM

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅਸ਼ਲੀਲ ਫਿਲਮ ਦੀ ਸ਼ੂਟਿੰਗ ਦੇ ਮਾਮਲੇ ਵਿਚ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਉਹਨਾਂ ਤੇ ਕੇਸ ਦਰਜ ਕੀਤਾ ਸੀ ।ਉਹਨਾਂ ਤੇ ਇਲਜ਼ਾਮ ਹੈ ਕਿ ਉਹ ਅਸ਼ਲੀਲ ਫਿਲਮਾਂ ਬਣਾਉਂਦੇ ਹਨ ਤੇ ਉਹਨਾਂ ਨੂੰ ਕੁਝ ਐਪਸ 'ਤੇ ਪ੍ਰਕਾਸ਼ਤ ਕਰਦੇ ਹਨ । ਮੁੰਬਈ ਕ੍ਰਾਈਮ ਬ੍ਰਾਂਚ ਨੇ ਕਿਹਾ ਹੈ ਕਿ ਰਾਜ ਕੁੰਦਰਾ ਇਸ ਸਾਰੇ ਮਾਮਲੇ ਦਾ ਮਾਸਟਰ ਮਾਇੰਡ ਸੀ।

ਹੋਰ ਪੜ੍ਹੋ :

ਸੋਨੂੰ ਸੂਦ ਨੂੰ ਮਿਲਣ ਲਈ ਸਿਰਸਾ ਤੋਂ ਸਾਈਕਲ ਤੇ ਪਹੁੰਚਿਆ ਪੰਜਾਬ ਸਿੰਘ

shilpa and raj kundra Pic Courtesy: Instagram

 

ਖ਼ਬਰਾਂ ਮੁਤਾਬਿਕ ਕੇਂਦਰੇਨ ਨਾਮ ਦੀ ਇਕ ਕੰਪਨੀ, ਜੋ ਯੂਕੇ ਵਿਚ ਰਜਿਸਟਰਡ ਸੀ, ਓਟੀਟੀ ਪਲੇਟਫਾਰਮ 'ਤੇ ਅਸ਼ਲੀਲ ਫਿਲਮਾਂ ਅੱਪਲੋਡ ਕਰਦੀ ਸੀ। ਇਹ ਕੰਪਨੀ ਰਾਜ ਕੁੰਦਰਾ ਵੱਲੋਂ ਬਣਾਈ ਗਈ ਸੀ ਅਤੇ ਵਿਦੇਸ਼ਾਂ ਵਿਚ ਰਜਿਸਟਰ ਹੋ ਗਈ ਤਾਂ ਕਿ ਉਹ ਸਾਈਬਰ ਕਾਨੂੰਨ ਤੋਂ ਬਚ ਸਕੇ। ਦੱਸਿਆ ਜਾ ਰਿਹਾ ਹੈ ਕਿ ਰਾਜ ਕੁੰਦਰਾ ਦੇ ਪਰਿਵਾਰ ਦੇ ਲੋਕ ਇਸ ਕੰਪਨੀ ਦੇ ਡਾਇਰੈਕਟਰ ਸਨ।

Shilpa Shetty Wishes Her Husband On 11th Wedding Anniversary Pic Courtesy: Instagram

 

ਕ੍ਰਾਈਮ ਬ੍ਰਾਂਚ ਦੇ ਅਨੁਸਾਰ ਰਾਜ ਕੁੰਦਰਾ ਨੇ ਇਸ ਕਾਰੋਬਾਰ ਵਿੱਚ 10 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਕ੍ਰਾਈਮ ਬ੍ਰਾਂਚ ਦੇ ਅਨੁਸਾਰ, ਫਰਵਰੀ ਵਿੱਚ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਕੁੰਦਰਾ ਕੰਪਨੀ ਨਾਲ ਜੁੜਿਆ ਹੋਇਆ ਸੀ। ਉਮੇਸ਼ ਕਾਮਤ ਨਾਮੀ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਜਾਂਚ ਅੱਗੇ ਵਧੀ। ਉਸ ਨੇ ਹੀ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਹੈ ।

 

Related Post