ਅਸ਼ਲੀਲ ਫਿਲਮ ਬਨਾਉਣ ਦੇ ਮਾਮਲੇ ਵਿੱਚ ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ ਗ੍ਰਿਫਤਾਰ

written by Rupinder Kaler | July 20, 2021

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅਸ਼ਲੀਲ ਫਿਲਮ ਦੀ ਸ਼ੂਟਿੰਗ ਦੇ ਮਾਮਲੇ ਵਿਚ ਪੁਲਿਸ ਨੇ ਕੁਝ ਮਹੀਨੇ ਪਹਿਲਾਂ ਉਹਨਾਂ ਤੇ ਕੇਸ ਦਰਜ ਕੀਤਾ ਸੀ ।ਉਹਨਾਂ ਤੇ ਇਲਜ਼ਾਮ ਹੈ ਕਿ ਉਹ ਅਸ਼ਲੀਲ ਫਿਲਮਾਂ ਬਣਾਉਂਦੇ ਹਨ ਤੇ ਉਹਨਾਂ ਨੂੰ ਕੁਝ ਐਪਸ 'ਤੇ ਪ੍ਰਕਾਸ਼ਤ ਕਰਦੇ ਹਨ । ਮੁੰਬਈ ਕ੍ਰਾਈਮ ਬ੍ਰਾਂਚ ਨੇ ਕਿਹਾ ਹੈ ਕਿ ਰਾਜ ਕੁੰਦਰਾ ਇਸ ਸਾਰੇ ਮਾਮਲੇ ਦਾ ਮਾਸਟਰ ਮਾਇੰਡ ਸੀ। ਹੋਰ ਪੜ੍ਹੋ : ਸੋਨੂੰ ਸੂਦ ਨੂੰ ਮਿਲਣ ਲਈ ਸਿਰਸਾ ਤੋਂ ਸਾਈਕਲ ਤੇ ਪਹੁੰਚਿਆ ਪੰਜਾਬ ਸਿੰਘ

shilpa and raj kundra Pic Courtesy: Instagram
  ਖ਼ਬਰਾਂ ਮੁਤਾਬਿਕ ਕੇਂਦਰੇਨ ਨਾਮ ਦੀ ਇਕ ਕੰਪਨੀ, ਜੋ ਯੂਕੇ ਵਿਚ ਰਜਿਸਟਰਡ ਸੀ, ਓਟੀਟੀ ਪਲੇਟਫਾਰਮ 'ਤੇ ਅਸ਼ਲੀਲ ਫਿਲਮਾਂ ਅੱਪਲੋਡ ਕਰਦੀ ਸੀ। ਇਹ ਕੰਪਨੀ ਰਾਜ ਕੁੰਦਰਾ ਵੱਲੋਂ ਬਣਾਈ ਗਈ ਸੀ ਅਤੇ ਵਿਦੇਸ਼ਾਂ ਵਿਚ ਰਜਿਸਟਰ ਹੋ ਗਈ ਤਾਂ ਕਿ ਉਹ ਸਾਈਬਰ ਕਾਨੂੰਨ ਤੋਂ ਬਚ ਸਕੇ। ਦੱਸਿਆ ਜਾ ਰਿਹਾ ਹੈ ਕਿ ਰਾਜ ਕੁੰਦਰਾ ਦੇ ਪਰਿਵਾਰ ਦੇ ਲੋਕ ਇਸ ਕੰਪਨੀ ਦੇ ਡਾਇਰੈਕਟਰ ਸਨ।
Shilpa Shetty Wishes Her Husband On 11th Wedding Anniversary Pic Courtesy: Instagram
  ਕ੍ਰਾਈਮ ਬ੍ਰਾਂਚ ਦੇ ਅਨੁਸਾਰ ਰਾਜ ਕੁੰਦਰਾ ਨੇ ਇਸ ਕਾਰੋਬਾਰ ਵਿੱਚ 10 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਕ੍ਰਾਈਮ ਬ੍ਰਾਂਚ ਦੇ ਅਨੁਸਾਰ, ਫਰਵਰੀ ਵਿੱਚ ਹੀ ਇਹ ਸਪੱਸ਼ਟ ਹੋ ਗਿਆ ਸੀ ਕਿ ਕੁੰਦਰਾ ਕੰਪਨੀ ਨਾਲ ਜੁੜਿਆ ਹੋਇਆ ਸੀ। ਉਮੇਸ਼ ਕਾਮਤ ਨਾਮੀ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਜਾਂਚ ਅੱਗੇ ਵਧੀ। ਉਸ ਨੇ ਹੀ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਹੈ ।  

0 Comments
0

You may also like