ਸ਼ਿਵਜੋਤ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਰਿਸਕ’ ਗੀਤ, ਦੇਖੋ ਵੀਡੀਓ
ਪੰਜਾਬੀ ਗੀਤਕਾਰ ਤੇ ਗਾਇਕ ਸ਼ਿਵਜੋਤ ਆਪਣੇ ਗੀਤ ਰਿਸਕ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਜੀ ਹਾਂ ਇਸ ਗੀਤ ਨੂੰ ਸ਼ਿਵਜੋਤ ਤੇ ਗੁਰਲੇਜ਼ ਅਖ਼ਤਰ ਹੋਰਾਂ ਨੇ ਮਿਲਕੇ ਗਾਇਆ ਹੈ। ਪਤੀ ਪਤਨੀ ਦੀ ਨੋਕ ਝੋਕ ਨੂੰ ਦੋਵਾਂ ਗਾਇਕਾਂ ਨੇ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ।
ਹੋਰ ਵੇਖੋ:ਰੋਡੀਜ਼ ਫੇਮ ਰਘੂਰਾਮ ਦੇ ਘਰੇ ਆਉਣ ਵਾਲੀਆਂ ਨੇ ਖੁਸ਼ੀਆਂ, ਬਹੁਤ ਜਲਦ ਬਣਨ ਵਾਲੇ ਨੇ ਪਿਤਾ
ਇਸ ਰੋਮਾਂਟਿਕ ਤੇ ਬੀਟ ਸੌਂਗ ਦੇ ਬੋਲ ਸ਼ਿਵਜੋਤ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਮਿਸਟਾਬਾਜ਼ ਨੇ ਦਿੱਤਾ ਹੈ। ਇਸ ਗੀਤ 'ਚ ਮਿਸਟਾਬਾਜ਼ ਨੇ ਫੀਚਰਿੰਗ ਵੀ ਕੀਤੀ ਹੈ। ਇਸ ਗੀਤ ਦੀ ਵੀਡੀਓ ਨੂੰ ਸੰਨੀ ਧਿਨਸੇ (Sunny Dhinsey) ਤੇ ਦੀਪ ਬਾਵਾ ਨੇ ਸ਼ਾਨਦਾਰ ਤਿਆਰ ਕੀਤਾ ਹੈ। ਵੀਡੀਓ ‘ਚ ਅਦਾਕਾਰੀ ਵੀ ਖ਼ੁਦ ਸ਼ਿਵਜੋਤ ਤੇ ਮਾਡਲ ਮੀਰਾ ਸਰੀਨ ਨੇ ਕੀਤੀ ਹੈ। ਵੀਡੀਓ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
View this post on Instagram
ਸ਼ਿਵਜੋਤ ਇਸ ਤੋਂ ਪਹਿਲਾਂ ਵੀ ਪਲਾਜ਼ੋ, ਦਿਲਬਰੀਆਂ, ਆਈ ਕੈਂਡੀ, ਤੇਰੀ ਮੇਰੀ ਟੁੱਟਜੂ ਵਰਗੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।