ਸ਼ਿਵਜੋਤ ਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਨੇ ਨਵਾਂ ਗੀਤ ‘ਮੋਟੀ ਮੋਟੀ ਅੱਖ’, ਸਾਹਮਣੇ ਆਇਆ ਪੋਸਟਰ

By  Lajwinder kaur February 28th 2020 04:55 PM -- Updated: February 28th 2020 04:57 PM

ਪੰਜਾਬੀ ਗਾਇਕ ਤੇ ਗੀਤਕਾਰ ਸ਼ਿਵਜੋਤ ਨੇ ਆਪਣੇ ਨਵੇਂ ਸਿੰਗਲ ਟਰੈਕ ਦਾ ਐਲਾਨ ਕਰ ਦਿੱਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਨਵੇਂ ਗੀਤ ‘ਮੋਟੀ ਮੋਟੀ ਅੱਖ’ ਦਾ ਪੋਸਟਰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਖੁਸ਼ ਕਰ ਦਿੱਤਾ ਹੈ ।

View this post on Instagram

 

New song ? Releasing tomorrow #MottiMottiAkh #shivjot @gurlejakhtarmusic akhtarmusic @tseries.official @officialmyrasareen @iamyaadubrar @soundssquadstudio @honey_virk_official @ajartss @raymantmarwah @dopjasonnumberdar @harshkhullarofficial @mehraab_official

A post shared by Shivjot ? (@shivjot.official) on Feb 28, 2020 at 12:02am PST

ਹੋਰ ਵੇਖੋ:ਯੂਟਿਊਬਰ ਸਟਾਰ ਤੇ ਪੰਜਾਬੀ ਅਦਾਕਾਰ ਕਿੰਗ ਬੀ ਚੌਹਾਨ ਦਾ ਹੋਇਆ ਵਿਆਹ, ਸ਼ੇਅਰ ਕੀਤਾ ਵੀਡੀਓ

ਗਾਣੇ ਦੇ ਟਾਈਟਲ ਤੋਂ ਹੀ ਲੱਗਦਾ ਹੈ ਇਹ ਗੀਤ ਰੋਮਾਂਟਿਕ ਜ਼ੌਨਰ ਦਾ ਹੋਵੇਗਾ । ਇਸ ਗੀਤ ਦੇ ਬੋਲ ਖੁਦ ਸ਼ਿਵਜੋਤ ਨੇ ਹੀ ਲਿਖੇ ਨੇ । ਇਸ ਡਿਊਟ ਸੌਂਗ ਨੂੰ ਸ਼ਿਵਜੋਤ ਤੇ ਗੁਰਲੇਜ਼ ਅਖ਼ਤਰ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ । ਇਹ ਗੀਤ ਟੀ ਸੀਰੀਜ਼ ਦੇ ਲੇਬਲ ਹੇਠ 29 ਫਰਵਰੀ ਨੂੰ ਰਿਲੀਜ਼ ਕੀਤਾ ਜਾਵੇਗਾ ।

 

View this post on Instagram

 

Jatt di Pasand ? live.. Thank u dosto for ur love & support dosto’ God Bless You!!

A post shared by Shivjot ? (@shivjot.official) on Feb 4, 2020 at 4:47am PST

ਸ਼ਿਵਜੋਤ ਇਸ ਤੋਂ ਪਹਿਲਾਂ ਵੀ ਪਲਾਜ਼ੋ, ਪਲਾਜ਼ੋ 2, ਆਈ ਕੈਂਡੀ, ਦਿਲਬਰੀਆਂ, ਰਿਸਕ, ਵਰਗੇ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ । ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਦਾ ਆ ਰਿਹਾ ਹੈ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ‘ਚ ਵੀ ਗੀਤ ਗਾ ਚੁੱਕੇ ਹਨ ।

 

Related Post