ਯੂਟਿਊਬਰ ਸਟਾਰ ਤੇ ਪੰਜਾਬੀ ਅਦਾਕਾਰ ਕਿੰਗ ਬੀ ਚੌਹਾਨ ਦਾ ਹੋਇਆ ਵਿਆਹ, ਸ਼ੇਅਰ ਕੀਤਾ ਵੀਡੀਓ

written by Lajwinder kaur | February 26, 2020

ਲਓ ਜੀ ਪੰਜਾਬੀ ਅਦਾਕਾਰ ਤੇ ਫੇਮਸ ਯੂਟਿਊਬਰ ਕਿੰਗ ਬੀ ਚੌਹਾਨ ਵੀ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਨੇ । ਬੀਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਵਿਆਹ ਕਰਵਾ ਲਿਆ ਹੈ । ਉਨ੍ਹਾਂ ਦੀ ਲਾਈਫ ਪਾਟਨਰ ਦਾ ਨਾਂਅ ਸਿਮਰਨ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੇ ਵਿਆਹ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ‘ਚ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਤੋਂ ਇਲਾਵਾ ਪ੍ਰੀਵੈਡਿੰਗ ਸ਼ੂਟ ਵੀ ਦੇਖਣ ਨੂੰ ਮਿਲ ਰਿਹਾ ਹੈ । ਫੈਨਜ਼ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

View this post on Instagram
 

https://www.facebook.com/king.b.chouhan/videos/2534658780114942/

A post shared by King B Chouhan (@king.b.chouhan) on

ਹੋਰ ਵੇਖੋ:ਆਰ ਨੇਤ ਗੁਰਲੇਜ਼ ਅਖ਼ਤਰ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘ਕਾਲੀ ਰੇਂਜ’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ ਪੰਜਾਬ ਨਾਲ ਸਬੰਧਿਤ ਅਤੇ ਆਸਟ੍ਰੇਲੀਆ ਰਹਿ ਰਹੇ ਕਿੰਗ ਬੀ ਚੌਹਾਨ ਇਸ ਵੇਲੇ ਦੁਨੀਆ ਦੇ ਨਾਮੀ ਯੂਟਿਊਬ ਕਲਾਕਾਰਾਂ ਦੀ ਸੂਚੀ 'ਚ ਸ਼ਾਮਿਲ ਨੇ । ਕਿੰਗ ਬੀ ਚੌਹਾਨ ਜਿਨ੍ਹਾਂ ਨੇ ਆਪਣੀ ਕਮਾਲ ਦੀਆਂ ਵੀਡੀਓਜ਼ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੱਖਰੀ ਪਹਿਚਾਣ ਬਣਾਈ । ਜਿਸਦੇ ਚੱਲਦੇ ਉਨ੍ਹਾਂ ਦੀਆਂ ਵੀਡੀਓਜ਼ ਨੂੰ ਵੱਡੀ ਗਣਿਤੀ ‘ਚ ਦਰਸ਼ਕਾਂ ਵੱਲੋਂ ਪਸੰਦ ਵੀ ਕੀਤਾ ਜਾਂਦਾ ਹੈ । ਆਪਣੀ ਕਾਬਲੀਅਤ ਤੇ ਸੋਸ਼ਲ ਮੀਡੀਆ ਤੇ ਪ੍ਰਸਿੱਧੀ ਸਦਕਾ ਉਨ੍ਹਾਂ ਨੂੰ ਪੰਜਾਬੀ ਫ਼ਿਲਮ ‘ਚ ਕੰਮ ਕਰਨਾ ਦਾ ਮੌਕਾ ਪਿਛਲੇ ਸਾਲ ਮਿਲਿਆ ਸੀ । ਨਿਰਦੇਸ਼ਕ ਅਦਿਤਿਆ ਸੂਦ ਦੀ ਫ਼ਿਲਮ ‘ਤੇਰੀ ਮੇਰੀ ਜੋੜੀ’ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਏ ਸਨ । ਦਰਸ਼ਕਾਂ ਵੱਲੋਂ ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਸੀ ।
View this post on Instagram
 

Teri Meri JODI ❤️ #kingbchouhan ?

A post shared by King B Chouhan (@king.b.chouhan) on

0 Comments
0

You may also like