ਜਲਦ ਹੀ ਦੇਖਣ ਨੂੰ ਮਿਲੇਗਾ ਸਿੱਧੂ ਮੂਸੇਵਾਲਾ ਦੇ ਗੀਤ 'ਇੱਸਾ ਜੱਟ' ਦਾ ਵੀਡੀਓ

By  PTC Buzz October 12th 2017 08:02 AM -- Updated: October 12th 2017 08:04 AM

Sidhu Mooswala ਦਾ ਗੀਤ So High ਅਜੇ ਵੀ ਟਾਪ ਟਰੈਂਡਿੰਗ 'ਚ ਸ਼ੁਮਾਰ ਹੈ | ਹਾਲਤ ਇਹ ਹੈ ਕਿ ਲੋਕਾਂ ਦੇ ਸਿਰ ਤੋਂ ਇਸ ਗੀਤ ਦਾ ਕ੍ਰੇਜ਼ ਉੱਤਰਨ ਦਾ ਨਾਮ ਨਹੀਂ ਲੈ ਰਿਹਾ ਹੈ |

ਅਜੇ ਲੋਕ ਇਸ ਗੀਤ ਨੂੰ ਸੁਣ ਹੀ ਰਹੇ ਸਨ ਕਿ ਸਿੱਧੂ ਮੂਸੇਵਾਲੇ ਨੇ ਇੱਕ ਨਵਾਂ ਦਿਲ ਧੜਕਾਊਣ ਵੀ ਆਪਣੇ ਫੈਨਸ ਦੇ ਸਾਹਮਣੇ ਰੱਖ ਦਿੱਤਾ | ਟਰੈਕ ਦਾ ਆਡੀਓ ਤਾਂ ਪਹਿਲਾਂ ਹੀ ਯੂ-ਟਿਊਬ ਤੇ ਧੁੱਮਾਂ ਪਾ ਰਿਹਾ ਹੈ | ਅਸੀਂ ਗੱਲ ਕਰ ਰਹੇ ਸਿੱਧੂ ਮੂਸੇ ਵਾਲਾ ਦੇ ਗੀਤ Issa Jatt ਦੀ| ਸੁਣਨ 'ਚ ਆਇਆ ਹੈ ਕਿ ਸਿੱਧੂ ਮੂਸਵਾਲਾ ਦੀ ਪੂਰੀ ਟੀਮ ਹੁਣ ਇਸ ਗੀਤ ਦਾ ਵੀਡੀਓ ਬਣਾਉਣ ਬਾਰੇ ਸੋਚ ਰਹੀ ਹੈ | ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਿੱਧੂ ਮੂਸਵਾਲਾ ਇਸ ਗੀਤ ਦੇ ਵੀਡੀਓ ਵਿੱਚ ਕਿਸ ਰੂਪ 'ਚ ਨਜ਼ਰ ਆਉਂਦੇ ਨੇ |

Related Post