Sidhu Moose Wala death: ਸਿੱਧੂ ਮੂਸੇਵਾਲਾ ਦੀ ਯਾਦ ਦਵਾਉਂਦੇ ਨੇ ਇਹ ਟੌਪ 5 ਗੀਤ

By  Pushp Raj May 30th 2022 02:13 PM

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ ਦਿਨ ਐਤਵਾਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moose Wala ) ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਿੱਧੂ ਮੂਸੇਵਾਲੇ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਫੈਨਜ਼ ਬਹੁਤ ਨਿਰਾਸ਼ ਹੋ ਗਏ ਹਨ। ਸਿੱਧੂ ਮੂਸੇਵਾਲਾ ਦੇ ਦੇਹਾਂਤ ਮਗਰੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਗੀਤ ਮੁੜ ਟ੍ਰੈਂਡ ਹੋ ਰਹੇ ਹਨ, ਫੈਨਜ਼ ਇਨ੍ਹਾਂ ਗੀਤਾਂ ਰਾਹੀਂ ਆਪਣੇ ਚਹੇਤੇ ਗਾਇਕ ਨੂੰ ਯਾਦ ਕਰ ਰਹੇ ਹਨ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਪੰਜਾਬੀ ਇੰਡਸਟਰੀ ਵਿੱਚ ਕਈ ਪੰਜਾਬੀ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਟਨੇ ਸਾਲ 2017 ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬੀਤੇ ਦਿਨਾਂ 'ਚ ਉਨ੍ਹਾਂ ਨੇ ਆਪਣਾ ਆਖਰੀ ਗੀਤ ਦਿ ਲਾਸਟ ਰਾਈਡ ਰਿਲੀਜ਼ ਕੀਤਾ ਸੀ।

1) "ਦਿ ਲਾਸਟ ਰਾਈਡ "

ਸਿੱਧੂ ਮੂਸੇਵਾਲਾ ਨੇ 15 ਮਈ ਨੂੰ ਦਿ ਲਾਸਟ ਰਾਈਡ ਸਿਰਲੇਖ ਵਾਲਾ ਇੱਕ ਗੀਤ ਰਿਲੀਜ਼ ਕੀਤਾ ਸੀ। ਇਹ ਗੀਤ,ਉਨ੍ਹਾਂ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਸਾਂਝਾ ਕੀਤਾ ਗਿਆ ਸੀ। ਇਸ ਗੀਤ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਨੂੰ ਪਹਿਲਾਂ ਹੀ 10 ਮਿਲੀਅਨ ਤੋਂ ਵੱਧ ਵੀਊਜ਼ ਮਿਲ ਚੁੱਕੇ ਹਨ ਤੇ ਇਹ ਮੁੜ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਿਹਾ ਹੈ।

2) "ਸੋ ਹਾਈ"

ਸੋ ਹਾਈ ਸਿੱਧੂ ਮੂਸੇ ਵਾਲਾ ਦੇ ਸਭ ਤੋਂ ਪਿਆਰੇ ਗੀਤਾਂ ਵਿੱਚੋਂ ਇੱਕ ਹੈ। ਇਹ ਗੀਤ ਲਗਭਗ ਚਾਰ ਮਿੰਟ ਲੰਬਾ ਹੈ ਅਤੇ ਲੋਕਾਂ ਵਿੱਚ ਪ੍ਰਸਿੱਧ ਹੋ ਗਿਆ ਹੈ। ਗੀਤ ਨੂੰ ਯੂਟਿਊਬ 'ਤੇ 481 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਸਿੱਧੂ ਨੇ 2017 ਵਿੱਚ "ਸੋ ਹਾਈ" ਗੀਤ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ, "ਲਾਈਸੈਂਸ" ਅਤੇ "ਜੀ ਵੈਗਨ" ਵਰਗੇ ਹੋਰ ਕਲਾਕਾਰਾਂ ਲਈ ਗੀਤ ਲਿਖ ਕੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ, ਜਿਸ ਨਾਲ ਉਸਨੂੰ ਸਰਵੋਤਮ ਗੀਤਕਾਰ ਦਾ ਪੁਰਸਕਾਰ ਮਿਲਿਆ।

ਸਿੱਧੂ ਮੂਸੇਵਾਲਾ ਗੀਤ ਸੋ ਹਾਈ (2017) ਨਾਲ ਪ੍ਰਸਿੱਧੀ ਹਾਸਲ ਹੋਈ। 2018 ਵਿੱਚ, ਉਸਨੇ ਆਪਣੀ ਪਹਿਲੀ ਐਲਬਮ PBX 1 ਰਿਲੀਜ਼ ਕੀਤੀ, ਜੋ ਬਿਲਬੋਰਡ ਕੈਨੇਡੀਅਨ ਐਲਬਮਾਂ ਚਾਰਟ ਵਿੱਚ 66ਵੇਂ ਸਥਾਨ 'ਤੇ ਹੈ।

3) " ਸੇਮ ਬੀਫ "

ਸੇਮ ਬੀਫ ਉਸੇ ਨਾਮ ਦੀ ਇੱਕ ਐਲਬਮ ਦਾ ਇੱਕ ਹਿੱਸਾ ਹੈ, ਜੋ 2019 ਵਿੱਚ ਰਿਲੀਜ਼ ਹੋਈ ਸੀ। ਬਾਈਗ ਬਰਡ ਵੱਲੋਂ ਤਿਆਰ ਕੀਤਾ ਗਿਆ, ਇਹ ਗੀਤ ਬੋਹੇਮੀਆ ਅਤੇ ਸਿੱਧੂ ਮੂਸੇਵਾਲਾ ਵੱਲੋਂ ਗਾਇਆ ਗਿਆ ਸੀ। ਇਸ ਨੂੰ ਯੂਟਿਊਬ 'ਤੇ 394 ਮਿਲੀਅਨ ਤੋਂ ਵੱਧ ਵਿਊਜ਼ ਹਨ।

4) "ਜਸਟ ਲਿਸਨ"

ਜਸਟ ਲਿਸਨ ਗੀਤ ਨੂੰ ਸਿੱਧੂ ਮੂਸੇਵਾਲਾ ਵੱਲੋਂ ਲਿਖਿਆ ਗਿਆ ਸੀ ਅਤੇ ਜਨਵਰੀ 2018 ਵਿੱਚ ਰਿਲੀਜ਼ ਕੀਤਾ ਗਿਆ ਸੀ। ਇਸ ਨੂੰ YouTube 'ਤੇ 144 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।

5) "295 "

ਸਿੱਧੂ ਮੂਸੇਵਾਲਾ ਦਾ ਆਖਰੀ ਗੀਤ ਦਿ ਲਾਸਟ ਰਾਈਡ ਤੇ 295 ਉਨ੍ਹਾਂ ਦੇ ਫੈਨਜ਼ ਨੂੰ ਹਮੇਸ਼ਾ ਯਾਦ ਰਹੇਗਾ। ਕਿਉਂਕਿ ਕੁਝ ਸਮੇਂ ਪਹਿਲਾਂ ਹੀ ਰਿਲੀਜ਼ ਹੋਇਆ ਗੀਤ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਸਬੰਧਤ ਹੈ। ਸਿੱਧੂ ਮੂਸੇਵਾਲਾ ਦੇ ਇਸ ਗੀਤ ਨਾਂਅ ਜਿਥੇ 295 ਹੈ, ਉਥੇ ਹੀ ਦੂਜੇ ਜੇਕਰ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਆਖਰੀ ਸਮੇਂ ਦੀ ਗੱਲ ਕੀਤੀ ਜਾਵੇ ਤਾਂ 29 ਮਈ 2022, ਯਾਨਿ ਕਿ 29-5-2022 ਨੂੰ ਸਿੱਧੂ ਮੂਸੇਵਾਲਾ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।

ਹੋਰ ਪੜ੍ਹੋ:  ਸੋਨੂੰ ਸੂਦ ਤੋਂ ਲੈ ਕੇ ਰਣਵੀਰ ਸਿੰਘ ਸਣੇ ਕਈ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਪ੍ਰਗਟਾਇਆ ਸੋਗ

ਮੀਡੀਆ ਰਿਪੋਰਟਸ ਦੇ ਮੁਤਾਬਕ ਐਤਵਾਰ ਨੂੰ ਮਾਨਸਾ ਜ਼ਿਲ੍ਹੇ ਵਿੱਚ ਇੱਕ ਕਾਂਗਰਸੀ ਆਗੂ ਅਤੇ ਪੰਜਾਬੀ ਸੰਗੀਤਕਾਰ ਸਿੱਧੂ ਮੂਸੇ ਵਾਲਾ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਦਿੱਤੀਆ। ਗੋਲੀਬਾਰੀ ਦੀ ਘਟਨਾ ਵਿੱਚ ਸਿੱਧੂ ਸਣੇ ਤਿੰਨ ਲੋਕ ਜ਼ਖਮੀ ਹੋ ਗਏ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਸਿੱਧੂ ਮੂਸੇਵਾਲਾ ਨੂੰ ਮ੍ਰਿਤਕ ਐਲਾਨ ਦਿੱਤਾ।

 

View this post on Instagram

 

A post shared by Sidhu Moosewala (ਮੂਸੇ ਆਲਾ) (@sidhu_moosewala)

Related Post