ਸਿੱਧੂ ਮੂਸੇ ਵਾਲਾ ਦਾ ਇੱਕ ਹੋਰ ਗੀਤ ਰਿਲੀਜ਼, ਹੇਟਰਾਂ ਨੂੰ ਸੁਣਾਈਆਂ ਖਰੀਆਂ ਖਰੀਆਂ

By  Aaseen Khan October 23rd 2019 12:15 PM

ਸਿੱਧੂ ਮੂਸੇ ਵਾਲਾ ਜਿਹੜੇ ਅਕਸਰ ਗਾਣਿਆਂ ਅਤੇ ਸਟੇਜਾਂ ਤੋਂ ਆਪਣੇ ਹੇਟਰਾਂ ਅਤੇ ਗਾਇਕਾਂ ਨੂੰ ਬੇਬਾਕ ਜਵਾਬ ਦੇਣ ਲਈ ਜਾਣੇ ਜਾਂਦੇ ਹਨ। ਲਗਾਤਾਰ ਇੱਕ ਤੋਂ ਬਾਅਦ ਇੱਕ ਗਾਣਾ ਦੇਣ ਵਾਲੇ ਸਿੱਧੂ ਮੂਸੇ ਵਾਲਾ ਜਿਹੜੇ ਹੁਣ ਇੱਕ ਹੋਰ ਗੀਤ ਲੈ ਕੇ ਹਾਜ਼ਿਰ ਹੋ ਚੁੱਕੇ ਹਨ ਜਿਸ ਦਾ ਨਾਮ ਹੈ 'ਫੌਰਗੈੱਟ ਅਬਾਊਟ ਇੱਟ'।ਕਈ ਤਰ੍ਹਾਂ ਦੇ ਵਿਵਾਦਾਂ 'ਚ ਘਿਰ ਚੁੱਕੇ ਸਿੱਧੂ ਮੂਸੇ ਵਾਲਾ ਨੇ ਆਪਣੇ ਇਸ ਗੀਤ 'ਚ ਆਪਣੇ ਹੇਟਰਾਂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਹ ਗਾਣੇ ਰਾਹੀਂ ਯੂ ਟਿਊਬ 'ਤੇ ਫੇਕ ਵਿਊਜ਼ ਅਤੇ ਉਹਨਾਂ ਦੀ ਕਾਪੀ ਕਰਨ ਵਾਲੇ ਗਾਇਕਾਂ 'ਤੇ ਵੀ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਹਨ।

ਗਾਣੇ ਦੇ ਬੋਲ ਸਿੱਧੂ ਮੂਸੇ ਵਾਲਾ ਨੇ ਖੁਦ ਲਿਖੇ ਹਨ ਅਤੇ ਸੰਨੀ ਮੈਲਟਨ ਦਾ ਰੈਪ ਵੀ ਸੁਣਨ ਨੂੰ ਮਿਲ ਰਿਹਾ ਹੈ। ਬਿੱਗ ਬਰਡ ਵੱਲੋਂ ਗਾਣੇ ਦਾ ਸੰਗੀਤ ਤਿਆਰ ਕੀਤਾ ਗਿਆ ਹੈ। ਸੁਕਰਨ ਪਾਠਕ ਅਤੇ ਰੁਪਨ ਭਾਰਦਵਾਜ ਵੱਲੋਂ ਗਾਣੇ ਦਾ ਵੀਡੀਓ ਬਣਾਇਆ ਗਿਆ ਹੈ।

ਪਿਛਲੇ ਦਿਨੀਂ ਸਿੱਧੂ ਮੂਸੇ ਵਾਲਾ ਦੇ ਇੱਕ ਹੀ ਦਿਨ 'ਚ ਦੋ ਦੋ ਗੀਤ ਰਿਲੀਜ਼ ਹੋਏ ਹਨ 47 ਅਤੇ ਬੀ ਟਾਊਨ ਜਿਹੜੇ ਸੁਪਰਹਿੱਟ ਰਹੇ। 47 ਗੀਤ ਸਿੱਧੂ ਮੂਸੇ ਵਾਲਾ ਹਾਲੀਵੁੱਡ ਦੇ ਗਾਇਕਾਂ ਨਾਲ ਲੈ ਕੇ ਆਏ ਹਨ ਅਤੇ ਇਸ ਗੀਤ ਨੇ ਯੂ. ਕੇ. ਚਾਰਟਸ 'ਚ ਵੀ ਜਗ੍ਹਾ ਬਣਾ ਲਈ ਹੈ। ਦੱਸ ਦਈਏ ਲੰਬੇ ਸਮੇਂ ਬਾਅਦ 47 ਗੀਤ ਅਜਿਹਾ ਗਾਣਾ ਬਣਿਆ ਹੈ ਜਿਸ ਨੇ ਯੂਕੇ ਚਾਰਟਸ 'ਚ ਜਗ੍ਹਾ ਬਣਾਈ ਹੈ।

ਹੋਰ ਵੇਖੋ : ਸਿੱਧੂ ਮੂਸੇ ਵਾਲਾ ਨੇ ਸਾਂਝੀ ਕੀਤੀ ਆਪਣੇ ਫੈਨ ਦੀ ਇਹ ਵੀਡੀਓ,ਤਾਂ ਲੋਕਾਂ ਨੇ ਕਿਹਾ 'ਹੰਕਾਰ ਨਹੀਂ ਇਹ ਰੁਤਬਾ ਮੂਸੇਵਾਲੇ ਦਾ',ਦੇਖੋ ਵੀਡੀਓ

 

View this post on Instagram

 

AH CHAKK DOOJA “47 “ @mist_rs @stefflondon @steelbanglez it’s Hollywood ??? WE ARE GOING WORLDWIDE

A post shared by Sidhu Moosewala (ਮੂਸੇ ਆਲਾ) (@sidhu_moosewala) on Oct 3, 2019 at 10:14am PDT

Related Post