ਸਿੱਧੂ ਮੂਸੇ ਵਾਲਾ ਨੇ ਸਾਂਝੀ ਕੀਤੀ ਆਪਣੇ ਫੈਨ ਦੀ ਇਹ ਵੀਡੀਓ,ਤਾਂ ਲੋਕਾਂ ਨੇ ਕਿਹਾ 'ਹੰਕਾਰ ਨਹੀਂ ਇਹ ਰੁਤਬਾ ਮੂਸੇਵਾਲੇ ਦਾ',ਦੇਖੋ ਵੀਡੀਓ

Written by  Aaseen Khan   |  September 13th 2019 11:24 AM  |  Updated: September 13th 2019 11:28 AM

ਸਿੱਧੂ ਮੂਸੇ ਵਾਲਾ ਨੇ ਸਾਂਝੀ ਕੀਤੀ ਆਪਣੇ ਫੈਨ ਦੀ ਇਹ ਵੀਡੀਓ,ਤਾਂ ਲੋਕਾਂ ਨੇ ਕਿਹਾ 'ਹੰਕਾਰ ਨਹੀਂ ਇਹ ਰੁਤਬਾ ਮੂਸੇਵਾਲੇ ਦਾ',ਦੇਖੋ ਵੀਡੀਓ

ਸਿੱਧੂ ਮੂਸੇ ਵਾਲਾ ਪੰਜਾਬੀ ਗਾਇਕੀ ਦਾ ਅਜਿਹਾ ਨਾਮ ਜਿਸ ਨੇ ਬਹੁਤ ਥੋੜੇ ਸਮੇਂ 'ਚ ਵੱਡਾ ਮੁਕਾਮ ਹਾਸਲ ਕੀਤਾ ਹੈ। ਆਪਣੇ ਗੀਤਾਂ ਦੇ ਚਲਦਿਆਂ ਸੁਰਖੀਆਂ 'ਚ ਰਹਿਣ ਵਾਲੇ ਸਿੱਧੂ ਮੂਸੇ ਵਾਲਾ ਦੇ ਚਾਹੁਣ ਵਾਲਿਆਂ ਦੀ ਗਿਣਤੀ ਵੀ ਅੱਜ ਲੱਖਾਂ 'ਚ ਹੈ ਜਿਸ 'ਚੋਂ ਇੱਕ ਦੀ ਵੀਡੀਓ ਉਹਨਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਵੀਡੀਓ 'ਚ ਸਿੱਧੂ ਮੂਸੇ ਵਾਲਾ ਦਾ ਇਹ ਪ੍ਰਸ਼ੰਸਕ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਉਹ ਸੰਗਰੂਰ ਰੋਡ 'ਤੇ ਗੱਡੀਆਂ ਧੋਣ ਦਾ ਕੰਮ ਕਰਦਾ ਹੈ। ਉਸ ਦੀ ਏਨੀ ਔਕਾਤ ਨਹੀਂ ਕਿ ਉਹ ਸਿੱਧੂ ਮੂਸੇ ਵਾਲਾ ਨੂੰ ਮਿਲ ਸਕੇ ਪਰ ਸਿੱਧੂ ਨੂੰ ਇੱਕ ਵਾਰ ਉਸ ਨਾਲ ਜ਼ਰੂਰ ਮਿਲਣਾ ਪਵੇਗਾ ਅਤੇ ਆਪਣੇ ਗੱਡੀ ਵੀ ਧਵਾਉਣੀ ਪਵੇਗੀ।

 

View this post on Instagram

 

TERI AUKAAT BHUT VADI A JATTA ....... JIDN GEDA VAJJYA JURUR MIL K JAU ??

A post shared by Sidhu Moosewala (ਮੂਸੇ ਆਲਾ) (@sidhu_moosewala) on

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਿੱਧੂ ਨੇ ਆਪਣੇ ਇਸ ਫੈਨ ਦਾ ਹੀ ਨਹੀਂ ਸਗੋਂ ਆਪਣੇ ਬਾਕੀ ਹੋਰ ਪ੍ਰਸ਼ੰਸਕਾਂ ਦਾ ਦਿਲ ਵੀ ਜਿੱਤ ਲਿਆ ਹੈ। ਸਿੱਧੂ ਨੇ ਕੈਪਸ਼ਨ 'ਚ ਲਿਖਿਆ 'ਤੇਰੀ ਔਕਾਤ ਬਹੁਤ ਵੱਡੀ ਹੈ ਜੱਟਾ...ਜਿੱਦਣ ਗੇੜਾ ਵੱਜਿਆ ਜ਼ਰੂਰ ਮਿਲ ਕੇ ਜਾਊਂ'।

ਹੋਰ ਵੇਖੋ : ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਬਣਨ ਜਾ ਰਹੀਆਂ ਨੇ ਦੁਨੀਆਂ ਦੀਆਂ ਸਭ ਤੋਂ ਬੁੱਢੀਆਂ ਸ਼ਾਰਪਸ਼ੂਟਰਜ਼, ਲਿਖਿਆ ਇਹ ਸੰਦੇਸ਼

ਇਸ ਵੀਡੀਓ ਦੇ ਹੇਠ ਲੋਕਾਂ ਵੱਲੋਂ ਸਿੱਧੂ ਮੂਸੇ ਵਾਲਾ ਦੀ ਤਰੀਫ 'ਚ ਕਸੀਦੇ ਪੜ੍ਹੇ ਜਾ ਰਹੇ ਹਨ। ਸਿੱਧੂ ਦੇ ਇੱਕ ਫੈਨ ਨੇ ਲਿਖਿਆ ,'ਹੰਕਾਰ ਨਹੀਂ ਇਹ ਰੁਤਬਾ ਮੂਸੇਵਾਲੇ ਦਾ, ਤਾਂ ਇੱਕ ਹੋਰ ਨੇ ਲਿਖਿਆ,'ਇਸੇ ਗੱਲੋਂ ਦੁਨੀਆਂ ਫੈਨ ਆ ਜੱਟ ਦੀ', ਆਦਿ। ਅਜਿਹੇ ਬਹੁਤ ਸਾਰੇ ਹੋਰ ਵੀ ਲੋਕਾਂ ਵੱਲੋਂ ਸਿੱਧੂ ਮੂਸੇ ਵਾਲਾ ਵੱਲੋਂ ਸਾਂਝੀ ਕੀਤੀ ਇਸ ਵੀਡੀਓ ਹੇਠ ਕਮੈਂਟ ਕੀਤੇ ਜਾ ਰਹੇ ਹਨ। ਸਿੱਧੂ ਮੂਸੇ ਵਾਲਾ ਜਿੰਨ੍ਹਾਂ ਦੇ ਗੀਤਾਂ ਦੀ ਤਾਂ ਪੂਰੀ ਦੁਨੀਆਂ ਮੁਰੀਦ ਹੈ ਹੀ ਹੁਣ ਉਹ ਫ਼ਿਲਮਾਂ 'ਚ ਵੀ ਐਂਟਰੀ ਕਰ ਚੁੱਕੇ ਹਨ। ਅੱਜ ਯਾਨੀ 13 ਸਤੰਬਰ ਨੂੰ ਰਿਲੀਜ਼ ਹੋਈ ਫ਼ਿਲਮ ਤੇਰੀ ਮੇਰੀ ਜੋੜੀ 'ਚ ਸਿੱਧੂ ਮੂਸੇ ਵਾਲਾ ਕੈਮਿਓ ਕਰ ਰਹੇ ਅਤੇ ਉਹਨਾਂ ਦਾ ਗੀਤ ਡੋਗਰ ਵੀ ਫ਼ਿਲਮ 'ਚ ਰਿਲੀਜ਼ ਹੋ ਚੁੱਕਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network