ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ‘ਚ ਗੁੱਸਾ, ਕਿਹਾ- ਮੂਸੇਵਾਲੇ ਦੇ ਗੀਤ 'SYL' 'ਤੇ ਪਾਬੰਦੀ, ਪਰ 'ਹਰਿਆਣਵੀ SYL' ਗੀਤ 'ਤੇ ਕਿਉਂ ਨਹੀਂ’?

By  Lajwinder kaur June 28th 2022 01:14 PM

ਹਾਲ ਹੀ 'ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਮੌਤ ਤੋਂ ਬਾਅਦ ਪਹਿਲਾ ਗੀਤ SYL ਰਿਲੀਜ਼ ਹੋਇਆ ਸੀ। ਜਿਸ ਨੇ ਰਿਲੀਜ਼ ਤੋਂ ਬਾਅਦ ਟਰੈਂਡਿੰਗ ਚ ਛਾਇਆ ਹੋਇਆ ਸੀ। ਇਸ ਗੀਤ ਨੇ ਮਹਿਜ਼ 30 ਮਿੰਟਾਂ 'ਚ ਹੀ ਇੱਕ ਮਿਲੀਅਨ ਤੋਂ ਵੱਧ ਵਿਊਜ਼ ਹਾਸਿਲ ਕਰ ਲਏ ਸਨ। ਪਰ ਭਾਰਤ ਸਰਕਾਰ ਵੱਲੋਂ ਯੂਟਿਊਬ ਉੱਤੇ ਇਸ ਗੀਤ ਨੂੰ ਬੈਨ ਕਰਵਾ ਦਿੱਤਾ ਹੈ। ਜਿਸ ਕਰਕੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ 'ਚ ਕਾਫੀ ਰੋਸ ਹੈ।

ਹੋਰ ਪੜ੍ਹੋ : ਬਾਲੀਵੁੱਡ ਐਕਟਰ ਰਣਦੀਪ ਹੁੱਡਾ ਨੇ ਨਿਭਾਇਆ ਆਪਣਾ ਵਾਅਦਾ, ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੇ ਅੰਤਿਮ ਸੰਸਕਾਰ ਦੀ ਪੂਰੀ ਕੀਤੀਆਂ ਰਸਮਾਂ

Image Source: Instagram

‘SYL’ ਨਹਿਰ ਸੱਚਮੁੱਚ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ 'SYL' ਗੀਤ ਦੇ ਰਾਹੀਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਉਜ਼ਾਗਰ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਪੰਜਾਬ ਦੇ ਕਈ ਹੋਰ ਮੁੱਦਿਆਂ ਨੂੰ ਆਪਣੇ ਗੀਤ ਦੇ ਰਾਹੀਂ ਚੁੱਕਿਆ। ਪਰ ਕਈ ਲੋਕਾਂ ਨੂੰ 'SYL' ਦਾ ਮੁੱਦਾ ਪਸੰਦ ਨਹੀਂ ਆਇਆ ਤੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਰਿਪਲਾਈ ਦੇਣ ਲਈ ‘ਹਰਿਆਣਵੀ ਐੱਸਵਾਈਐੱਲ’ ਗੀਤ ਰਿਲੀਜ਼ ਕੀਤਾ। ਜੀ ਹਾਂ ਹਰਿਆਣਾ ਦੇ ਗਾਇਕ ਮਾਸੂਮ ਸ਼ਰਮਾ ਨੇ ਹਰਿਆਣਵੀ 'SYL' ਰਿਲੀਜ਼ ਕੀਤਾ ਸੀ।

After Sidhu Moose Wala's 'SYL' song, Haryana singer Masoom Sharma releases 'SYL Haryanavi' song Image Source: Instagram

ਇੱਕ ਹੈਰਾਨ ਕਰਨ ਵਾਲੇ ਘਟਨਾਕ੍ਰਮ ਵਿੱਚ, ਸਿੱਧੂ ਮੂਸੇ ਵਾਲਾ ਦੇ 'ਐਸਵਾਈਐਲ' ਗੀਤ 'ਤੇ ਭਾਰਤ ਵਿੱਚ ਪਾਬੰਦੀ ਲਗਾ ਦਿੱਤੀ ਗਈ ਸੀ ਜਦੋਂ ਕਿ ਮਾਸੂਮ ਸ਼ਰਮਾ ਦੇ 'ਹਰਿਆਣਵੀ ਐਸਵਾਈਐਲ' 'ਤੇ ਪਾਬੰਦੀ ਨਹੀਂ ਲਗਾਈ ਗਈ ਸੀ ਅਤੇ ਇਹ ਅਜੇ ਵੀ ਯੂਟਿਊਬ 'ਤੇ ਚੱਲ ਰਿਹਾ ਹੈ।

Sidhu Moose Wala's 'SYL' banned in India; why not 'Haryanavi SYL'? Image Source: Instagram

'ਹਰਿਆਣਵੀ SYL' ਨੂੰ YouTube 'ਤੇ ਹੁਣ ਤੱਕ 1.6 ਮਿਲੀਅਨ ਵਿਊਜ਼ ਮਿਲ ਚੁੱਕੇ ਹਨ ਜਦਕਿ ਸਿੱਧੂ ਦੀ 'SYL' ਨੂੰ ਰਿਲੀਜ਼ ਦੇ 30 ਮਿੰਟਾਂ ਦੇ ਅੰਦਰ ਹੀ ਇੱਕ ਮਿਲੀਅਨ ਨੂੰ ਪਾਰ ਕਰ ਲਿਆ ਸੀ। ਜਦੋਂ ਸਿੱਧੂ ਮੂਸੇਵਾਲਾ ਦਾ ਇਹ ਗੀਤ ਯੂਟਿਊਬ ਉੱਤੇ ਬੈਨ ਕੀਤਾ ਤੱਦ ਵੀ ਇਹ ਗੀਤ ਟਰੈਂਡਿੰਗ ‘ਚ ਨੰਬਰ ਇੱਕ ‘ਤੇ ਚੱਲ ਰਿਹਾ ਸੀ।

 

ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਮਿਲੀ ਕਾਨੂੰਨੀ ਸ਼ਿਕਾਇਤ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੇ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ।

ਫਿਲਹਾਲ, ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਕਿਸ ਸਰਕਾਰ, ਪੰਜਾਬ, ਹਰਿਆਣਾ ਜਾਂ ਕੇਂਦਰ ਨੇ ਗੀਤ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਦੌਰਾਨ, ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਇਸ ਗੱਲ ਤੋਂ ਦੁਖੀ ਹਨ। ਉਹ ਸਿਰਫ ਇੱਕ ਗੱਲ ਪੁੱਛ ਰਹੇ ਹਨ - ਜੇਕਰ ਸਿੱਧੂ ਮੂਸੇ ਵਾਲਾ ਦੀ 'ਐਸਵਾਈਐਲ' ਭਾਰਤ ਵਿੱਚ ਪਾਬੰਦੀਸ਼ੁਦਾ ਹੈ ਤਾਂ 'ਹਰਿਆਣਵੀ ਐਸਵਾਈਐਲ' ਕਿਉਂ ਨਹੀਂ?

ਜ਼ਿਕਰਯੋਗ ਹੈ ਕਿ ਪਲੇਟਫਾਰਮ ਤੋਂ ਹਟਾਏ ਜਾਣ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦੇ 'ਐਸਵਾਈਐਲ' ਗੀਤ ਨੂੰ ਯੂਟਿਊਬ 'ਤੇ 20 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਦੱਸ ਦਈਏ ਕੇਂਦਰ ਸਰਕਾਰ ਪੰਜਾਬ ਦੇ ਗਾਇਕਾਂ ਨਾਲ ਪਹਿਲਾਂ ਵੀ ਧੱਕਾ ਕਰ ਚੁੱਕੀ ਹੈ। ਕਿਸਾਨੀ ਅੰਦੋਲਨ ਦੌਰਾਨ ਵੀ ਕਈ ਕਿਸਾਨੀ ਗੀਤਾਂ ਨੂੰ ਯੂਟਿਊਬ ਉੱਤੇ ਬੈਨ ਕਰ ਦਿੱਤਾ ਗਿਆ ਸੀ। ਪਰ ਪੰਜਾਬੀ ਸਿੰਗਰਾਂ ਨੇ ਹਾਰ ਨਹੀਂ ਸੀ ਮੰਨੀ ਤੇ ਬੈਕ ਟੂ ਬੈਕ ਕਿਸਾਨੀ ਗੀਤ ਰਿਲੀਜ਼ ਕਰਦੇ ਰਹੇ ਸਨ।

Related Post