ਬਾਲੀਵੁੱਡ ਐਕਟਰ ਰਣਦੀਪ ਹੁੱਡਾ ਨੇ ਨਿਭਾਇਆ ਆਪਣਾ ਵਾਅਦਾ, ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੇ ਅੰਤਿਮ ਸੰਸਕਾਰ ਦੀ ਪੂਰੀ ਕੀਤੀਆਂ ਰਸਮਾਂ

written by Lajwinder kaur | June 27, 2022

ਪਾਕਿਸਤਾਨ ਦੀ ਲਖਪਤ ਜੇਲ 'ਚ ਕਈ ਸਾਲ ਤਸ਼ੱਦਦ ਝੱਲਣ ਤੋਂ ਬਾਅਦ ਰੱਬ ਨੂੰ ਪਿਆਰੇ ਹੋ ਚੁੱਕੇ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦਾ ਦਿਹਾਂਤ ਹੋ ਗਿਆ ਹੈ। ਬੀਤੇ ਦਿਨੀਂ ਹੀ ਉਨ੍ਹਾਂ ਨੂੰ ਦਾ ਸੰਸਕਾਰ ਕਰ ਦਿੱਤਾ ਗਿਆ ਸੀ। ਇਸ ਮੌਕੇ ਉੱਤੇ ਬਾਲੀਵੁੱਡ ਐਕਟਰ ਰਣਦੀਪ ਹੁੱਡਾ ਨੇ ਦਲਬੀਰ ਕੌਰ ਨਾਲ ਕੀਤਾ ਵਾਅਦਾ ਪੂਰਾ ਕਰਦੇ ਹੋਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਪੂਰਾ ਕਰਦੇ ਨਜ਼ਰ ਆਏ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਤੋਂ ਬਾਅਦ ਹਰਿਆਣਾ ਦੇ ਇਸ ਗਾਇਕ ਨੇ ਰਿਲੀਜ਼ ਕੀਤਾ ਹਰਿਆਣਵੀ ‘SYL’ ਗੀਤ

ਦੱਸ ਦਈਏ ਰਣਦੀਪ ਹੁੱਡਾ ਉਹੀ ਐਕਟਰ ਨੇ ਜਿਨ੍ਹਾਂ ਨੇ ਦਲਬੀਰ ਕੌਰ ਦੇ ਭਰਾ ਸਰਬਜੀਤ ਸਿੰਘ ਦੀ ਕਹਾਣੀ ਨੂੰ ਵੱਡੇ ਪਰਦੇ ਉੱਤੇ ਬਿਆਨ ਕੀਤਾ ਸੀ। ਰਣਦੀਪ ਹੁੱਡਾ ਨੇ ਫ਼ਿਲਮ ਸਰਬਜੀਤ 'ਚ ਸਰਬਜੀਤ ਸਿੰਘ ਦਾ ਕਿਰਦਾਰ ਨਿਭਾਇਆ ਸੀ।

ਰਣਦੀਪ ਹੁੱਡਾ ਨੇ ਸਾਲ 2016 ਦੀ ਫਿਲਮ 'ਸਰਬਜੀਤ' ਵਿੱਚ ਸਰਬਜੀਤ ਦੀ ਭੂਮਿਕਾ ਨਿਭਾਈ ਸੀ ਅਤੇ ਐਸ਼ਵਰਿਆ ਰਾਏ ਬੱਚਨ ਨੇ ਦਲਬੀਰ ਕੌਰ ਦਾ ਕਿਰਦਾਰ ਨਿਭਾਇਆ ਸੀ। ਜੋ ਆਪਣੇ ਨਿਰਦੋਸ਼ ਭਰਾ ਲਈ ਅਖੀਰ ਦਮ ਤੱਕ ਲੜਦੀ ਰਹੀ। ਦਲਬੀਰ ਕੌਰ ਇੱਕ ਅਜਿਹੀ  ਔਰਤ ਸੀ, ਜਿਸ ਨੇ ਆਪਣੇ ਭਰਾ ਸਰਬਜੀਤ ਸਿੰਘ ਨੂੰ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਕਰਵਾਉਣ ਲਈ ਸਖ਼ਤ ਸੰਘਰਸ਼ ਕੀਤਾ ਸੀ। ਸਰਬਜੀਤ ਸਿੰਘ 'ਤੇ ਪਾਕਿਸਤਾਨ 'ਚ ਭਾਰਤੀ ਜਾਸੂਸ ਹੋਣ ਦਾ ਦੋਸ਼ ਸੀ ਅਤੇ ਪਾਕਿਸਤਾਨੀ ਅਦਾਲਤ ਨੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ।

bollywood movie sarbjit

ਫਿਲਮ ਦੀ ਸ਼ੂਟਿੰਗ ਦੌਰਾਨ, ਰਣਦੀਪ ਅਤੇ ਦਲਬੀਰ ਨੇ ਇੱਕ ਖ਼ਾਸ ਰਿਸ਼ਤਾ ਬਣ ਗਿਆ ਸੀ । ਦਲਬੀਰ ਨੇ ਕਿਹਾ ਸੀ ਕਿ ਜਦੋਂ ਉਹ ਇਸ ਸੰਸਾਰ ਤੋਂ ਜਾਵੇ ਤਾਂ ਉਹ ਉਸ ਨੂੰ ਮੋਢਾ ਜ਼ਰੂਰ ਦੇਵੇ, ਕਿਉਂਕਿ ਦਲਬੀਰ ਕਹਿੰਦੀ ਸੀ ਕਿ ਰਣਦੀਪ ‘ਚ ਉਸ ਨੂੰ ਆਪਣਾ ਭਰਾ ਨਜ਼ਰ ਆਉਂਦਾ ਹੈ।

ਦਲਬੀਰ ਕੌਰ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਰਣਦੀਪ ਆਪਣੇ ਵਾਅਦੇ 'ਤੇ ਖਰਾ ਉਤਰ ਕੇ ਪੰਜਾਬ ਲਈ ਰਵਾਨਾ ਹੋ ਗਿਆ। ਅਭਿਨੇਤਾ ਨੇ ਅੰਮ੍ਰਿਤਸਰ ਨੇੜੇ ਪਿੰਡ ਭਿੱਖੀਵਿੰਡ ਪਹੁੰਚ ਕੇ ਦਲਬੀਰ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ। ਐਕਟਰ ਰਣਦੀਪ ਹੁੱਡਾ ਵੱਲੋਂ ਦਲਬੀਰ ਕੌਰ ਦੇ ਸੰਸਕਾਰ ਮੌਕੇ ਪਰਿਵਾਰ ਨਾਲ ਅੰਤਿਮ ਰਸਮਾਂ ਅਦਾ ਕਰਦਿਆਂ ਦਲਬੀਰ ਕੌਰ ਦੀ ਚਿਖਾ ਨੂੰ ਅਗਨੀ ਭੇਟ ਕੀਤਾ।

randeep hooda emotiona

ਫਿਲਮ 'ਸਰਬਜੀਤ' ਓਮੰਗ ਕੁਮਾਰ ਦੁਆਰਾ ਨਿਰਦੇਸ਼ਿਤ ਕੀਤੀ ਗਈ ਸੀ ਅਤੇ ਇਸ ਵਿੱਚ ਰਿਚਾ ਚੱਢਾ ਅਤੇ ਦਰਸ਼ਨ ਕੁਮਾਰ ਨੇ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਹ ਫਿਲਮ ਸਰਬਜੀਤ ਸਿੰਘ ਦੀ ਲਾਹੌਰ ਜੇਲ੍ਹ ਵਿੱਚ ਉਸਦੇ ਸਾਥੀ ਕੈਦੀਆਂ ਦੇ ਹਮਲੇ ਤੋਂ ਬਾਅਦ ਮੌਤ ਦੇ ਤਿੰਨ ਸਾਲ ਬਾਅਦ ਰਿਲੀਜ਼ ਹੋਈ ਸੀ।

You may also like