ਸਿੱਧੂ ਮੂਸੇਵਾਲਾ ਤੋਂ ਬਾਅਦ ਹਰਿਆਣਾ ਦੇ ਇਸ ਗਾਇਕ ਨੇ ਰਿਲੀਜ਼ ਕੀਤਾ ਹਰਿਆਣਵੀ ‘SYL’ ਗੀਤ

written by PTC Punjabi Desk | June 26, 2022

ਪੰਜਾਬੀ ਮਿਊਜ਼ਿਕ ਜਗਤ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ, ਜਿਨ੍ਹਾਂ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਪਹਿਲਾ ਗੀਤ SYL  ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਰਿਲੀਜ਼ ਤੋਂ ਬਾਅਦ ਪ੍ਰਸ਼ੰਸਕਾਂ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲਿਆ। ਇਸ ਗੀਤ ਨੇ ਕਈ ਰਿਕਾਰਡਜ਼ ਵੀ ਬਣਾਏ। ਪਰ ਕੁਝ ਲੋਕ ਤਾਂ ਇਸ ਗੀਤ ਨੂੰ ਸੁਣਨ ਤੋਂ ਬਾਅਦ ਰਿਪਲਾਈ ਦੇਣ ਲੱਗ ਗਏ ਹਨ। ਜੀ ਹਾਂ ਹਰਿਆਣਵੀ ਗਾਇਕ ਨੇ ਸਿੱਧੂ ਮੂਸੇਵਾਲਾ ਦੇ ‘SYL’ ਗੀਤ ਦਾ ਰਿਪਲਾਈ ਦਿੰਦੇ ਹੋਏ ਹਰਿਆਣਵੀ ਵਰਜ਼ਨ ਕੱਢਿਆ ਹੈ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਆਪਣੇ ਲਾਈਵ ਸ਼ੋਅ ‘ਚ 295 ਗੀਤ ਗਾ ਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

 

Shameful! Sidhu Moose Wala's song 'SYL' leaked online ahead of its release Image Source: Instagram

ਹਰਿਆਣਵੀ ਸਿੰਗਰ Masoom Sharma ਜਿਸ ਨੇ ‘SYL’ ਗੀਤ ਨੂੰ ਹਰਿਆਣਵੀ ਭਾਸ਼ਾ ‘ਚ ਗਾਇਆ ਹੈ। ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਇਹ ਰਿਪਲਾਈ ਸਿੱਧੂ ਮੂਸੇਵਾਲਾ ਦੇ ਨਾਮ ਉੱਤੇ ਫੇਮ ਲੈਣਾ ਹੈ। ਇਸ ਤਰ੍ਹਾਂ ਪ੍ਰਸ਼ੰਸਕ ਆਪੋ ਆਪਣੇ ਕਮੈਂਟ ਦੇ ਕੇ ਪ੍ਰਤੀਕਿਰਿਆ ਦੇ ਰਹੇ ਹਨ।

sidhu moose wala hariyanvi song syl

ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ SYL  ਗੀਤ ਦੀ ਤਾਂ ਉਸ ਚ ਪੰਜਾਬ ਦੇ ਮੁੱਦਿਆਂ ਨੂੰ ਚੁੱਕਿਆ ਗਿਆ ਸੀ। ਇਹ ਗੀਤ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਅਧਾਰਿਤ ਹੈ। ਗੀਤ ਦੇ ਸਪੱਸ਼ਟ ਬੋਲ ਹਨ ਕਿ ਜਿੰਨਾ ਚਿਰ ਪੰਜਾਬ ਨੂੰ ਪ੍ਰਭੂਸੱਤਾ ਨਹੀਂ ਮਿਲਦੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਛੱਡੋ,  ਪਾਣੀ ਦਾ ਇੱਕ ਵੀ ਤੁਪਕਾ ਨਹੀਂ ਦਿੰਦੇ।

ਗੀਤਾਂ ਵਿੱਚ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਵੀ ਆਖੀ ਗਈ ਸੀ। ਇਸ ਗੀਤ ਨੂੰ ਦੁਨੀਆ ਭਰ 'ਚ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ।

Sidhu Moose wala And balwinder jatana-min

ਪਰ ਅੱਜ ਹੀ ਮੰਦਭਾਗੀ ਖਬਰ ਇਹ ਵੀ ਰਹੀ ਕਿ ਸਿੱਧੂ ਮੂਸੇਵਾਲਾ ਦਾ SYL ਗੀਤ ਤੇ ਭਾਰਤ ‘ਚ ਰੋਕ ਲਗਾ ਦਿੱਤੀ ਹੈ।  ਸਰਕਾਰ ਤੋਂ ਕਾਨੂੰਨੀ ਸ਼ਿਕਾਇਤ ਕਰਕੇ ਇਹ ਗਾਣਾ ਹਟਾਇਆ ਗਿਆ ਹੈ। ਗੀਤ ਹਟਾਏ ਜਾਣ ‘ਤੇ ਮੂਸੇਵਾਲਾ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਹੋਏ ਹਨ।

 

 

View this post on Instagram

 

A post shared by Masoom Sharma (@masoomsharmaofficial)

You may also like