SIIMA 2022: ਰਣਵੀਰ ਸਿੰਘ ਨੇ ਸਟੇਜ਼ ‘ਤੇ ਕੀਤੀ ਖੂਬ ਮਸਤੀ, 'ਸ਼੍ਰੀਵੱਲੀ' ਗੀਤ 'ਤੇ ਸਵੈਗ ਨਾਲ ਡਾਂਸ ਕਰਦੇ ਹੋਏ ਲਾਹ ਦਿੱਤੀ ਆਪਣੀ ਜੁੱਤੀ

By  Lajwinder kaur September 11th 2022 02:08 PM -- Updated: September 11th 2022 02:46 PM

Ranveer Singh performed on Srivalli and perfectly copied Allu's iconic moves: ਬਾਲੀਵੁੱਡ ਦੇ ਐਨਰਜ਼ੀ ਦੇ ਨਾਲ ਭਰੇ ਹੋਏ ਐਕਟਰ ਰਣਵੀਰ ਸਿੰਘ ਜਿੱਥੇ ਵੀ ਮੌਜੂਦ ਹੁੰਦੇ ਹਨ, ਉੱਥੇ ਉਹ ਆਪਣੀ ਪਾਜ਼ੀਟਿਵ ਵਾਈਬਸ ਬਿਖੇਰ ਦਿੰਦੇ ਹਨ। ਬੀਤੀ ਰਾਤ ਰਣਵੀਰ ਸਿੰਘ ਸਾਊਥ ਇੰਡੀਅਨ ਇੰਟਰਨੈਸ਼ਨਲ ਮੂਵੀ ਐਵਾਰਡਜ਼ (SIIMA ਐਵਾਰਡਜ਼) ਵਿੱਚ ਸ਼ਾਮਲ ਹੋਏ।

ਅਵਾਰਡ ਸ਼ੋਅ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ 'ਚ ਰਣਵੀਰ ਸਿੰਘ ਅੱਲੂ ਅਰਜੁਨ ਨਾਲ ਗੱਲਬਾਤ ਕਰਦੇ ਹੋਏ ਅਤੇ ਪੁਸ਼ਪਾ ਦੇ ਗੀਤ ਸ਼੍ਰੀਵੱਲੀ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਧਰਮਿੰਦਰ ਨੇ ਆਪਣੇ ਪਿਤਾ ਤੇ ਪੁੱਤਰ ਨਾਲ ਸਾਂਝੀ ਕੀਤੀ ਇੱਕ ਖੂਬਸੂਰਤ ਯਾਦ, ਕਿਹਾ- ‘ਯਾਦਾਂ 'ਚ ਵੀ ਜਾਨ ਹੁੰਦੀ ਹੈ...’

allu arjun and ranveer singh image source Instagram

ਇੰਸਟਾਗ੍ਰਾਮ ਉੱਤੇ ਸਿਮਾ ਐਵਾਰਡਜ਼ ਨਾਲ ਜੁੜੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਰਣਵੀਰ ਦੀਆਂ ਦੋ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਇਨ੍ਹਾਂ ਦੋਵਾਂ ਵੀਡੀਓਜ਼ ਨੂੰ ਖੂਬ ਪਸੰਦ ਕਰ ਰਹੇ ਹਨ। ਇੱਕ ਵੀਡੀਓ ਵਿੱਚ ਰਣਵੀਰ ਸਿੰਘ ਪੁਸ਼ਪਾ ਸਟਾਰ ਅੱਲੂ ਅਰਜੁਨ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।

ranveer singh dance on pushpa movie song shrivali image source Instagram

ਇਸ ਵੀਡੀਓ 'ਚ ਰਣਵੀਰ ਸਿੰਘ ਸਟੇਜ 'ਤੇ ਮੇਜ਼ਬਾਨਾਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਰਣਵੀਰ ਸਿੰਘ ਪੁਸ਼ਪਾ ਦੇ ਗੀਤ ਸ਼੍ਰੀਵੱਲੀ 'ਤੇ ਡਾਂਸ ਕਰਦੇ ਹਨ। ਡਾਂਸ ਦੌਰਾਨ ਰਣਵੀਰ ਸਿੰਘ ਅੱਲੂ ਅਰਜੁਨ ਦਾ ਹੁੱਕ ਸਟੈਪ ਵੀ ਕਰਦੇ ਹੋਏ ਨਜ਼ਰ ਆਏ ਅਤੇ ਅਜਿਹਾ ਕਰਦੇ ਸਮੇਂ ਉਨ੍ਹਾਂ ਨੇ ਵੀ ਆਪਣੀ ਜੁੱਤੀ ਉਤਾਰ ਦਿੰਦੇ ਨੇ। ਰਣਵੀਰ ਸਿੰਘ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

viral video of ranveer singh image source Instagram

ਤੁਹਾਨੂੰ ਦੱਸ ਦੇਈਏ ਕਿ ਬੀਤੀ ਰਾਤ ਸੀਮਾ ਐਵਾਰਡਸ ਦਾ ਆਯੋਜਨ ਕੀਤਾ ਗਿਆ ਸੀ। ਹੈਦਰਾਬਾਦ 'ਚ ਹੋਏ ਇਸ ਈਵੈਂਟ 'ਚ ਸੈਲੇਬਸ ਨੇ ਖੂਬ ਮਸਤੀ ਕੀਤੀ ਅਤੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਯਸ਼ ਤੋਂ ਲੈ ਕੇ ਵਿਜੇ ਦੇਵਰਕੋਂਡਾ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਖੂਬ ਮਸਤੀ ਕੀਤੀ। ਫ਼ਿਲਮ ਪੁਸ਼ਪਾ ਨੂੰ ਸਰਵੋਤਮ ਫਿਲਮ ਅਤੇ ਅੱਲੂ ਅਰਜੁਨ ਫ਼ਿਲਮ ਪੁਸ਼ਪਾ ਲਈ ਸਰਵੋਤਮ ਅਦਾਕਾਰ ਦਾ ਅਵਾਰਡ ਹਾਸਿਲ ਹੋਇਆ।

 

View this post on Instagram

 

A post shared by Instant Bollywood (@instantbollywood)

Related Post