Trending:
ਧਰਮਿੰਦਰ ਨੇ ਆਪਣੇ ਪਿਤਾ ਤੇ ਪੁੱਤਰ ਨਾਲ ਸਾਂਝੀ ਕੀਤੀ ਇੱਕ ਖੂਬਸੂਰਤ ਯਾਦ, ਕਿਹਾ- ‘ਯਾਦਾਂ 'ਚ ਵੀ ਜਾਨ ਹੁੰਦੀ ਹੈ...’
Dharmendra Shares Unseen Photo With Father And Son Sunny Deol: 86 ਸਾਲਾ ਅਦਾਕਾਰ ਧਰਮਿੰਦਰ ਬਾਲੀਵੁੱਡ ਦੇ ਮਸ਼ਹੂਰ ਸਟਾਰ ਹਨ। ਅੱਜ ਵੀ ਲੋਕ ਉਨ੍ਹਾਂ ਦੀਆਂ ਫਿਲਮਾਂ ਨੂੰ ਬਹੁਤ ਪਸੰਦ ਕਰਦੇ ਹਨ। ਮਸ਼ਹੂਰ ਧਰਮਿੰਦਰ ਹੀ-ਮੈਨ ਦੇ ਨਾਮ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਇਸ ਉਮਰ ਵਿੱਚ ਵੀ ਉਹ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਨਹੀਂ ਭੁੱਲਦੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ।
ਸ਼ੂਟਿੰਗ ਤੋਂ ਲੈ ਕੇ ਨਿੱਜੀ ਜ਼ਿੰਦਗੀ ਤੱਕ ਆਪਣੇ ਸਾਰੇ ਖਾਸ ਪਲਾਂ ਨੂੰ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਨਹੀਂ ਭੁੱਲਦੇ। ਹਾਲ ਹੀ 'ਚ ਧਰਮਿੰਦਰ ਨੇ ਆਪਣੀ ਇਕ ਖਾਸ ਤਸਵੀਰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਧਰਮਿੰਦਰ ਨੂੰ ਆਪਣੇ ਪਿਤਾ ਅਤੇ ਵੱਡੇ ਬੇਟੇ ਸੰਨੀ ਦਿਓਲ ਨਾਲ ਦਿਖਾਈ ਦੇ ਰਹੇ ਹਨ।
Image Source :Instagram
ਹੋਰ ਪੜ੍ਹੋ : ਰਣਬੀਰ ਕਪੂਰ ਨੇ ਸ਼ੁਰੂ ਕਰ ਦਿੱਤੀ ਹੈ ‘ਪਾਪਾ’ ਬਣਨ ਦੀ ਪ੍ਰੈਕਟਿਸ, ਵੀਡੀਓ ਦੇਖ ਕੇ ਆਲੀਆ ਭੱਟ ਵੀ ਹੋ ਜਾਵੇਗੀ ਖੁਸ਼
Image Source :Instagram
ਹਾਲ ਹੀ 'ਚ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਆਪਣੇ ਪਿਤਾ ਨਾਲ ਖਾਸ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ‘ਯਾਦੋਂ ਮੇ ਜਾਨ ਹੋਤੀ...ਆਵਾਜ਼ ਦੇ ਕੇ ਬੁਲਾ ਲੇਤਾ...kisi Bhi Baap jaisa koi nahin…’। ਇਸ ਤਸਵੀਰ ਅਤੇ ਕੈਪਸ਼ਨ ਨਾਲ ਉਸ ਦੀਆਂ ਭਾਵਨਾਵਾਂ ਵੀ ਸਾਫ ਦਿਖਾਈ ਦੇ ਰਹੀਆਂ ਹਨ। ਫ਼ਿਲਮੀ ਜਗਤ ਦੀਆਂ ਹਸਤੀਆਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਇਸ ਤਸਵੀਰ ਉੱਤੇ ਪਿਆਰ ਲੁੱਟਾ ਰਹੇ ਹਨ।
Image Source :Instagram
ਕੰਮ ਦੀ ਗੱਲ ਕਰੀਏ ਤਾਂ ਧਰਮਿੰਦਰ ਦਿਓਲ ਇਨ੍ਹੀਂ ਦਿਨੀਂ ਕਈ ਪ੍ਰੋਜੈਕਟਾਂ 'ਚ ਰੁੱਝੇ ਹੋਏ ਹਨ। ਉਹ ‘ਆਪਣੇ 2’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਦੇ ਦੋਵੇਂ ਬੇਟੇ ਸੰਨੀ ਦਿਓਲ, ਬੌਬੀ ਦਿਓਲ ਅਤੇ ਪੋਤਾ ਕਰਨ ਦਿਓਲ ਨਜ਼ਰ ਆਉਣਗੇ। ਇਹ ਫਿਲਮ ‘ਆਪਣੇ’ ਦਾ ਸੀਕਵਲ ਹੈ। ਇਸ ਤੋਂ ਇਲਾਵਾ ਧਰਮਿੰਦਰ ਆਲੀਆ ਅਤੇ ਰਣਵੀਰ ਸਿੰਘ ਨਾਲ ਫਿਲਮ ਰੌਕੀ ਔਰ ਰਾਣੀ ਕੀ ਲਵ ਸਟੋਰੀ ਵਿੱਚ ਵੀ ਨਜ਼ਰ ਆਉਣਗੇ। ਪ੍ਰਸ਼ੰਸਕ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
View this post on Instagram