ਰਣਬੀਰ ਕਪੂਰ ਨੇ ਸ਼ੁਰੂ ਕਰ ਦਿੱਤੀ ਹੈ ‘ਪਾਪਾ’ ਬਣਨ ਦੀ ਪ੍ਰੈਕਟਿਸ, ਵੀਡੀਓ ਦੇਖ ਕੇ ਆਲੀਆ ਭੱਟ ਵੀ ਹੋ ਜਾਵੇਗੀ ਖੁਸ਼

written by Lajwinder kaur | July 07, 2022

ਬਾਲੀਵੁੱਡ ਜਗਤ ਦਾ ਕਿਊਟ ਕਪਲ ਰਣਬੀਰ ਕਪੂਰ ਅਤੇ ਆਲੀਆ ਭੱਟ ਜੋ ਕਿ ਜਲਦ ਹੀ ਦੋ ਤੋਂ ਤਿੰਨ ਹੋਣ ਜਾ ਰਹੇ ਹਨ। ਜਲਦ ਹੀ ਦੋਵੇਂ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੋਵੇਂ ਆਪਣੀ ਜ਼ਿੰਦਗੀ ਦੀ ਨਵੀਂ ਯਾਤਰਾ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਹਨ।

ਇਸ ਦੌਰਾਨ ਰਣਬੀਰ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਉਹ ਇੱਕ ਨਵਜੰਮ ਬੱਚੇ ਦੀ ਦੇਖਭਾਲ ਕਿਵੇਂ ਕਰਦੇ ਨੇ, ਇਹ ਸਭ ਕੁਝ ਸਿੱਖਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਵੀਡੀਓਜ਼ ਉਹ ਕਿਵੇਂ ਬੱਚੇ ਨੂੰ ਦੁੱਧ ਚੁੰਘਾਉਣ, ਬੱਚੇ ਨੂੰ ਕਿਵੇਂ ਗੋਦੀ ‘ਚ ਲੈਣਾ ਹੁੰਦਾ ਹੈ ਤੇ ਡਾਇਪਰ ਬਦਲਣ ਦੀ ਪ੍ਰੈਕਟਿਸ ਕਰਦੇ ਹੋਏ ਦਿਖਾਈ ਦੇ ਰਹੇ ਹਨ।

ਹੋਰ ਪੜ੍ਹੋ : Sapna Choudhary Dance Video: ਹਰੇ ਰੰਗ ਦੇ ਸੂਟ ‘ਚ ਖੂਬ ਲਟਕੇ ਝਟਕੇ ਵਾਲੇ ਡਾਂਸ ਨਾਲ ਸਪਨਾ ਨੇ ਲੁੱਟਿਆ ਦਰਸ਼ਕਾਂ ਦਾ ਦਿਲ

ranbir kapoor frist time come on cemra after alia bhatt pergnacy-min

Image Source: Instagramਦਿਲਚਸਪ ਗੱਲ ਇਹ ਹੈ ਕਿ ਟੀਵੀ ਦੀ ਪਸੰਦੀਦਾ ਨੂੰਹ ਅਨੁਪਮਾ ਉਨ੍ਹਾਂ ਨੇ ਬੱਚੇ ਸੰਭਾਲਣ ਦਾ ਗਿਆਨ ਦਿੰਦੀ ਹੋਈ ਨਜ਼ਰ ਆ ਰਹੀ ਹੈ। ਜੀ ਹਾਂ, ਅਨੁਪਮਾ ਰਣਬੀਰ ਨੂੰ ਦੱਸ ਰਹੀ ਹੈ ਕਿ ਬੱਚੇ ਦਾ ਡਾਇਪਰ ਕਿਵੇਂ ਬਦਲਣਾ ਹੁੰਦਾ ਹੈ। ਰਣਬੀਰ ਨੂੰ ਇਹ ਸਭ ਕਰਦੇ ਦੇਖ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ ਅਤੇ ਅਦਾਕਾਰ ਦੀਆਂ ਇਹ ਵੀਡੀਓਜ਼ ਦੇਖ ਕੇ ਹੈਰਾਨ ਰਹਿ ਗਏ।

ਅਭਿਨੇਤਾ ਦੀਆਂ ਇਹ ਵੀਡੀਓਜ਼ ਦੇਖ ਕੇ ਤੁਹਾਨੂੰ ਵੀ ਯਕੀਨ ਹੋ ਜਾਵੇਗਾ ਕਿ ਆਉਣ ਵਾਲੇ ਸਮੇਂ 'ਚ ਰਣਬੀਰ ਸਭ ਤੋਂ ਵਧੀਆ ਡੈਡੀ ਬਣਨਗੇ।

ਦੱਸ ਦੇਈਏ ਕਿ ਅਪ੍ਰੈਲ 'ਚ ਵਿਆਹ ਕਰਨ ਤੋਂ ਬਾਅਦ ਆਲੀਆ ਨੇ 2 ਮਹੀਨੇ ਬਾਅਦ ਹੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਅਦਾਕਾਰਾ ਨੇ ਹਸਪਤਾਲ ਤੋਂ ਰਣਬੀਰ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਸੀ। ਫੋਟੋ ਸ਼ੇਅਰ ਕਰਦੇ ਹੋਏ ਆਲੀਆ ਨੇ ਲਿਖਿਆ, ‘ਸਾਡਾ ਬੇਬੀ ਜਲਦ ਆ ਰਿਹਾ ਹੈ’।

 

ਸੋਸ਼ਲ ਮੀਡੀਆ ਉੱਤੇ ਰਣਬੀਰ ਅਤੇ ਆਲੀਆ ਦੇ ਫੈਨ ਪੇਜ਼ ਇਨ੍ਹਾਂ ਵੀਡੀਓਜ਼ ਨੂੰ ਖੂਬ ਸ਼ੇਅਰ ਕਰ ਰਹੇ ਹਨ। ਏਨੀਂ ਦਿਨੀ ਰਣਬੀਰ ਆਪਣੀ ਕੋ-ਸਟਾਰ ਵਾਣੀ ਦੇ ਨਾਲ ਆਪਣੀ ਆਉਣ ਵਾਲੀ ਫਿਲਮ ਸ਼ਮਸ਼ੇਰਾ ਦੇ ਪ੍ਰਮੋਸ਼ਨ ਕਰ ਰਹੇ ਹਨ।

 

You may also like