
Sapna Choudhary Dance Video: ਸਪਨਾ ਚੌਧਰੀ ਜੋ ਕਿ ਸੋਸ਼ਲ ਮੀਡੀਆ ਉੱਤੇ ਆਪਣੀ ਵੀਡੀਓਜ਼ ਤੇ ਤਸਵੀਰਾਂ ਕਰਕੇ ਸੁਰਖੀਆਂ ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਰਕੇ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਚ ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਉਹ ਆਪਣੇ ਡਾਂਸ ਅਦਾਵਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਵਿਆਹ ਵਾਲੀ ਜੋੜੀ ਦੀ ਪਹਿਲੀ ਤਸਵੀਰ ਆਈ ਸਾਹਮਣੇ, ਲਾਲ ਰੰਗ ਦੇ ਲਹਿੰਗੇ ‘ਚ ਨਜ਼ਰ ਆਈ ਡਾ. ਗੁਰਪ੍ਰੀਤ ਕੌਰ
ਬੈਕ ਟੂ ਬੈਕ ਸੁਪਰਹਿੱਟ ਹਰਿਆਣਵੀ ਗੀਤ ਦੇਣ ਵਾਲੀ ਸਪਨਾ ਚੌਧਰੀ ਹੁਣ ਆਪਣੇ ਨਵੇਂ ਗੀਤ ' Nachan Ki Tol' ਨਾਲ ਕਾਫੀ ਛਾਈ ਹੋਈ ਹੈ। ਇਸ ਗੀਤ ਨੂੰ ਰਿਲੀਜ਼ ਹੋਏ 2 ਦਿਨ ਹੀ ਹੋਏ ਹਨ ਪਰ ਇਸ ਗੀਤ ਨੇ ਵੱਡੀ ਗਿਣਤੀ 'ਚ ਵਿਊਜ਼ ਹਾਸਿਲ ਕਰ ਲਏ ਹਨ।
ਹੁਣ ਪ੍ਰਸ਼ੰਸਕ ਖੁਦ ਵੀ ਇਸ ਗੀਤ 'ਤੇ ਕਈ ਰੀਲਸ ਬਣਾ ਰਹੇ ਹਨ, ਉਥੇ ਹੀ ਸਪਨਾ ਵੀ ਹਰ ਜਗ੍ਹਾ ਇਸ ਗੀਤ 'ਤੇ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ। ਸਪਨਾ ਚੌਧਰੀ ਹੁਣ ਆਪਣੀ ਲੇਟੈਸਟ ਵੀਡੀਓ 'ਚ ਨਚਨ ਕੀ ਟੋਲ 'ਤੇ ਸ਼ਾਨਦਾਰ ਡਾਂਸ ਕਰ ਰਹੀ ਹੈ ਅਤੇ ਜਿਵੇਂ ਹੀ ਇਸ ਨੂੰ ਸ਼ੇਅਰ ਕੀਤਾ ਗਿਆ, ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕਾਂ ਨੂੰ ਇਸ ਵੀਡੀਓ ‘ਚ ਸਪਨਾ ਦੇ ਸ਼ਾਨਦਾਰ ਲਟਕੇ ਝਟਕੇ ਦੇਖਣ ਨੂੰ ਮਿਲ ਰਹੇ ਹਨ।

ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਟੇਜ 'ਤੇ ਹਰੇ ਰੰਗ ਵਾਲੇ ਚਮਕੀਲੇ ਸੂਟ 'ਚ ਨਜ਼ਰ ਆ ਰਹੀ ਹੈ ਅਤੇ ਗੀਤ ਵੱਜਦੇ ਹੀ ਸਪਨਾ ਦਾ ਧਮਾਕੇਦਾਰ ਡਾਂਸ ਕਰਨ ਲੱਗ ਜਾਂਦੀ ਹੈ। ਸਪਨਾ ਦੇ ਇਸ ਅੰਦਾਜ਼ ਦੇ ਪ੍ਰਸ਼ੰਸਕ ਦੀਵਾਨੇ ਹਨ ਅਤੇ ਇਹੀ ਕਾਰਨ ਹੈ ਕਿ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

View this post on Instagram