ਵਿਆਹ ਵਾਲੀ ਜੋੜੀ ਦੀ ਪਹਿਲੀ ਤਸਵੀਰ ਆਈ ਸਾਹਮਣੇ, ਲਾਲ ਰੰਗ ਦੇ ਲਹਿੰਗੇ ‘ਚ ਨਜ਼ਰ ਆਈ ਡਾ. ਗੁਰਪ੍ਰੀਤ ਕੌਰ

written by Lajwinder kaur | July 07, 2022

CM Bhagwant Mann-Dr Gurpreet Kaur Wedding:  ਲਓ ਜੀ ਆਨੰਦ ਕਾਰਜ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਸੋਸ਼ਲ ਮੀਡੀਆ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਜੋ ਲਾੜੇ ਬਣੇ ਅਤੇ ਡਾ. ਗੁਰਪ੍ਰੀਤ ਕੌਰ ਜੋ ਕਿ ਲਾੜੀ ਦੇ ਰੂਪ ਚ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ : ਕਲਗੀ ਦੇ ਨਾਲ ਸੀ.ਐੱਮ ਭਗਵੰਤ ਮਾਨ ਦੀ ਨਵੀਂ ਤਸਵੀਰ ਆਈ ਸਾਹਮਣੇ, ਲਾਵਾਂ ਲੈਣ ਲਈ ਨੇ ਤਿਆਰ, ਦੇਖੋ ਨਵੀਆਂ ਤਸਵੀਰਾਂ

CM Bhagwant Mann-Dr Gurpreet Kaur Wedding Live Updates: Punjab CM to get married shortly

ਇਸ ਵਾਇਰਲ ਹੋ ਰਹੀ ਤਸਵੀਰ 'ਚ  ਦੇਖ ਸਕਦੇ ਹੋ ਭਗਵੰਤ ਮਾਨ ਜੋ ਕਿ ਗੋਲਡਨ ਰੰਗ ਦੇ ਕੁੜਤੇ ਪਜਾਮੇ 'ਚ ਅਤੇ ਡਾ. ਗੁਰਪ੍ਰੀਤ ਕੌਰ ਜੋ ਕਿ ਲਾਲ ਰੰਗ ਦੇ ਦੁਲਹਨ ਵਾਲੇ ਜੋੜੇ ਚ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਵਿਆਹ ਦੇ ਨਾਲ ਜੁੜੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਸੋਸ਼ਲ ਮੀਡੀਆ ਉੱਤੇ CM ਭਗਵੰਤ ਮਾਨ ਤੇ ਡਾ.ਗੁਰਪ੍ਰੀਤ ਕੌਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

bhagwant mann with dr gurpreet karu wedding-min

ਦੱਸ ਦਈਏ ਉਹ ਡਾ. ਗੁਰਪ੍ਰੀਤ ਕੌਰ ਦੇ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਜਿਸ ਕਰਕੇ ਪੰਜਾਬ ‘ਚ ਜਸ਼ਨ ਦਾ ਮਾਹੌਲ ਹੈ। ਉਹ ਡਾ. ਗੁਰਪ੍ਰੀਤ ਕੌਰ ਦੇ ਨਾਲ ਆਪਣੀ ਜ਼ਿੰਦਗੀ ਦਾ ਨਵਾਂ ਆਗਾਜ਼ ਕਰਨ ਜਾ ਰਹੇ ਹਨ। ਇਸ ਵਿਆਹ ਚ 20 ਮਹਿਮਾਨ ਸ਼ਾਮਿਲ ਹੋਏ ਹਨ। ਬਹੁਤ ਹੀ ਸਾਦੇ ਢੰਗ ਦੇ ਨਾਲ ਇਹ ਵਿਆਹ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ 'ਚ ਸ਼ਾਮਿਲ ਹੋਣ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ 'ਤੇ ਪੁੱਜ ਹਨ। ਜੋ ਕਿ ਇੱਕ ਪਿਤਾ ਵੱਲੋਂ ਕੀਤੀਆਂ ਜਾਂਦੀਆਂ ਰਸਮਾਂ ਨੂੰ ਨਿਭਾਉਂਦੇ ਹੋਏ ਨਜ਼ਰ ਆਉਣਗੇ।

You may also like