ਕਲਗੀ ਦੇ ਨਾਲ ਸੀ.ਐੱਮ ਭਗਵੰਤ ਮਾਨ ਦੀ ਨਵੀਂ ਤਸਵੀਰ ਆਈ ਸਾਹਮਣੇ, ਲਾਵਾਂ ਲੈਣ ਲਈ ਨੇ ਤਿਆਰ, ਦੇਖੋ ਨਵੀਆਂ ਤਸਵੀਰਾਂ
ਕਲਗੀ ਦੇ ਨਾਲ ਸੀ.ਐੱਮ ਭਗਵੰਤ ਮਾਨ ਦੀ ਨਵੀਂ ਤਸਵੀਰ ਆਈ ਸਾਹਮਣੇ, ਲਾਵਾਂ ਲੈਣ ਲਈ ਨੇ ਤਿਆਰ, ਦੇਖੋ ਨਵੀਆਂ ਤਸਵੀਰਾਂ
ਲਓ ਜੀ ਸੀ.ਐੱਮ ਭਗਵੰਤ ਮਾਨ ਜੋ ਕਿ ਆਪਣੇ ਦੂਜੇ ਵਿਆਹ ਦੇ ਲਈ ਤਿਆਰ ਨੇ। ਬਹੁਤ ਜਲਦ ਆਨੰਦ ਕਾਰਜ ਸ਼ੁਰੂ ਹੋਣ ਜਾ ਰਹੇ ਹਨ। ਸੋਸ਼ਲ ਮੀਡੀਆ ਉੱਤੇ ਸੀ.ਐੱਮ ਭਗਵੰਤ ਮਾਨ ਦੀ ਕਲਗੀ ਵਾਲੀ ਤਸਵੀਰ ਵਾਇਰਲ ਹੋ ਰਹੀ ਹੈ।
ਹੋਰ ਪੜ੍ਹੋ : ਦੀਪਿਕਾ ਪਾਦੁਕੋਣ ਪਲਾਜ਼ੋ ਸੂਟ ‘ਚ ਕਹਿਰ ਢਾਉਂਦੀ ਆਈ ਨਜ਼ਰ, ਪਤੀ ਰਣਵੀਰ ਸਿੰਘ ਨਾਲ ਕੰਸਰਟ 'ਚ ਹੋਈ ਸ਼ਾਮਿਲ

ਤਸਵੀਰ ‘ਚ ਦੇਖ ਸਕਦੇ ਹੋਏ ਉਨ੍ਹਾਂ ਗੋਲਡਨ ਰੰਗ ਦੇ ਕੁੜਤੇ ਪਜਾਮੇ 'ਚ ਨਜ਼ਰ ਆ ਰਹੇ ਹਨ। ਇਸ ਵਾਇਰਲ ਹੋ ਰਹੀ ਤਸਵੀਰ ‘ਚ ਉਨ੍ਹਾਂ ਨੇ ਸਿਰ ਉੱਤੇ ਕਲਗੀ ਲਗਾਈ ਹੋਈ ਹੈ।
ਦੱਸ ਦਈਏ ਉਹ ਡਾ. ਗੁਰਪ੍ਰੀਤ ਕੌਰ ਦੇ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਜਿਸ ਕਰਕੇ ਪੰਜਾਬ ‘ਚ ਜਸ਼ਨ ਦਾ ਮਾਹੌਲ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੇ ਵਿਆਹ 'ਚ ਸ਼ਾਮਲ ਹੋਣ ਲਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ 'ਤੇ ਇਥੇ ਪੁੱਜ ਚੁੱਕੇ ਹਨ। ਉਹ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਪਹੁੰਚ ਗਏ ਹਨ। ਸੋਸ਼ਲ ਮੀਡੀਆ ਉੱਤੇ ਵਿਆਹ ਤੋਂ ਪਹਿਲਾਂ ਦੀਆਂ ਤਸਵੀਰਾਂ ਜੰਮ ਕੇ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਇਸ ਵਿਆਹ ‘ਚ ਜ਼ਿਆਦਾ ਲੋਕਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਨਾਲ ਖ਼ਾਸ ਮਹਿਮਾਨਾਂ ਨੂੰ ਇਸ ਵਿਆਹ ‘ਚ ਸੱਦਿਆ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੋ ਕਿ ਭਗਵੰਤ ਮਾਨ ਦੇ ਵਿਆਹ ਵਿੱਚ ਪਿਤਾ ਦੀਆਂ ਰਸਮਾਂ ਨੂੰ ਪੂਰਾ ਕਰਨਗੇ। ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਇਸ ਵਿਆਹ ‘ਚ ਸ਼ਾਮਿਲ ਹੋਏ ਹਨ। ਉਨ੍ਹਾਂ ਨੂੰ ਵੀ ਭਗਵੰਤ ਮਾਨ ਦੇ ਵਿਆਹ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਹੈ। ਵਿਆਹ ਦੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ, ਜਿਸ ਚ ਭਗਵੰਤ ਮਾਨ ਜੋ ਕਿ ਆਨੰਦ ਕਾਰਜ ਦੀ ਰਸਮ ਲਈ ਜਾਂਦੇ ਹੋਏ ਨਜ਼ਰ ਆ ਰਹੇ ਹਨ। ਜਿਸ ਚ ਭਗਵੰਤ ਮਾਨ ਦੀ ਭੈਣ ਵੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਭੈਣ ਗੁਲਾਬੀ ਰੰਗ ਦੇ ਲਹਿੰਗੇ ਚ ਨਜ਼ਰ ਆ ਰਹੀ ਹੈ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
