ਸਿੰਮੀ ਚਹਿਲ ਦਾ ਵੱਖਰਾ ਅੰਦਾਜ਼ ਦੇਖ ਕੇ ਤੁਹਾਨੂੰ ਵੀ ਹੋ ਜਾਵੇਗਾ ਪਿਆਰ

By  Lajwinder kaur November 27th 2018 12:24 PM -- Updated: November 27th 2018 12:32 PM

ਪੰਜਾਬੀ ਇੰਡਸਟਰੀ ਦੀ ਮਾਸੂਮ ਚਹਿਰੇ ਵਾਲੀ ਅਦਾਕਾਰ ਜਿਸ ਨੇ ਅਪਣੀ ਅਦਾਕਾਰੀ ਨਾਲ ਸਭ ਨੂੰ ਅਪਣਾ ਦਿਵਾਨਾ ਬਣਾ ਰੱਖਿਆ ਹੈ। ਹਾਂ ਜੀ ਗੱਲ ਕਰ ਰਹੇ ਹਾਂ ਸਿੰਮੀ ਚਹਿਲ ਦੀ, ਜਿਸ ਨੇ ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ।  simi chahal bhajo veero ve, pollywood

ਹੋਰ ਪੜ੍ਹ: ਬੜੀ ਹੀ ਨਿਡੱਰਤਾ ਨਾਲ ਅਜਗਰ ਨਾਲ ਖੇਡਦੀ ਨਜ਼ਰ ਆਈ ਸਿਮੀ ਚਹਿਲ, ਵੇਖੋ ਵੀਡੀਓ

ਜੇ ਗੱਲ ਕਰੀਏ ਉਹਨਾਂ ਦੀ ਅਦਾਕਾਰੀ ਦੀ ਤਾਂ ਪੰਜਾਬੀ ਇੰਡਸਟਰੀ ਚ ਇੱਕ ਖਾਸ ਪਹਿਚਾਣ ਬਣਾ ਲਈ ਹੈ। ਸਿੰਮੀ ਅਪਣੇ ਹਾਵ-ਭਾਵ ਤੇ ਬੋਲਣ ਦੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਸਿੰਮੀ ਦੀ ਅਦਾਕਾਰੀ ਤੋਂ ਪਤਾ ਚੱਲਦਾ ਹੈ ਕਿ ਉਹ ਬਹੁਤ ਹੀ ਸ਼ਰਾਰਤੀ ਕਿਸਮ ਦੀ ਮੁਟਿਆਰ ਹੈ।

https://www.facebook.com/simichahal009/photos/pcb.2090627687666710/2090627664333379/?type=3&theater

ਪੰਜਾਬੀ ਅਭਿਨੇਤਰੀ ਸਿੰਮੀ ਚਹਿਲ ਅਪਣੇ ਸੋਸ਼ਲ ਅਕਾਊਂਟ ਤੇ ਐਕਟੀਵ ਰਹਿੰਦੀ ਹੈ ਜਿੱਥੇ ਉਹ ਅਪਣੇ ਫੈਨਜ਼ ਨਾਲ ਕੁਝ ਨਾ ਕੁਝ ਸਾਂਝਾ ਕਰਦੀ ਰਹਿੰਦੀ ਹੈ। ਇਸ ਵਾਰ ਸਿੰਮੀ ਨੇ ਅਪਣੇ ਫੇਸਬੁੱਕ ਅਕਾਊਂਟ ਤੋਂ ਅਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹਨਾਂ ਤਸਵੀਰਾਂ ‘ਚ ਸਿੰਮੀ ਨੇ ਇੱਕ ਮੈਮਨੇ ਨੂੰ ਚੁੱਕਿਆ ਹੋਇਆ ਹੈ। ਉਹ ਮੈਮਨੇ ਦੇ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਦੇਖ ਪਤਾ ਚੱਲਦਾ ਹੈ ਕਿ ਸਿੰਮੀ ਨੂੰ ਜਾਨਵਾਰਾਂ ਦੇ ਨਾਲ ਕਿੰਨਾ ਪਿਆਰ ਹੈ।Punjabi Actress Simi Chahal Latest Pictures You Shouldn’t Miss

ਹੋਰ ਪੜ੍ਹ: ਅਮਰੀਕਾ ਵਿੱਚ ਵੱਸਦੇ ਫੈਨਸ ਨੂੰ ਬੱਬੂ ਮਾਨ ਨੇ ਦਿੱਤਾ ਬਹੁਤ ਵੱਡਾ ਤੋਹਫ਼ਾ, ਵੇਖੋ ਵੀਡੀਓ

ਜੇ ਗੱਲ ਕਰੀਏ ਉਹਨਾਂ ਦੇ ਕੰਮ ਦੀ ਤਾਂ ਦੱਸ ਦੇਈਏ ਕਿ ਸਿੰਮੀ ਦੀਆਂ ਇਸ ਸਾਲ ਆਈ ਫ਼ਿਲਮਾਂ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਤੇ ‘ਦਾਣਾ ਪਾਣੀ’ ਲੋਕਾਂ ਨੂੰ ਬਹੁਤ ਪਸੰਦ ਆਈ ਸੀ। ਸਿੰਮੀ ਨੇ ਪੰਜਾਬੀ ਫ਼ਿਲਮ ‘ਬੰਬੂਕਾਟ’ ‘ਚ ਆਪਣੀ ਬੇਮਿਸਾਲ ਅਦਾਕਰੀ ਨਾਲ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ।

Simi Chahal facebook picturesਇਸ ਤੋਂ ਬਾਅਦ ਸਿੰਮੀ ਨੇ ਪ੍ਰਿਯੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਪਰਪਲ ਪਿੰਬਰ ਪਿਕਚਰਜ਼ ਹੇਠ ਬਣੀ ਫ਼ਿਲਮ 'ਸਰਵਨ' ‘ਚ ਕੰਮ ਕੀਤਾ। ਇਸ ਅਦਾਕਾਰਾ ਨੂੰ ਤਰਸੇਮ ਜੱਸੜ ਦੀ ਫ਼ਿਲਮ ‘ਰੱਬ ਦਾ ਰੇਡੀਓ’ ‘ਚ ਨਜ਼ਰ ਆਈ ਸੀ ਤੇ ਇਸ ਫਿਲਮ ਚ ਵੀ ਸਿੰਮੀ ਨੇ ਕਾਫੀ ਤਾਰੀਫਾਂ ਮਿਲੀਆਂ ਸੀ। ਤੇ ਹੁਣ ਬਹੁਤ ਹੀ ਜਲਦ ਸਿੰਮੀ ‘ਭੱਜੋ ਵੀਰੋ ਵੇ’ ਪੰਜਾਬੀ ਫਿਲਮ ‘ਚ ਅਦਾਕਾਰ ਅੰਬਰਦੀਪ ਸਿੰਘ ਨਾਲ ਨਜ਼ਰ ਆਉਣਗੇ।

Related Post