ਅੱਜ ਹੈ ਅਫਸਾਨਾ ਖ਼ਾਨ ਦੇ ਭਰਾ ਖੁਦਾ ਬਖਸ਼ ਦਾ ਜਨਮਦਿਨ, ਭੈਣ ਅਫਸਾਨਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼

By  Lajwinder kaur March 17th 2021 01:38 PM

ਪੰਜਾਬੀ ਮਿਊਜ਼ਿਕ ਜਗਤ ਦੇ ਮਸ਼ਹੂਰ ਗਾਇਕ ਅਫਸਾਨਾ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ਵਾਲਿਆਂ ਦੀ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ। ਅੱਜ ਉਨ੍ਹਾਂ ਦੇ ਛੋਟੇ ਭਰਾ ਖੁਦਾ ਬਖਸ਼ ਦਾ ਜਨਮਦਿਨ ਹੈ।

inside instagram post of afsana khan

ਹੋਰ ਪੜ੍ਹੋ : ਹੈਪੀ ਰਾਏਕੋਟੀ ਨੇ ਬਿਖੇਰਿਆ ਇੱਕ ਫਿਰ ਆਪਣੀ ਆਵਾਜ਼ ਦਾ ਜਾਦੂ,  ਨਵਾਂ ਗੀਤ ‘ਮੁਹੱਬਤਾਂ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

inside image of afsana khan post

ਭੈਣ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਭਰਾ ਖੁਦਾ ਬਖਸ਼ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ਹੈਪੀ ਬਰਥਡੇਅ ਮੇਰੇ ਭਰਾ ਖੁਦਾ ਬਖਸ਼...ਪਰਮਾਤਮਾ ਤੇਰੇ ਤੇ ਮੇਹਰ ਭਰਿਆ ਹੱਥ ਬਣਾਈ ਰੱਖੇ...ਬਹੁਤ ਸਾਰੇ ਪਿਆਰ ਮੇਰੀ ਜ਼ਿੰਦ ਜਾਨ..’ । ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਗਾਇਕ ਖੁਦਾ ਬਖਸ਼ ਨੂੰ ਦੇ ਰਹੇ ਨੇ।

image of khuda baksh with sister afsana khan

ਖੁਦਾ ਬਖਸ਼ ਨੂੰ ਸੰਗੀਤ ਦੀ ਗੁੜ੍ਹਤੀ ਆਪਣੇ ਘਰ ਤੋਂ ਹੀ ਮਿਲੀ ਹੈ । ਉਨ੍ਹਾਂ ਦੇ ਘਰ ‘ਚ ਮਿਊਜ਼ਿਕ ਦਾ ਮਾਹੌਲ ਸੀ । ਪਰ ਪਿਤਾ ਦੀ ਮੌਤ ਦੇ ਕਾਰਨ ਉਨ੍ਹਾਂ ਦੇ ਘਰ ਦੁੱਖਾਂ ਦਾ ਪਹਾੜ ਟੁੱਟ ਗਿਆ । ਉਨ੍ਹਾਂ ਦੀ ਮਾਂ ਨੇ ਬਹੁਤ ਹੀ ਮੁਸੀਬਤਾਂ ਦਾ ਸਾਹਮਣਾ ਕਰਕੇ ਆਪਣੀ ਧੀਆਂ ਤੇ ਪੁੱਤਰ ਨੂੰ ਵੱਡਾ ਕੀਤਾ । ਖੁਦਾ ਬਖਸ਼ ਨੇ ਸਾਲ 2017 ‘ਚ ਇੰਡੀਅਨ ਆਈਡਲ-9 ਦਾ ਖਿਤਾਬ ਆਪਣੇ ਨਾਂਅ ਕੀਤਾ ਸੀ । ਖੁਦਾ ਬਖ਼ਸ਼ ਦੇ ਗਾਏ ਗੀਤਾਂ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕੰਨਿਆ ਕੁਵਾਰੀ, ਟਰੂ ਲਵ, ਬਾਪੂ, ਹੰਜੂ, ਹੰਜੂ 2 ਵਰਗੇ ਬਹੁਤ ਸਾਰੇ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 

 

View this post on Instagram

 

A post shared by Afsana Khan ?? (@itsafsanakhan)

 

 

View this post on Instagram

 

A post shared by Afsana Khan ?? (@itsafsanakhan)

Related Post