ਹੈਪੀ ਰਾਏਕੋਟੀ ਨੇ ਬਿਖੇਰਿਆ ਇੱਕ ਫਿਰ ਆਪਣੀ ਆਵਾਜ਼ ਦਾ ਜਾਦੂ,  ਨਵਾਂ ਗੀਤ ‘ਮੁਹੱਬਤਾਂ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

written by Lajwinder kaur | March 17, 2021

ਹਰ ਇਨਸਾਨ ਨੂੰ ਕਦੇ ਨਾ ਕਦੇ ਮੁਹੱਬਤ ਜ਼ਰੂਰ ਹੁੰਦੀ ਹੈ। ਪਿਆਰ ਬਹੁਤ ਹੀ ਖ਼ੂਬਸੂਰਤ ਅਹਿਸਾਸ ਹੈ ਜਿਸ ਨੂੰ ਬਿਆਨ ਕਰ ਰਹੇ ਨੇ ਪੰਜਾਬੀ ਗਾਇਕ ਹੈਪੀ ਰਾਏਕੋਟੀ। ਜੀ ਹਾਂ ਆਪਣੀ ਸੁਰੀਲੀ ਤੇ ਮਿੱਠੀ ਆਵਾਜ਼ ਚ ਉਹ ਆਪਣੇ ਨਵੇਂ ਗੀਤ ਮੁਹੱਬਤਾਂ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਮੁਹੱਬਤਾਂ ਗੀਤ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ।

inside image of happy raikoti from mohabbtan image source-youtube

ਹੋਰ ਪੜ੍ਹੋ :ਬੱਬੂ ਮਾਨ ਨੇ ਗਾਇਕ ਸਾਰਥੀ ਕੇ ਨੂੰ ਕੁਝ ਇਸ ਤਰ੍ਹਾਂ ਦਿੱਤਾ ਆਸ਼ੀਰਵਾਦ, ਸਿਰ ‘ਤੇ ਵਾਰੇ ਨੋਟ, ਦੇਖੋ ਵੀਡੀਓ

inside image of happy raikoti image source-youtube

ਇਸ ਗੀਤ ਦੇ ਕਲਿੱਪ ਨੂੰ ਹੈਪੀ ਰਾਏਕੋਟੀ ਨੇ ਆਪਣੇ ਇੰਸਟਾਗ੍ਰਾਮ ਤੇ ਪੋਸਟ ਕਰਦੇ ਹੋਏ ਲਿਖਿਆ ਹੈ- ‘ ਇਹ ਗਾਣੇ ਦੀ ਮੈਨੂੰ ਬਹੁਤ ਟਾਈਮ ਤੋਂ ਉਡੀਕ ਸੀ. ਮੈਂ ਬਹੁਤ ਸੁਣਿਆ ਰਿਲੀਜ਼ ਹੋਣ ਤੋਂ ਪਹਿਲਾਂ..ਸੋ ਹੁਣ ਇਹ ਗਾਣਾ ਤੁਹਾਡਾ ਹੋ ਗਿਆ ਹੈ..ਸੁਣੋ ‘ਤੇ ਦੱਸੋ ਜ਼ਰੂਰ ਕਿੱਦਾਂ ਲੱਗਿਆ ਤੇ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ...ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ’ ।

happy raikoti image image source-youtube

ਜੇ ਗੱਲ ਕਰੀਏ ਇਸ ਗੀਤ ਦੇ ਬੋਲ ਵੀ ਖੁਦ ਹੈਪੀ ਰਾਏਕੋਟੀ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ। ਇਸ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਟਰੈਂਡਿੰਗ ‘ਚ ਚੱਲ ਰਿਹਾ ਹੈ।

 

0 Comments
0

You may also like