ਬੱਬੂ ਮਾਨ ਨੇ ਗਾਇਕ ਸਾਰਥੀ ਕੇ ਨੂੰ ਕੁਝ ਇਸ ਤਰ੍ਹਾਂ ਦਿੱਤਾ ਆਸ਼ੀਰਵਾਦ, ਸਿਰ ‘ਤੇ ਵਾਰੇ ਨੋਟ, ਦੇਖੋ ਵੀਡੀਓ

written by Lajwinder kaur | March 17, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਾਰਥੀ ਕੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਗਾਇਕ ਬੱਬੂ ਮਾਨ ਦੇ ਨਾਲ ਆਪਣੀ ਨਵੀਂ ਵੀਡੀਓ ਸ਼ੇਅਰ ਕੀਤੀ ਹੈ।

inside image of sarthi k from instagram image source-instagram

image source-instagramਹੋਰ ਪੜ੍ਹੋ : ਪਿੰਡ ਦੀਆਂ ਗਲੀਆਂ ‘ਚ ਬਾਈਕ ਚਲਾਉਂਦੀ ਨਜ਼ਰ ਆਈ ਐਕਟਰੈੱਸ ਜਪਜੀ ਖਹਿਰਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

inside image of sarthi k

ਇਸ ਵੀਡੀਓ 'ਚ ਗਾਇਕ ਸਾਰਥੀ ਕੇ ਸਟੇਜ਼ ‘ਤੇ ਆਪਣਾ ਫੇਮਸ ਗੀਤ ‘ਪਿੰਡ ਦੇ ਮੁੰਡਿਆਂ ਨੇ ਗੱਲ ਚੱਕ ਲਈ, ਕੇ ਮੁੰਡਾ ਚੰਡੀਗੜ੍ਹ ਜਾਵੇ..’ ਗਾ ਰਹੇ ਨੇ। ਬੱਬੂ ਮਾਨ ਕੋਲ ਆਏ 'ਤੇ ਸਾਰਥੀ ਕੇ ਦੇ ਸਿਰ ਤੋਂ ਨੋਟ ਵਾਰਦੇ ਹੋਏ ਨਜ਼ਰ ਆ ਰਹੇ ਨੇ। ਗਾਇਕ ਸਾਰਥੀ ਕੇ ਨੇ ਕਿਹਾ ਕਿ ਤੁਹਾਡਾ ਤਾਂ ਆਸ਼ੀਰਵਾਦ ਹੀ ਕਾਫੀ ਹੈ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

inside image of babbu maan and sarthike image source-instagram

ਜੇ ਗੱਲ ਕਰੀਏ ਗਾਇਕ ਸਾਰਥੀ ਕੇ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਛੱਲਾ, ਰੋਟੀਆਂ, ਪਟਿਆਲਾ ਟੱਚ, ਤੇਰੇ ਬਿਨ, ਚੰਡੀਗੜ੍ਹ, ਹਿੱਕ ‘ਚ ਵੱਜੀਦਾ,ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਚੁੱਕੇ ਨੇ।

 

 

View this post on Instagram

 

A post shared by Sarthi K (@sarthi_k)

You may also like