ਗਾਇਕ ਬੱਬੂ ਮਾਨ ਨੇ ਪੋਸਟ ਪਾ ਕੇ ਪ੍ਰਸ਼ੰਸਕਾਂ ਦੇ ਨਾਲ ਕੀਤਾ ਇਹ ਵਾਅਦਾ, ਪਹੁੰਚਣਗੇ ਕਬੱਡੀ ਕੱਪ ‘ਚ

By  Lajwinder kaur November 10th 2021 04:34 PM -- Updated: November 10th 2021 04:52 PM

ਪੰਜਾਬੀ ਗਾਇਕਾ ਬੱਬੂ ਮਾਨ (Babbu Maan) ਜੋ ਕਿ ਏਨੀਂ ਦਿਨੀਂ ਬਹੁਤ ਹੀ ਘੱਟ ਸੋਸ਼ਲ ਮੀਡੀਆ ਉੱਤੇ ਨਜ਼ਰ ਆਉਂਦੇ ਨੇ। ਉਨ੍ਹਾਂ ਨੇ ਕਈ ਦਿਨਾਂ ਤੋਂ ਬਾਅਦ ਕੋਈ ਪੋਸਟ ਸ਼ੇਅਰ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਪੋਸਟ ਕੀਤਾ ਹੈ।

ਹੋਰ ਪੜ੍ਹੋ : ਓਲੰਪਿਕਸ ਵਿੱਚ ਵਾਹ-ਵਾਹ ਖੱਟਣ ਵਾਲੇ ਇੰਡੀਅਨ ਹਾਕੀ ਟੀਮ ਦੇ ਸਟਾਰ ਖਿਡਾਰੀ ਹਰਮਨਪ੍ਰੀਤ ਸਿੰਘ ਦਾ ਹੋਇਆ ਵਿਆਹ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

Babbu Maan pp-min

ਜੀ ਹਾਂ ਬੱਬੂ ਮਾਨ ਜੋ ਕਿ 13 ਨਵੰਬਰ ਨੂੰ ਪਿੰਡ ਜੋਧਾਂ 'ਚ ਹੋਣ ਵਾਲੇ ਕਬੱਡੀ ਕੱਪ 'ਚ ਆਪਣੀ ਹਾਜ਼ਰੀ ਲਗਾਉਣ ਪਹੁੰਚ ਰਹੇ ਨੇ। ਉਨ੍ਹਾਂ ਨੇ ਜਿਹੜਾ ਪੋਸਟਰ ਸ਼ੇਅਰ ਕੀਤਾ ਹੈ, ਉਸ ਚ ਬੱਬੂ ਮਾਨ ਸਰਦਾਰੀ ਲੁੱਕ 'ਚ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਪੈਂਟ ਕੋਟ ਦੇ ਨਾਲ ਪੱਗ ਬੰਨੀ ਹੋਈ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ ਸਤਿ ਸ੍ਰੀ ਅਕਾਲ ਜੀ ..ਮਿਲਦੇ ਹਾਂ...ਕਬੱਡੀ ਕੱਪ...ਪਿੰਡ ਜੋਧਾਂ..13 ਨਵੰਬਰ ਨੂੰ...’

ਹੋਰ ਪੜ੍ਹੋ : ਪਲਕ ਤਿਵਾਰੀ ਨੇ ਆਪਣੀ ਮਾਂ ਸ਼ਵੇਤਾ ਤਿਵਾਰੀ ਦੇ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ, ‘ਬਿਜਲੀ ਬਿਜਲੀ’ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ

Babbu Maan

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਬੱਬੂ ਮਾਨ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ। ਭਾਵੇਂ ਉਹ ਧਾਰਮਿਕ ਗੀਤ ਹੋਣ, ਲੋਕ ਗੀਤ ਹੋਣ ਜਾਂ ਫਿਰ ਰੋਮਾਂਟਿਕ ਗੀਤ ਹੋਣ ਸੰਗੀਤ ਦਾ ਹਰ ਰੰਗ ਉਨ੍ਹਾਂ ਨੇ ਗਾਇਆ ਹੈ । ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਵੀ ਕਰ ਚੁੱਕੇ ਹਨ ਅਤੇ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਬਹੁਤ ਜਲਦ ਉਹ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਉਹ ਫ਼ਿਲਮ ਸੁੱਚਾ ਸੂਰਮਾ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਬਣ ਚੁੱਕੀ ਹੈ ਤੇ ਰਿਲੀਜ਼ ਲਈ ਤਿਆਰ ਹੈ , ਇਸ ਫ਼ਿਲਮ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਨੇ। ਦੱਸ ਦਈਏ ਗਾਇਕ ਬੱਬੂ ਮਾਨ ਜੋ ਕਿ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼  ਦੇ ਨਾਲ ਜੁੜੇ ਹੋਏ ਨੇ ਤੇ ਲਗਾਤਾਰ ਆਪਣਾ ਸਮਰਥਨ ਦੇ ਰਹੇ ਹਨ।

View this post on Instagram

 

A post shared by Babbu Maan (@babbumaaninsta)

Related Post