ਗਾਇਕ ਹਰਭਜਨ ਮਾਨ ਨੇ ਪੋਸਟ ਪਾ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ‘ਤੇ ਕੀਤਾ ਕੋਟਿ ਕੋਟਿ ਪ੍ਰਣਾਮ

By  Lajwinder kaur November 15th 2021 11:06 AM

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥

ਸਿੱਖ ਕੌਮ ਦਾ ਇਤਿਹਾਸ ਬਹੁਤ ਹੀ ਮਹਾਨ ਇਤਿਹਾਸ ਹੈ। ਸਿੱਖ ਇਤਿਹਾਸ ਜੋ ਕਿ ਗੁਰੂਆਂ ਤੇ ਸਿੱਖ ਯੋਧਿਆਂ ਦੀਆਂ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਹੈ। ਅੱਜ ਸਿੱਖ ਸ਼ਹੀਦ ਤੇ ਮਹਾਨ ਯੋਧੇ ਬਾਬਾ ਦੀਪ ਸਿੰਘ ਦੀ ਦਾ ਸ਼ਹੀਦੀ ਦਿਹਾੜਾ ਹੈ। ਜਿਸ ਕਰਕੇ ਹਰ ਕੋਈ ਅੱਜ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ ਕਰ ਰਿਹਾ ਹੈ। ਪੰਜਾਬੀ ਗਾਇਕ ਹਰਭਜਨ ਮਾਨ ਨੇ ਵੀ ਸ਼ਹੀਦ ਬਾਬਾ ਦੀਪ ਸਿੰਘ  (baba deep singh shaheedi diwas) ਨੂੰ ਪ੍ਰਣਾਮ ਕੀਤਾ ਹੈ।

ਹੋਰ ਪੜ੍ਹੋ : ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਵੀ ਹੋਏ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਫੈਨ, ਇੰਸਟਾ ਸਟੋਰੀ ‘ਚ ਕਿਹਾ- ‘Sidhu MooseWala Love You Man’

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਧਰਮ ਹੇਤ ਸੀਸ ਦੇਣ ਵਾਲੇ , ਅਣਖੀਲੇ ਅਤੇ ਸਿਰਲੱਥ ਯੋਧੇ, ਅਮਰ ਸ਼ਹੀਦ #ਬਾਬਾ_ਦੀਪ_ਸਿੰਘ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ ਕੋਟਿ ਕੋਟਿ ਪ੍ਰਣਾਮ’ ਅਤੇ ਉਨ੍ਹਾਂ ਨੇ ਨਾਲ ਹੀ ਹੱਥ ਜੋੜੇ ਹੋਏ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਪ੍ਰਣਾਮ ਕਰ ਰਹੇ ਨੇ।

ਹੋਰ ਪੜ੍ਹੋ :ਅਦਾਕਾਰਾ ਨਿਸ਼ਾ ਬਾਨੋ ਅਤੇ ਗਾਇਕ ਸਮੀਰ ਮਾਹੀ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਕੀਤੀਆਂ ਸਾਂਝੀਆਂ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਬਾਬਾ ਦੀਪ ਸਿੰਘ ਦਾ ਜਨਮ ਪਹੂਵਿੰਡ ਜ਼ਿਲ੍ਹਾ ਤਰਨਤਾਰਨ ‘ਚ ਹੋਇਆ ਸੀ । ਉਨ੍ਹਾਂ ਦੀ ਮਾਤਾ ਦਾ ਨਾਂਅ ਮਾਤਾ ਜਿਉਣੀ ਜੀ ਸੀ ਜਦਕਿ ਪਿਤਾ ਦਾ ਨਾਂਅ ਭਗਤਾ ਜੀ ਸੀ । ਆਪ ਜੀ ਦੇ ਮਾਤਾ ਪਿਤਾ ਨੇ ਆਪ ਜੀ ਦਾ ਨਾਂਅ ਦੀਪਾ ਰੱਖਿਆ ਸੀ ।

feature image of shaheed baba deep singh ji on birth anniversary-min

ਆਪ ਥੋੜੇ ਵੱਡੇ ਹੋਏ ਤਾਂ ਆਪ ਸ੍ਰੀ ਅਨੰਦਪੁਰ ਸਾਹਿਬ ‘ਚ ਦਸਮ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ‘ਚ ਗਏ । ਇੱਥੇ ਦਸਮ ਪਾਤਸ਼ਾਹ ਨੇ ਉਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਅੰਮ੍ਰਿਤ ਦੀ ਦਾਤ ਦੀ ਬਖਸ਼ਿਸ਼ ਜਦੋਂ ਗੁਰੁ ਸਾਹਿਬ ਨੇ ਕੀਤੀ ਤਾਂ ਉਨ੍ਹਾਂ ਦਾ ਨਾਂਅ ਦੀਪਾ ਤੋਂ ਦੀਪ ਸਿੰਘ ਰੱਖਿਆ। ਬਾਬਾ ਦੀਪ ਸਿੰਘ ਜੀ ਗੁਰਮੁੱਖੀ, ਫਾਰਸੀ ਤੇ ਅਰਬੀ ਲਿਪੀ ਦੇ ਨਾਲ ਸ਼ਸਤਰ ਵਿੱਦਿਆ, ਘੋੜ ਸਵਾਰੀ, ਤਲਵਾਰਬਾਜ਼ੀ, ਤੀਰਅੰਦਾਜ਼ੀ ਤੇ ਨੇਜ਼ਾਬਾਜ਼ੀ ‘ਚ ਵੀ ਮਾਹਿਰ ਸਨ। ਬਾਬਾ ਦੀਪ ਸਿੰਘ ਧਾਰਮਿਕ ਸੁਭਾਅ ਦੇ ਨਾਲ-ਨਾਲ ਬਹਾਦਰ ਯੋਧੇ ਵੀ ਸੀ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਮੁਗਲਾਂ ਨਾਲ ਲੜਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ।

inside image of harbhajan mann shared post for shaheed baba deep singh ji

ਦੱਸ ਦਈਏ ਇੰਡੀਆ ਦੇ ਪ੍ਰਸਿੱਧ ਕਵੀ ਰਬਿੰਦਰਨਾਥ ਟੈਗੋਰ ਜਿਨ੍ਹਾਂ ਨੇ ਭਾਰਤ ਨੂੰ ਰਾਸ਼ਟਰੀ ਗਾਣ ਦਿੱਤਾ ਸੀ, ਉਨ੍ਹਾਂ ਨੇ ਬਾਬਾ ਦੀਪ ਸਿੰਘ ਦੀ ਬਹਾਦਰੀ ਨੂੰ ਪ੍ਰਣਾਮ ਕਰਦੇ ਹੋਏ ਬੰਗਾਲੀ ਕਵਿਤਾ ਦੇ ਰਾਹੀਂ ਪੇਸ਼ ਕੀਤਾ ਸੀ। ਇਸ ਕਵਿਤਾ ‘ਚ ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਬਾਰੇ ਬੰਗਾਲੀ ਵਿੱਚ ਕਵਿਤਾ ਲਿਖੀ, ਜਿਸ ਦਾ ਸਿਰਲੇਖ ‘ਬੰਦੀ ਬੀਰ’ ਹੈ।

 

Related Post