ਜਸਬੀਰ ਜੱਸੀ ਦੀ ਗਾਇਕੀ ਨੂੰ ਲੱਗਾ ਡਬਲ ਮੀਨਿੰਗ ਗਾਣਿਆਂ ਦਾ ਗ੍ਰਹਿਣ 

By  Rupinder Kaler December 19th 2018 05:40 PM

ਗਾਇਕ ਜਸਬੀਰ ਜੱਸੀ ਮੰਨਦੇ ਹਨ ਕਿ ਉਹਨਾਂ ਦੀ ਪਾਪੂਲੈਰਿਟੀ ਘਟੀ ਹੈ ਤੇ ਉਹਨਾਂ ਨੂੰ ਮਾਰਕਿਟ ਵਿੱਚ ਬਣੇ ਰਹਿਣ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ ਕਿਉਂਕਿ ਉਹ ਅਸ਼ਲੀਲ ਅਤੇ ਡਬਲ ਮੀਨਿੰਗ ਗਾਣੇ ਨਹੀਂ ਗਾਉਂਦੇ । ਇੱਕ ਅਖਬਾਰ ਨੂੰ ਇੰਟਰਵਿਊ ਦਿੰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਇਸ ਤਰਾਂ ਦੇ ਗਾਣੇ ਗਾਉਣ ਲਈ ਉਹਨਾਂ ਨੂੰ ਕਈ ਆਫਰ ਮਿਲਦੇ ਹਨ ਪਰ ਉਹ ਇਸ ਤਰ੍ਹਾਂ ਦੇ ਗਾਣੇ ਨਹੀਂ ਗਾਉੇਣਾ ਚਾਹੁੰਦੇ ਜਿਨ੍ਹਾਂ ਵਿੱਚ ਹਥਿਆਰਾਂ ਅਤੇ ਨਸ਼ੇ ਨੂੰ ਪ੍ਰਮੋਟ ਕੀਤਾ ਜਾਂਦਾ ਹੈ ।

ਹੋਰ ਵੇਖੋ : ਸਾਨੀਆ ਮਿਰਜ਼ਾ ਆਪਣੇ ਨਵ-ਜਨਮੇ ਬੱਚੇ ਨਾਲ ਪਹੁੰਚੀ ਮੁੰਬਈ ,ਸੋਸ਼ਲ ਮੀਡੀਆ ‘ਤੇ ਵਾਇਰਲ ਵੀਡਿਓ

ਜੱਸੀ ਮੁਤਾਬਿਕ ਪੰਜਾਬ ਵਿੱਚ ਚੰਗੇ ਗੀਤ ਸੁਣਨ ਵਾਲਿਆਂ ਦੀ ਗਿਣਤੀ ਹਾਲੇ ਵੀ ਹੈ, ਉੱਥੇ aੁਹਨਾਂ ਦੇ ਚੰਗੇ ਫੈਨ ਫਾਲੋਵਰ ਹਨ ਇਸ ਲਈ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹਨਾਂ ਦੇ ਗਾਣੇ ਦਾ ਕੋਈ ਗਲਤ ਸੁਨੇਹਾ ਨਾ ਜਾਵੇ । ਜਸਬੀਰ ਜੱਸੀ ਮੁਤਾਬਿਕ ਕੁਝ ਨਵੇਂ ਗਾਇਕ ਇਸ ਤਰ੍ਹਾਂ ਦੇ ਗਾਣੇ ਗਾ ਕੇ ਚੰਗੀ ਪਾਪੂਲੈਰਿਟੀ ਅਤੇ ਪੈਸੇ ਕਮਾ ਰਹੇ ਹਨ । ਪਰ ਉਹ ਕਦੇ ਵੀ ਇਹ ਨਹੀਂ ਚਾਹੁੰਣਗੇ ਕਿ ਉਹ ਇਸ ਤਰ੍ਹਾਂ ਦੇ ਗਾਣੇ ਗਾਉਣ ਜਿਨ੍ਹਾਂ ਦੇ ਬੋਲ ਅਸ਼ਲੀਲ ਹੋਣ ।

ਹੋਰ ਵੇਖੋ : ਜੈਜ਼ੀ-ਬੀ ਮਾਤਾ-ਪਿਤਾ ਨੂੰ ਯਾਦ ਕਰਕੇ ਹੋਏ ਇਮੋਸ਼ਨਲ, ਦੇਖੋ ਵੀਡਿਓ

https://www.instagram.com/p/Bq0RXx6BNg8/

ਜਸਬੀਰ ਜੱਸੀ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਸਨ ਜਿਨ੍ਹਾਂ ਵਿੱਚ ਕੁੜੀ ਗੁਜਰਾਤ ਦੀ, ਕੁੜੀ-ਕੁੜੀ, ਅਤੇ ਬਾਲੀਵੁੱਡ ਹਿੱਟ ਲੌਂਗ ਦਾ ਲਿਸ਼ਕਾਰਾ ਸ਼ਾਮਿਲ ਹਨ । ਜੱਸੀ ਮੁਤਾਬਿਕ ਪਟਿਆਲਾ ਹਾਉਸ ਫਿਲਮ ਵਿੱਚ ਗਾਇਆ ਗਾਣਾ ਆਪਣੇ ਸਮੇਂ ਦਾ ਹਿੱਟ ਗਾਣਾ ਸੀ ਇਸ ਗਾਣੇ ਤੋਂ ਬਾਅਦ ਉਹਨਾਂ ਨੂੰ ਕਈ ਵੱਡੇ ਪ੍ਰੋਜੈਕਟਾਂ ਦੀ ਆਫਰ ਮਿਲੀ ਸੀ ਪਰ ਉਹ ਕੁਝ ਗਲਤ ਗਾਉਣਾ ਨਹੀਂ ਚਾਹੁੰਦੇ ਸਨ ਕਿਉਂਕਿ ਉਹ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹ ਹਨ ।

ਹੋਰ ਵੇਖੋ : ਬਾਲੀਵੁੱਡ ‘ਚ ਵੀ ਪੰਜਾਬੀ ਗਾਇਕਾਂ ਦਾ ਦਬਦਬਾ, ਹੁਣ ਇਮਰਾਨ ਹਾਸ਼ਮੀ ਨੇ ਪਾਇਆ ਭੰਗੜਾ, ਦੇਖੋ ਵੀਡਿਓ

https://www.instagram.com/p/BqZEkvbBWr5/

ਜੱਸੀ ਮੁਤਾਬਿਕ ਸੰਗੀਤ ਜਗਤ ਵਿੱਚ ਡਬਲ ਮੀਨਿੰਗ ਵਾਲੇ ਗਾਣਿਆਂ ਦਾ ਦੌਰ ਉਦੋਂ ਸ਼ੁਰੂ ਹੋਇਆ ਜਦੋਂ ਪੌਪ ਗਾਇਕੀ ਵਿੱਚ ਰੈਪ ਦਾ ਰੁਝਾਨ ਵੱਧਣ ਲੱਗਾ ਤੇ ਇਸ ਦੇ ਨਾਲ ਹੀ ਡਬਲ ਮੀਨਿੰਗ ਗਾਣਿਆਂ ਦਾ ਦੌਰ ਵੀ ਸ਼ੁਰੂ ਹੋ ਗਿਆ । ਜੱਸੀ ਮੁਤਾਬਿਕ ਇਸ ਤਰ੍ਹਾਂ ਦੇ ਗਾਣਿਆਂ ਦਾ ਸੈਂਸਰ ਹੋਣਾ ਚਾਹੀਦਾ ਹੈ ਤਾਂ ਜੋ ਸਾਫ ਸੁਥਰੀ ਗਾਇਕੀ ਦਾ ਦੌਰ ਮੁੜ  ਲਿਆਂਦਾ ਜਾ ਸਕੇ ।

Related Post