ਗਾਇਕ ਜਸਬੀਰ ਜੱਸੀ ਨੇ ਫੈਨਜ਼ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਸ਼ੇਅਰ ਕੀਤੀ ਖ਼ਾਸ ਵੀਡੀਓ

By  Pushp Raj December 3rd 2022 02:43 PM -- Updated: December 3rd 2022 03:17 PM

Jasbir Jassi News : ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜੋ ਹਮੇਸ਼ਾ ਹੀ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਜੱਸੀ ਫਿਰ ਤੋਂ ਚਰਚਾ ਵਿੱਚ ਆ ਗਏ ਹਨ, ਪਰ ਇਸ ਵਾਰ ਕਾਰਨ ਜਸਬੀਰ ਜੱਸੀ ਦਾ ਕੋਈ ਬਿਆਨ ਨਹੀਂ ਹੈ, ਸਗੋਂ ਉਹ ਵੀਡੀਓ ਹੈ, ਜੋ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

Image Source : Instagram

ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਦੇ ਨਾਲ ਇੱਕ ਲੜਕੀ ਵੀ ਨਜ਼ਰ ਆ ਰਹੀ ਹੈ। ਇਹ ਵੀਡੀਓ ਮਹਿਜ਼ 6 ਤੋਂ 7 ਸੈਕਿੰਡ ਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਗਾਇਕ ਨੇ ਕੈਪਸ਼ਨ ‘ਚ ਲਿਖਿਆ, “ਜਲਦ ਆ ਰਿਹਾ ਹੈ, ਬੁੱਝੋ ਕੀ?”

ਜੱਸੀ ਦੀ ਇਸ ਪੋਸਟ ‘ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਜੱਸੀ ਕੋਈ ਨਵੀਂ ਫਿਲਮ ਲੈਕੇ ਆ ਰਹੇ, ਤਾਂ ਕੋਈ ਕਹਿ ਰਿਹਾ ਕਿ ਗਾਇਕ ਦਾ ਕੋਈ ਨਵਾਂ ਗੀਤ ਆਉਣ ਵਾਲਾ ਹੈ।

Image Source : Instagram

ਵੀਡੀਓ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਜਸਬੀਰ ਆਪਣੇ ਫੈਨਜ਼ ਨੂੰ ਕੋਈ ਖ਼ਾਸ ਸਰਪ੍ਰਾਈਜ਼ ਦੇਣ ਜਾ ਰਹੇ ਹਨ, ਪਰ ਉਹ ਸਰਪ੍ਰਾਈਜ਼ ਹੈ ਕੀ ਇਸ ‘ਤੇ ਹਾਲੇ ਤੱਕ ਸਸਪੈਂਸ ਬਣਿਆ ਹੋਇਆ ਹੈ। ਫੈਨਜ਼ ਜਸਬੀਰ ਜੱਸੀ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

Image Source : Instagram

ਹੋਰ ਪੜ੍ਹੋ: ਜੁਬਿਨ ਨੌਟਿਆਲ ਨੇ ਹਸਪਤਾਲ ਤੋਂ ਤਸਵੀਰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਦਿੱਤਾ ਆਪਣਾ ਹੈਲਥ ਅਪਡੇਟ

ਜਸਬੀਰ ਨੇ ਹਾਲੇ ਤੱਕ ਇਸ ਸਸਪੈਂਸ ਤੋਂ ਪਰਦਾ ਨਹੀਂ ਚੁੱਕਿਆ ਹੈ ਕਿ ਉਹ ਕਿਹੜੇ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ, ਪਰ ਇਨਾਂ ਜ਼ਰੂਰ ਹੈ ਕਿ ਫੈਨਜ਼ ਦਾ ਕਾਫੀ ਮਨੋਰੰਜਨ ਹੋਣ ਵਾਲਾ ਹੈ। ਦਸ ਦਈਏ ਕਿ ਹਾਲ ਹੀ ਜਸਬੀਰ ਜੱਸੀ ਦਾ ਗਾਣਾ ‘ਮਾਫ ਕਰੀਂ ਬਾਬਾ ਨਾਨਕਾ’ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਦਰਸ਼ਕਾਂ ਤੇ ਸਰੋਤਿਆਂ ਨੇ ਖੂਬ ਪਿਆਰ ਦਿੱਤਾ ਹੈ। ਇਸ ਦੇ ਨਾਲ ਹੁਣ ਜੱਸੀ ਦਾ ਜਲਦ ਹੀ ਇੱਕ ਹੋਰ ਨਵਾਂ ਪ੍ਰੋਜੈਕਟ ਆ ਰਿਹਾ ਹੈ।

 

View this post on Instagram

 

A post shared by Jassi (@jassijasbir)

Related Post