
Jasbir Jassi News : ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜੋ ਹਮੇਸ਼ਾ ਹੀ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਜੱਸੀ ਫਿਰ ਤੋਂ ਚਰਚਾ ਵਿੱਚ ਆ ਗਏ ਹਨ, ਪਰ ਇਸ ਵਾਰ ਕਾਰਨ ਜਸਬੀਰ ਜੱਸੀ ਦਾ ਕੋਈ ਬਿਆਨ ਨਹੀਂ ਹੈ, ਸਗੋਂ ਉਹ ਵੀਡੀਓ ਹੈ, ਜੋ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ।

ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਦੇ ਨਾਲ ਇੱਕ ਲੜਕੀ ਵੀ ਨਜ਼ਰ ਆ ਰਹੀ ਹੈ। ਇਹ ਵੀਡੀਓ ਮਹਿਜ਼ 6 ਤੋਂ 7 ਸੈਕਿੰਡ ਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਗਾਇਕ ਨੇ ਕੈਪਸ਼ਨ ‘ਚ ਲਿਖਿਆ, “ਜਲਦ ਆ ਰਿਹਾ ਹੈ, ਬੁੱਝੋ ਕੀ?”
ਜੱਸੀ ਦੀ ਇਸ ਪੋਸਟ ‘ਤੇ ਫੈਨਜ਼ ਕਾਫੀ ਕਮੈਂਟ ਕਰ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਜੱਸੀ ਕੋਈ ਨਵੀਂ ਫਿਲਮ ਲੈਕੇ ਆ ਰਹੇ, ਤਾਂ ਕੋਈ ਕਹਿ ਰਿਹਾ ਕਿ ਗਾਇਕ ਦਾ ਕੋਈ ਨਵਾਂ ਗੀਤ ਆਉਣ ਵਾਲਾ ਹੈ।

ਵੀਡੀਓ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਜਸਬੀਰ ਆਪਣੇ ਫੈਨਜ਼ ਨੂੰ ਕੋਈ ਖ਼ਾਸ ਸਰਪ੍ਰਾਈਜ਼ ਦੇਣ ਜਾ ਰਹੇ ਹਨ, ਪਰ ਉਹ ਸਰਪ੍ਰਾਈਜ਼ ਹੈ ਕੀ ਇਸ ‘ਤੇ ਹਾਲੇ ਤੱਕ ਸਸਪੈਂਸ ਬਣਿਆ ਹੋਇਆ ਹੈ। ਫੈਨਜ਼ ਜਸਬੀਰ ਜੱਸੀ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ: ਜੁਬਿਨ ਨੌਟਿਆਲ ਨੇ ਹਸਪਤਾਲ ਤੋਂ ਤਸਵੀਰ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਦਿੱਤਾ ਆਪਣਾ ਹੈਲਥ ਅਪਡੇਟ
ਜਸਬੀਰ ਨੇ ਹਾਲੇ ਤੱਕ ਇਸ ਸਸਪੈਂਸ ਤੋਂ ਪਰਦਾ ਨਹੀਂ ਚੁੱਕਿਆ ਹੈ ਕਿ ਉਹ ਕਿਹੜੇ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ, ਪਰ ਇਨਾਂ ਜ਼ਰੂਰ ਹੈ ਕਿ ਫੈਨਜ਼ ਦਾ ਕਾਫੀ ਮਨੋਰੰਜਨ ਹੋਣ ਵਾਲਾ ਹੈ। ਦਸ ਦਈਏ ਕਿ ਹਾਲ ਹੀ ਜਸਬੀਰ ਜੱਸੀ ਦਾ ਗਾਣਾ ‘ਮਾਫ ਕਰੀਂ ਬਾਬਾ ਨਾਨਕਾ’ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਦਰਸ਼ਕਾਂ ਤੇ ਸਰੋਤਿਆਂ ਨੇ ਖੂਬ ਪਿਆਰ ਦਿੱਤਾ ਹੈ। ਇਸ ਦੇ ਨਾਲ ਹੁਣ ਜੱਸੀ ਦਾ ਜਲਦ ਹੀ ਇੱਕ ਹੋਰ ਨਵਾਂ ਪ੍ਰੋਜੈਕਟ ਆ ਰਿਹਾ ਹੈ।
View this post on Instagram