ਸਾਰਥੀ ਕੇ ਕਿਸਾਨ ਅੰਦੋਲਨ ‘ਚ ਕੁਝ ਇਸ ਤਰ੍ਹਾਂ ਸੇਵਾ ਕਰਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆਇਆ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ

By  Lajwinder kaur January 28th 2021 05:09 PM

ਪੰਜਾਬੀ ਗਾਇਕ ਸਾਰਥੀ ਕੇ ਜੋ ਕਿ ਏਨੀਂ ਦਿਨੀਂ ਕਿਸਾਨੀ ਅੰਦੋਲਨ 'ਚ ਆਪਣੀ ਸੇਵਾਵਾਂ ਨਿਭਾਦੇ ਹੋਏ ਦਿਖਾਈ ਦਿੱਤੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ । inside image of singer sarthi k

ਹੋਰ ਪੜ੍ਹੋ : ‘ਕਿਸਾਨੀ ਸ਼ੰਘਰਸ ਨੂੰ ਢਾਅ ਨਾ ਲੱਗਣ ਦਿਉ’- ਰਣਜੀਤ ਬਾਵਾ, ਕਿਸਾਨਾਂ ਨੂੰ ਇਕੱਠੇ ਰਹਿਣ ਦੀ ਕੀਤੀ ਅਪੀਲ

ਇਸ ਵੀਡੀਓ ਚ ਉਹ ਮਸ਼ੀਨ ਨਾਲ ਬਨਾਉਣ ਵਾਲੀ ਰੋਟੀ ਤੇ ਕੰਮ ਕਰਦੇ ਦਿਖਾਈ ਦਿੱਤੇ । ਉਹ ਇਹ ਸੇਵਾ ਆਪਣੇ ਪੂਰੇ ਦਿਲ ਤੋਂ ਕਰਦੇ ਹੋਏ ਦਿਖਾਈ ਦਿੱਤੇ । ਉਹ ਆਪਣੇ ਕੰਮ ਚ ਪੂਰੇ ਮਗਨ ਨਜ਼ਰ ਆਏ । ਦਰਸ਼ਕਾਂ ਨੂੰ ਗਾਇਕ ਦਾ ਇਹ ਅੰਦਾਜ਼ ਕਾਫੀ ਪਸੰਦ ਆਇਆ । ਉਹ ਕਮੈਂਟਾਂ ‘ਚ ਵਾਹਿਗੁਰੂ ਜੀ ਲਿਖ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

image of singer sarthi k

ਜੇ ਗੱਲ ਕਰੀਏ ਗਾਇਕ ਸਾਰਥੀ ਕੇ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ‘ਚੋਂ ਇੱਕ ਨੇ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ।  ਸਾਰਥੀ ਕੇ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ ।

inside pic of sarthi k

 

 

View this post on Instagram

 

A post shared by Sarthi K (@sarthi_k)

 

Related Post