ਬਾਲੀਵੁੱਡ ਦੇ ਮਸ਼ਹੂਰ ਗਾਇਕ ਸ਼ਾਨ ਦੀ ਮਾਂ ਦਾ ਹੋਇਆ ਦੇਹਾਂਤ, ਬਾਲੀਵੁੱਡ ਸੈਲੇਬਸ ਨੇ ਪ੍ਰਗਟਾਇਆ ਸੋਗ

By  Pushp Raj January 20th 2022 03:21 PM -- Updated: January 20th 2022 03:30 PM

ਬਾਲੀਵੁੱਡ ਤੋਂ ਇੱਕ ਤੋਂ ਬਾਅਦ ਇੱਕ ਦੁੱਖਦ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਵਰੁਣ ਧਵਨ ਦੇ ਡਰਾਈਵਰ ਤੇ ਸਲਮਾਨ ਖਾਨ ਦੇ ਵਕੀਲ ਦੀ ਮੌਤ ਤੋਂ ਬਾਅਦ ਮਸ਼ਹੂਰ ਗਾਇਕ ਸ਼ਾਨ ਦੀ ਮਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਹੈ। ਸ਼ਾਨ ਦੀ ਮਾਂ ਦੇ ਦੇਹਾਂਤ 'ਤੇ ਬਾਲੀਵੁੱਡ ਦੇ ਕਈ ਸੈਲੇਬਸ ਨੇ ਸੋਗ ਪ੍ਰਗਟ ਕੀਤਾ ਹੈ।

ਮਸ਼ਹੂਰ ਸਿੰਗਰ ਸ਼ਾਨ ਦੀ ਮਾਂ ਸੋਨਾਲੀ ਮੁਖਰਜੀ ਦਾ ਦੇਹਾਂਤ ਹੋ ਗਿਆ ਹੈ। ਸੋਨਾਲੀ ਮੁਖਰਜੀ ਨੇ ਨੇ ਬੀਤੀ ਰਾਤ ਬੁੱਧਵਾਰ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਮੀਡੀਆ ਰਿਪੋਰਟਸ ਦੇ ਮੁਤਾਬ ਅਜੇ ਤੱਕ ਸ਼ਾਨ ਦੀ ਮਾਂ ਦੀ ਮੌਤ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਇਸ ਦੁੱਖਦ ਖ਼ਬਰ ਨਾਲ ਬਾਲੀਵੁੱਡ ਤੇ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ। ਦੱਸ ਦਈਏ ਸੋਨਾਲੀ ਮੁਖਰਜੀ ਖ਼ੁਦ ਵੀ ਇੱਕ ਮਹਾਨ ਗਾਇਕਾ ਸੀ। ਗਾਇਕ ਸ਼ਾਨ ਆਪਣੀ ਮਾਂ ਦੇ ਸਭ ਤੋਂ ਕਰੀਬ ਸਨ, ਇਸ ਲਈ ਮਾਂ ਦੇ ਦੇਹਾਂਤ 'ਤੇ ਉਹ ਪੂਰੀ ਟੁੱਟ ਚੁੱਕੇ ਹਨ। ਬਚਪਨ ਤੋਂ ਹੀ ਮਾਂ ਦੇ ਕਰੀਬ ਰਹੇ ਸ਼ਾਨ ਲਈ ਇਹ ਸਭ ਤੋਂ ਔਖਾ ਸਮਾਂ ਹੈ।

ਬਾਲੀਵੁੱਡ ਦੇ ਮਸ਼ਹੂਰ ਗਾਇਕ ਕੈਲਾਸ਼ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਪਾ ਕੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

 

View this post on Instagram

 

A post shared by Kailash Kher (@kailashkher)

ਉਨ੍ਹਾਂ ਨੇ ਸ਼ਾਨ ਦੀ ਮਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੋਸਟ ਵਿੱਚ ਲਿਖਿਆ, " ਸਾਡੇ ਵੱਡੇ ਭਰਾ ਸ਼ਾਨ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ। ਪਰਮਾਤਾਮਾ ਵਿਛੜੀ ਰੂਹ ਨੂੰ ਆਤਮਿਕ ਸ਼ਾਂਤੀ ਦਵੇ, ਅਸੀਂ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ । ਤਿੰਨਾਂ ਜਹਾਨਾਂ ਦੇ ਮਾਲਕ ਭਗਵਾਨ ਸ਼ਿਵ ਅੱਗੇ ਅਰਦਾਸ ਹੈ ਕਿ ਸਾਡੇ ਸ਼ਾਨ ਭਾਈ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ। ਸਦੀਵੀ ਪ੍ਰਾਰਥਨਾ!ॐ

 ਹੋਰ ਪੜ੍ਹੋ : ਅਦਾਕਾਰ ਸ਼ਾਹੀਰ ਸ਼ੇਖ ਨੂੰ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ

ਦੱਸਣਯੋਗ ਹੈ ਕਿ ਸ਼ਾਨ ਨੇ ਮਹਿਜ਼ 13 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਛੋਟੀ ਉਮਰ ਤੋਂ ਹੀ, ਉਸ ਦੀ ਮਾਂ ਨੇ ਉਨ੍ਹਾਂ ਨੂੰ ਪਾਲਿਆ ਅਤੇ ਉਨ੍ਹਾਂ ਕਾਮਯਾਬ ਗਾਇਕ ਬਣਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ। ਸੋਨਾਲੀ ਮੁਖਰਜੀ ਨੇ ਮਾਂ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਜਿਸ ਨੂੰ ਦੁਨੀਆ ਕਦੇ ਨਹੀਂ ਭੁੱਲ ਸਕਦੀ। ਸ਼ਾਨ ਦੇ ਸਹਿ ਕਲਾਕਾਰ ਅਤੇ ਫੈਨਜ਼ ਉਨ੍ਹਾਂ ਨੂੰ ਲਗਾਤਾਰ ਹੌਂਸਲਾ ਦੇ ਰਹੇ ਹਨ।

Related Post