ਅਦਾਕਾਰ ਸ਼ਾਹੀਰ ਸ਼ੇਖ ਨੂੰ ਵੱਡਾ ਸਦਮਾ, ਪਿਤਾ ਦਾ ਹੋਇਆ ਦਿਹਾਂਤ

written by Lajwinder kaur | January 20, 2022

ਟੀਵੀ ਜਗਤ ਤੋਂ ਬਹੁਤ ਹੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਸ਼ਾਹੀਰ ਸ਼ੇਖ ਦੇ ਪਿਤਾ ਸ਼ਾਹਨਵਾਜ਼ ਸ਼ੇਖ ਦਾ ਦਿਹਾਂਤ ਹੋ ਗਿਆ ਹੈ (Actor shaheer sheikh's father died)।  ਐਕਟਰ ਅਲੀ ਗੋਨੀ ਨੇ ਸ਼ਾਹੀਰ ਦੇ ਪਿਤਾ ਦੇ ਦਿਹਾਂਤ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਅਲੀ ਦੇ ਟਵੀਟ ਤੋਂ ਬਾਅਦ, ਪ੍ਰਸ਼ੰਸਕ ਅਤੇ ਸੈਲੇਬਸ ਸੋਸ਼ਲ ਮੀਡੀਆ 'ਤੇ ਸ਼ਾਹੀਰ ਸ਼ੇਖ ਦੇ ਪਿਤਾ ਦੀ ਮੌਤ 'ਤੇ ਦੁੱਖ ਜਤਾ ਰਹੇ ਨੇ ਅਤੇ ਅਭਿਨੇਤਾ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ।

Shaheer sheikh with father image From instagram

ਹੋਰ ਪੜ੍ਹੋ : ਕਈ ਮਹੀਨਿਆਂ ਬਾਅਦ ਆਪਣੇ ਛੋਟੇ ਭਰਾ ਗੁਰਸੇਵਕ ਮਾਨ ਨੂੰ ਮਿਲਕੇ ਭਾਵੁਕ ਹੋਏ ਹਰਭਜਨ ਮਾਨ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਦਿਲ ਦਾ ਹਾਲ, ਦੇਖੋ ਵੀਡੀਓ

ਦੱਸ ਦਈਏ ਸ਼ਾਹੀਰ ਦੇ ਪਿਤਾ ਸ਼ਾਹਨਵਾਜ਼ ਕੋਰੋਨਾ ਦੀ ਲਪੇਟ 'ਚ ਆ ਗਏ ਸੀ। ਪਿਛਲੇ ਕਈ ਦਿਨਾਂ ਤੋਂ ਉਹ ਬਿਮਾਰ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਇਨਫੈਕਸ਼ਨ ਕਾਫੀ ਵੱਧ ਗਿਆ ਸੀ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਸ਼ਾਹੀਰ ਦੀ ਪੋਸਟ ਤੋਂ ਬਾਅਦ ਫੈਨਜ਼ ਅਤੇ ਸਿਤਾਰੇ ਉਸ ਲਈ ਦੁਆ ਕਰ ਰਹੇ ਸਨ।

shaheer shaikh father passed away image From instagram

ਹੋਰ ਪੜ੍ਹੋ : ਏਕਮ ਗਰੇਵਾਲ ਨੇ ਪਿਤਾ ਗਿੱਪੀ ਗਰੇਵਾਲ ਦੇ ਨਾਲ ਸਾਂਝਾ ਕੀਤਾ ਦਿਲ ਨੂੰ ਛੂਹ ਜਾਣ ਵਾਲਾ ਇਹ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਬਾਪ-ਪੁੱਤ ਦਾ ਇਹ ਖ਼ਾਸ ਅੰਦਾਜ਼

ਦੱਸ ਦੇਈਏ ਕਿ ਇਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਸ਼ਾਹੀਰ ਨੇ ਪਿਤਾ ਦੀ ਤਸਵੀਰ ਦੇ ਨਾਲ ਟਵੀਟ ਕੀਤਾ ਸੀ, 'ਮੇਰੇ ਪਿਤਾ ਵੈਂਟੀਲੇਟਰ 'ਤੇ ਹਨ, ਉਨ੍ਹਾਂ ਨੂੰ ਗੰਭੀਰ ਕੋਵਿਡ ਇਨਫੈਕਸ਼ਨ ਹੈ... ਕਿਰਪਾ ਕਰਕੇ ਉਨ੍ਹਾਂ ਲਈ ਪ੍ਰਾਰਥਨਾ ਕਰੋ।' ਅਦਾਕਾਰਾ ਹਿਨਾ ਖ਼ਾਨ ਨੇ ਵੀ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਸ਼ਾਹੀਰ ਦੇ ਪਿਤਾ ਲਈ ਦੁਆਵਾਂ ਕਰਨ ਲਈ ਕਿਹਾ ਸੀ। ਦੱਸ ਦਈਏ ਦੁਨੀਆ ‘ਚ ਇੱਕ ਵਾਰ ਫਿਰ ਤੋਂ ਕੋਵਿਡ ਦਾ ਕਹਿਰ ਛਾਇਆ ਹੋਇਆ ਹੈ। ਜਿਸ ਕਰਕੇ ਇੰਡੀਆ ‘ਚ ਵੀ ਕੋਰੋਨਾ ਦੇ ਕੇਸ ਬਹੁਤ ਹੀ ਤੇਜ਼ੀ ਦੇ ਨਾਲ ਵੱਧ ਰਹੇ ਹਨ।  ਮਨੋਰੰਜਨ ਜਗਤ ਦੇ ਕਈ ਕਲਾਕਾਰ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ।

 

You may also like