SYL song out: ਸੁਣੋ ਸਿੱਧੂ ਮੂਸੇਵਾਲਾ ਦੀ ਦਹਾੜ, ਆਪਣੇ ਇਸ ਗਾਣੇ ਰਾਹੀਂ ਪੰਜਾਬੀਆਂ ਨੂੰ ਕੀਤੀ ਵੱਡੀ ਅਪੀਲ

By  Lajwinder kaur June 23rd 2022 06:02 PM -- Updated: June 23rd 2022 06:32 PM

ਪੰਜਾਬੀ ਮਿਊਜ਼ਿਕ ਜਗਤ ਦੇ ਅਣਮੁੱਲੇ ਗਾਇਕ ਸਿੱਧੂ ਮੂਸੇਵਾਲ ਜਿਸ ਨੂੰ ਜ਼ਾਲਮਾਂ ਗੈਂਗਸਟਰਾਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। 29 ਮਈ ਪੰਜਾਬੀ ਮਿਊਜ਼ਿਕ ਜਗਤ ਦੇ ਲਈ ਕਾਲਾ ਦਿਨ ਸਾਬਿਤ ਹੋਇਆ। ਸਿੱਧੂ ਮੂਸੇਵਾਲਾ ਦੇ ਅਚਾਨਕ ਦਿਹਾਂਤ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਸਿੱਧੂ ਦੇ ਅਣਰਿਲੀਜ਼ ਹੋਏ ਗੀਤਾਂ ਨੂੰ ਕਦੋਂ ਰਿਲੀਜ਼ ਕਰਨਾ ਹੈ,  ਉਹ ਇਹ ਸਾਰਾ ਕੰਮ ਦੇਖਣਗੇ। ਹੁਣ, ਸਿੱਧੂ ਮੂਸੇਵਾਲਾ ਦੀ ਟੀਮ ਅਤੇ ਪਰਿਵਾਰ ਨੇ ਸਿੱਧੂ ਦਾ SYL ਗੀਤ ਰਿਲੀਜ਼ ਕਰ ਦਿੱਤਾ ਹੈ।

ਹੋਰ ਪੜ੍ਹੋ : ਵਰੁਣ ਧਵਨ ਰਿਆਲਟੀ ਸ਼ੋਅ ‘ਚ ਹੋਏ ਭਾਵੁਕ, ਕਿਹਾ-‘ਸਿੱਧੂ ਮੂਸੇਵਾਲਾ ਦੀ ਮੌਤ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਹੈ’

Shameful! Sidhu Moose Wala's song 'SYL' leaked online ahead of its release

Image Source: Instagramਐੱਸਵਾਈਐਲ ਗੀਤ ਦਾ ਪੋਸਟਰ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੀ ਟੀਮ ਨੇ ਸਿੱਧੂ ਦੇ ਆਫੀਸ਼ੀਅਲ ਇੰਸਟਾਗ੍ਰਾਮ ਹੈਂਡਲ 'ਤੇ ਸਾਂਝਾ ਕੀਤਾ ਸੀ। ਜਿਸ ਤੋਂ ਬਾਅਦ ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਜ਼ਿਆਦਾ ਉਤਸੁਕ ਹਨ।

'Hasn't finished yet': Sidhu Moose Wala's song SYL to release posthumously

ਹੁਣ ਇਹ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ। SYL ਗੀਤ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ। ਸਿੱਧੂ ਮੂਸੇਵਾਲਾ ਐਸਵਾਈਐਲ ਗੀਤ ਵਿਵਾਦਗ੍ਰਸਤ ਸਤਲੁਜ ਯਮੁਨਾ ਨਹਿਰ ਵਿਵਾਦ ਯਾਨੀਕਿ ਸਤਲੁਜ ਯਮੁਨਾ ਲਿੰਕ 'ਤੇ ਕੇਂਦਰਿਤ ਹੈ। ਐਸਵਾਈਐਲ ਜਾਂ ਸਤਲੁਜ ਯਮੁਨਾ ਲਿੰਕ ਵਿਵਾਦ ਦਰਿਆਈ ਪਾਣੀ ਦੀ ਵੰਡ ਨੂੰ ਲੈ ਕੇ ਹੈ। ਇਹ 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਉਭਰਿਆ, ਅਤੇ ਹਰਿਆਣਾ ਰਾਜ ਬਣਾਇਆ ਗਿਆ। ਉਨ੍ਹਾਂ ਨੇ ਆਪਣੇ ਇਸ ਗੀਤ 'ਚ ਪਾਣੀ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਅਪੀਲ ਵੀ ਕੀਤੀ ਹੈ । ਗਾਣੇ ਦੇ ਮਿਊਜ਼ਿਕ ਵੀਡੀਓ ਦੇ ਅੰਤ 'ਚ ਉਨ੍ਹਾਂ ਦੋ ਹੈਸ਼ਟੈਗ ਦਿੱਤੇ ਨੇ #SAVEPUNJABWATERS #FREESIKHPRISONERS ।

Image Source: Instagram

ਇਸ ਗੀਤ ਨੂੰ  ਲਿਖਿਆ ਤੇ ਗਾਇਆ ਹੈ ਸਿੱਧੂ ਮੂਸੇਵਾਲਾ ਨੇ ਹੀ ਹੈ। ਪ੍ਰੋਡਿਊਸ ਕੀਤਾ ਹੈ MXRCI ਅਤੇ ਵੀਡੀਓ ਨੂੰ ਨਵਕਰਨ ਬਰਾੜ ਨੇ ਤਿਆਰ ਕੀਤਾ ਹੈ ।

ਸਿੱਧੂ ਮੂਸੇਵਾਲਾ ਹਮੇਸ਼ਾ ਆਪਣੀ ਕਲਮ ਦੇ ਰਾਹੀਂ ਕਈ ਮੁੱਦਿਆਂ ਨੂੰ ਚੁੱਕਿਆ ਹੈ। ਐੱਸਵਾਈਐੱਲ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਵਿਊਜ਼ ਵੱਧ ਰਹੇ ਹਨ।

INSIDE IMAGE OF SIDHU MOOSE WALA

ਦੱਸ ਦਈਏ ਸਿੱਧੂ ਮੂਸੇਵਾਲਾ ਨੇ ਮਹਿਜ਼ ਛੇ ਸਾਲਾਂ ਦੇ ਆਪਣੇ ਮਿਊਜ਼ਿਕ ਕਰੀਅਰ ‘ਚ ਉਨ੍ਹਾਂ ਨੇ ਆਸਮਾਨ ਦੀਆਂ ਉਚਾਈਆਂ ਨੂੰ ਛੂਹ ਲਿਆ ਸੀ। 28 ਸਾਲਾਂ ਦੀ ਉਮਰ 'ਚ ਹੀ ਉਨ੍ਹਾਂ ਨੇ ਨਾਮ ਤੇ ਸ਼ੌਹਰਤ ਹਾਸਿਲ ਕਰ ਲਈ ਸੀ। ਉਹ ਆਪਣੇ ਪਿੱਛੇ ਕਈ ਹਿੱਟ ਗੀਤ ਛੱਡ ਗਏ ਨੇ । ਇਸ ਤੋਂ ਇਲਾਵਾ ਅਜਿਹੇ ਕਈ ਗੀਤ ਨੇ ਜੋ ਅਜੇ ਵੀ ਅਣਰਿਲੀਜ਼ ਹਨ।

Related Post