ਵਰੁਣ ਧਵਨ ਰਿਆਲਟੀ ਸ਼ੋਅ ‘ਚ ਹੋਏ ਭਾਵੁਕ, ਕਿਹਾ-‘ਸਿੱਧੂ ਮੂਸੇਵਾਲਾ ਦੀ ਮੌਤ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਹੈ’

written by Lajwinder kaur | June 22, 2022

ਬਾਲਵੁੱਡ ਐਕਟਰ ਵਰੁਣ ਧਵਨ ਤੇ ਕਿਆਰਾ ਅਡਵਾਨੀ ਜੋ ਕਿ ਆਪਣੀ ਫ਼ਿਲਮ ‘ਜੁਗ ਜੁਗ ਜੀਓ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਸੋਸ਼ਲ ਮੀਡੀਆ ਉੱਤੇ ਵਰੁਣ ਧਵਨ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਵਰੁਣ ਧਵਨ ਕੇਕੇ ਅਤੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: ਭਾਵੁਕ ਹੋਏ ਗੈਰੀ ਸੰਧੂ, ‘ਜਿਗਰ ਦਾ ਟੋਟਾ’ ਗੀਤ ਰਾਹੀਂ ਸਿੱਧੂ ਮੂਸੇਵਾਲਾ ਤੇ ਸੰਦੀਪ ਨੰਗਲ ਅੰਬੀਆ ਲਈ ਛਲਕਿਆ ਦਰਦ

Kiara Advani, Varun Dhawan groove to film JugJugg Jeeyo's song 'Nain Ta Heere'

ਇਹ ਵੀਡੀਓ 'ਚ ਦੇਖ ਸਕਦੇ ਹੋ ਜੁਗ ਜੁਗ ਜੀਓ ਦੀ ਸਟਾਰ ਕਾਸਟ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਦੇ ਲਈ ਟੀਵੀ ਦੇ ਸਿੰਗਿੰਗ ਰਿਆਲਟੀ ਸ਼ੋਅ 'ਚ ਪਹੁੰਚੇ ਹੋਏ ਹਨ। ਵਰੁਣ ਧਵਨ ਇਸ ਵੀਡੀਓ 'ਚ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਹਾਲ ਹੀ 'ਚ ਅਸੀਂ ਮਿਊਜ਼ਿਕ ਜਗਤ ਦੇ ਦੋ ਲੇਜੈਂਡ ਗੁਆਏ ਹਨ ਕੇਕੇ ਅਤੇ ਸਿੱਧੂ ਮੂਸੇਵਾਲਾ।

Gippy Grewal's 'Humble Music' label gives tribute to late Sidhu Moose Wala

ਉਹ ਕਹਿੰਦੇ ਨੇ ਕਿ ਮਿਊਜ਼ਿਕ ਤੇ ਫ਼ਿਲਮੀ ਜਗਤ ਨੂੰ ਬਹੁਤ ਵੱਡਾ ਘਾਟਾ ਹੈ ਸਿੱਧੂ ਮੂਸੇਵਾਲਾ ਤੇ ਕੇਕੇ ਦਾ ਇਸ ਤਰ੍ਹਾਂ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਣਾ। ਅਸੀਂ ਅਹਿਹੇ ਲੇਜੈਂਡਸ ਜਦੋਂ ਚਲੇ ਜਾਂਦੇ ਸਾਨੂੰ ਸਮਝ ਨਹੀਂ ਆਉਂਦਾ ਪਰ ਅਸੀਂ ਬਾਅਦ ‘ਚ ਅਜਿਹੇ ਲੇਜੈਂਡਸ ਨੂੰ ਸੈਲੀਬ੍ਰੇਟ ਕਰਦੇ ਹਾਂ..ਪਰ ਜਦੋਂ ਉਹ ਜਿੰਦੇ ਹੁੰਦੇ ਹਨ ਅਸੀਂ ਉਨ੍ਹਾਂ ਨੂੰ ਉਸ ਸਮੇਂ ਸੈਲੀਬ੍ਰੇਟ ਨਹੀਂ ਕਰਦੇ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀ ਕਿਰਿਆ ਦੇ ਰਹੇ ਹਨ। ਕੁਝ ਯੂਜ਼ਰ ਲਿਖ ਰਹੇ ਨੇ ਸਹੀ ਕਿਹਾ, ਲੇਜੈਂਡ ਕਦੇ ਮਰਦੇ ਨਹੀਂ..

kk and sidhu moose wala

ਦੱਸ ਦਈਏ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਜਗਤ ਦੇ ਕਲਾਕਾਰਾਂ ਤੱਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਐਕਟਰ ਵਰੁਣ ਧਵਨ ਵੀ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਭਾਵੁਕ ਪੋਸਟ ਪਾਈ ਸੀ। ਦੱਸ ਦਈਏ ਵਰੁਣ ਧਵਨ ਵੀ ਸਿੱਧੂ ਮੂਸੇਵਾਲਾ ਦੇ ਫੈਨ ਸਨ, ਉਹ ਵੀ ਅਕਸਰ ਹੀ ਸਿੱਧੂ ਮੂਸੇਵਾਲਾ ਦੇ ਗੀਤਾਂ ਦਾ ਅਨੰਦ ਲੈਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਸਨ।

 

 

View this post on Instagram

 

A post shared by POLLYWOOD OK (@pollywoodok)

You may also like