ਸਿਨੀ ਸ਼ੈੱਟੀ ਨੇ ਜਿੱਤਿਆ ਫੈਮਿਨਾ ਮਿਸ ਇੰਡੀਆ ਵਰਲਡ ਦਾ ਖਿਤਾਬ, ਝਾਰਖੰਡ ਦੀ ਰੀਆ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਪਹਿਲੀ ਕਬਾਇਲੀ ਬਣੀ

By  Shaminder July 4th 2022 11:47 AM -- Updated: July 4th 2022 11:56 AM

ਕਰਨਾਟਕ ਦੀ ਸਿਨੀ ਸਿਨੀ ਸ਼ੈੱਟੀ (Sini Shetty)  ਨੇ ਮਿਸ ਇੰਡੀਆ2022 (Miss India world 2022)  ਦਾ ਖਿਤਾਬ ਜਿੱਤਿਆ ਹੈ । 21  ਸਾਲ ਦੀ ਸਿਨੀ ਸ਼ੈੱਟੀ ਨੂੰ ਜੀਓ ਵਰਲਡ ਕਨਵੈਂਸ਼ਨ ਸੈਂਟਰ ਵਿੱਚ ਆਯੋਜਿਤ ਗ੍ਰੈਂਡ ਫਿਨਾਲੇ ‘ਚ ਫੇਮਿਨਾ ਮਿਸ ਇੰਡੀਆ ਵਰਲਡ ਦਾ ਖਿਤਾਬ ਦਿੱਤਾ ਗਿਆ ਹੈ । ਇਸ ਗ੍ਰੈਂਡ ਫਿਨਾਲੇ ‘ਚ ਮਲਾਇਕਾ ਅਰੋੜਾ, ਡੀਨੋ ਮੋਰੀਆ, ਨੇਹਾ ਧੂਪੀਆ, ਸ਼ਿਆਮਕ ਡਾਵਰ ਜਿਊਰੀ ਮੈਬਰ ਬਣਾਇਆ ਗਿਆ ਸੀ ।

Who is Sini Shetty? Know all about Miss India World 2022 winner Image Source: Twitter

ਹੋਰ ਪੜ੍ਹੋ : ਨੇਹਾ ਕੱਕੜ ਨੇ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ, ਸ਼ੋਅ ‘ਚ ਇੰਝ ਦਿੱਤੀ ਸ਼ਰਧਾਂਜਲੀ

ਇਸ ਦੌਰਾਨ ਮਨੋਰੰਜਨ ਜਗਤ ਦੀਆਂ ਹੋਰ ਕਈ ਹਸਤੀਆਂ ਨੇ ਵੀ ਭਾਗ ਲਿਆ ਸੀ । ਇਸ ਤੋਂ ਪਹਿਲਾਂ ਇਸ ਮੁਕਾਬਲੇ ‘ਚ ਭਾਗ ਲੈਣ ਵਾਲੀਆਂ ਮੁਟਿਆਰਾਂ ਦੀ ਚੋਣ ਦੇ ਲਈ ਕਈ ਰਾਊਂਡ ਕਰਵਾਏ ਗਏ ਸਨ । ਜਿਸ ਤੋਂ ਬਾਅਦ ਇਨ੍ਹਾਂ ਮੁਟਿਆਰਾਂ ਦੀ ਚੋਣ ਕੀਤੀ ਗਈ ।

Who is Sini Shetty? Know all about Miss India World 2022 winner Image Source: Twitter

ਹੋਰ ਪੜ੍ਹੋ : ਪੂਰੀ ਦੁਨੀਆ ਸੇਵਾ ਦੇ ਕੰਮਾਂ ਲਈ ਜਾਣੇ ਜਾਂਦੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਦੇ ਟਵਿੱਟਰ ਅਕਾਊਂਟ ‘ਤੇ ਭਾਰਤ ‘ਚ ਲਾਈ ਗਈ ਪਾਬੰਦੀ

ਵੱਖ ਵੱਖ ਰਾਊਂਡ ਨੂੰ ਪਾਰ ਕਰਦੀਆਂ ਇਹ ਮੁਟਿਆਰਾਂ ਇਸ ਪੱਧਰ ‘ਤੇ ਪਹੁੰਚੀਆਂ ਸਨ ।ਇਸ ਸਾਲ ਦਾ ਸੁੰਦਰਤਾ ਮੁਕਾਬਲਾ ਹਾਈਬ੍ਰਿਡ ਫਾਰਮੈਟ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਤਹਿਤ ਦੇਸ਼ ਦੇ ਕੋਨੇ-ਕੋਨੇ ਤੋਂ ਪ੍ਰਤੀਯੋਗੀਆਂ ਦੀ ਚੋਣ ਕਰਨ ਲਈ ਆਨਲਾਈਨ ਆਡੀਸ਼ਨ ਕਰਵਾਏ ਗਏ। ਇਸ ਤੋਂ ਇਲਾਵਾ ਰਾਂਚੀ ਦੀ ਰੀਆ ਵੀ ਫੈਮਿਨਾ ਮਿਸ ਇੰਡੀਆ ਦੇ ਗ੍ਰੈਂਡ ਫਿਨਾਲੇ ‘ਚ ਪਹੁੰਚੀ ।

Who is Sini Shetty? Know all about Miss India World 2022 winner Image Source: Twitter

ਕਿਹਾ ਜਾ ਰਿਹਾ ਹੈ ਕਿ ਉਹ ਇਸ ਮੁਕਾਮ ‘ਤੇ ਪਹੁੰਚਣ ਵਾਲੀ ਪਹਿਲੀ ਆਦਿਵਾਸੀ ਮਹਿਲਾ ਹੈ । ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀ ਰੀਆ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ । ਰੀਆ ਨੇ ਆਪਣੀ ਪੜ੍ਹਾਈ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਪੀਬੀ ਸਿਧਾਰਥ ਕਾਲਜ ਤੋਂ ਕੀਤੀ ਹੈ । ਉਹ ਇੱਕ ਮਾਡਲ ਅਤੇ ਬਿਹਤਰੀਨ ਅਦਾਕਾਰਾ ਵੀ ਹੈ ।

 

View this post on Instagram

 

A post shared by Sini Shetty (@sinishettyy)

Related Post