
ਕਰਨਾਟਕ ਦੀ ਸਿਨੀ ਸਿਨੀ ਸ਼ੈੱਟੀ (Sini Shetty) ਨੇ ਮਿਸ ਇੰਡੀਆ2022 (Miss India world 2022) ਦਾ ਖਿਤਾਬ ਜਿੱਤਿਆ ਹੈ । 21 ਸਾਲ ਦੀ ਸਿਨੀ ਸ਼ੈੱਟੀ ਨੂੰ ਜੀਓ ਵਰਲਡ ਕਨਵੈਂਸ਼ਨ ਸੈਂਟਰ ਵਿੱਚ ਆਯੋਜਿਤ ਗ੍ਰੈਂਡ ਫਿਨਾਲੇ ‘ਚ ਫੇਮਿਨਾ ਮਿਸ ਇੰਡੀਆ ਵਰਲਡ ਦਾ ਖਿਤਾਬ ਦਿੱਤਾ ਗਿਆ ਹੈ । ਇਸ ਗ੍ਰੈਂਡ ਫਿਨਾਲੇ ‘ਚ ਮਲਾਇਕਾ ਅਰੋੜਾ, ਡੀਨੋ ਮੋਰੀਆ, ਨੇਹਾ ਧੂਪੀਆ, ਸ਼ਿਆਮਕ ਡਾਵਰ ਜਿਊਰੀ ਮੈਬਰ ਬਣਾਇਆ ਗਿਆ ਸੀ ।

ਹੋਰ ਪੜ੍ਹੋ : ਨੇਹਾ ਕੱਕੜ ਨੇ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ, ਸ਼ੋਅ ‘ਚ ਇੰਝ ਦਿੱਤੀ ਸ਼ਰਧਾਂਜਲੀ
ਇਸ ਦੌਰਾਨ ਮਨੋਰੰਜਨ ਜਗਤ ਦੀਆਂ ਹੋਰ ਕਈ ਹਸਤੀਆਂ ਨੇ ਵੀ ਭਾਗ ਲਿਆ ਸੀ । ਇਸ ਤੋਂ ਪਹਿਲਾਂ ਇਸ ਮੁਕਾਬਲੇ ‘ਚ ਭਾਗ ਲੈਣ ਵਾਲੀਆਂ ਮੁਟਿਆਰਾਂ ਦੀ ਚੋਣ ਦੇ ਲਈ ਕਈ ਰਾਊਂਡ ਕਰਵਾਏ ਗਏ ਸਨ । ਜਿਸ ਤੋਂ ਬਾਅਦ ਇਨ੍ਹਾਂ ਮੁਟਿਆਰਾਂ ਦੀ ਚੋਣ ਕੀਤੀ ਗਈ ।

ਵੱਖ ਵੱਖ ਰਾਊਂਡ ਨੂੰ ਪਾਰ ਕਰਦੀਆਂ ਇਹ ਮੁਟਿਆਰਾਂ ਇਸ ਪੱਧਰ ‘ਤੇ ਪਹੁੰਚੀਆਂ ਸਨ ।ਇਸ ਸਾਲ ਦਾ ਸੁੰਦਰਤਾ ਮੁਕਾਬਲਾ ਹਾਈਬ੍ਰਿਡ ਫਾਰਮੈਟ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਤਹਿਤ ਦੇਸ਼ ਦੇ ਕੋਨੇ-ਕੋਨੇ ਤੋਂ ਪ੍ਰਤੀਯੋਗੀਆਂ ਦੀ ਚੋਣ ਕਰਨ ਲਈ ਆਨਲਾਈਨ ਆਡੀਸ਼ਨ ਕਰਵਾਏ ਗਏ। ਇਸ ਤੋਂ ਇਲਾਵਾ ਰਾਂਚੀ ਦੀ ਰੀਆ ਵੀ ਫੈਮਿਨਾ ਮਿਸ ਇੰਡੀਆ ਦੇ ਗ੍ਰੈਂਡ ਫਿਨਾਲੇ ‘ਚ ਪਹੁੰਚੀ ।

ਕਿਹਾ ਜਾ ਰਿਹਾ ਹੈ ਕਿ ਉਹ ਇਸ ਮੁਕਾਮ ‘ਤੇ ਪਹੁੰਚਣ ਵਾਲੀ ਪਹਿਲੀ ਆਦਿਵਾਸੀ ਮਹਿਲਾ ਹੈ । ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਵੀ ਰੀਆ ਨੂੰ ਟਵੀਟ ਕਰਕੇ ਵਧਾਈ ਦਿੱਤੀ ਹੈ । ਰੀਆ ਨੇ ਆਪਣੀ ਪੜ੍ਹਾਈ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਪੀਬੀ ਸਿਧਾਰਥ ਕਾਲਜ ਤੋਂ ਕੀਤੀ ਹੈ । ਉਹ ਇੱਕ ਮਾਡਲ ਅਤੇ ਬਿਹਤਰੀਨ ਅਦਾਕਾਰਾ ਵੀ ਹੈ ।
View this post on Instagram