ਸਿੱਪੀ ਗਿੱਲ ਦੀ ਆਉਣ ਵਾਲੀ ਫ਼ਿਲਮ ‘Marjaney’ ਦਾ ਧਮਾਕੇਦਾਰ ਐਕਸ਼ਨ ਦੇ ਨਾਲ ਭਰਿਆ ਟ੍ਰੇਲਰ ਹੋਇਆ ਰਿਲੀਜ਼, ਪੰਜਾਬ ਦੇ ਮਾੜੇ ਸਿਸਟਮ ਅਤੇ ਗੈਂਗਸਟਰਵਾਦ ਨੂੰ ਕਰ ਰਿਹਾ ਹੈ ਬਿਆਨ

By  Lajwinder kaur November 24th 2021 02:46 PM -- Updated: November 24th 2021 02:47 PM

Marjaney -Official Trailer : ‘ਜੋਰਾ ਦਸ ਨੰਬਰੀਆ’, ‘ਜੋਰਾ ਦੂਜਾ ਅਧਿਆਇ’ ਵਰਗੀਆਂ ਸੁਪਰ ਹਿੱਟ ਫ਼ਿਲਮਾਂ ਲਿਖਣ ਵਾਲਾ ਲੇਖਕ ਅਮਰਦੀਪ ਸਿੰਘ ਗਿੱਲ ਇੱਕ ਵਾਰ ਫਿਰ ਤੋਂ ਬਕਮਾਲ ਦੀ ਫ਼ਿਲਮ ‘ਮਰਜਾਣੇ’ ਫ਼ਿਲਮ ਲੈ ਕੇ ਆ ਰਹੇ ਨੇ। ਜੀ ਹਾਂ ਸਿੱਪੀ ਗਿੱਲ ਸਟਾਰਰ ਇਸ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੇ ਰੁਬਰੂ ਹੋ ਗਿਆ ਹੈ। ਟ੍ਰੇਲਰ ਬਹੁਤ ਹੀ ਸ਼ਾਨਦਾਰ ਹੈ ਜਿਸ ‘ਚ ਇੱਕ ਐਕਸ਼ਨ ਫ਼ਿਲਮ ਦੇ ਸਾਰੇ ਹੀ ਤੱਤ ਦੇਖਣ ਨੂੰ ਮਿਲ ਰਹੇ ਹਨ।

ਹੋਰ ਪੜ੍ਹੋ : ਪੈਰਿਸ ਦੀ ਗੋਰੀ ਮੈਮ ਦਾ ਦਿਲ ਆਇਆ ਹਿੰਦੁਸਤਾਨੀ ਮੁੰਡੇ ‘ਤੇ, ਵਿਦੇਸ਼ ਤੋਂ ਆਈ ਲਾੜੀ ਨੇ ਸੱਤ ਸਮੁੰਦਰ ਪਾਰ ਕਰਕੇ ਬੇਗੂਸਰਾਏ ‘ਚ ਲਏ ਸੱਤ ਫੇਰੇ

inside image of marjaney trailer released

ਜੇ ਗੱਲ ਕਰੀਏ ਟ੍ਰੇਲਰ ਦੀ ਉਹ 2 ਮਿੰਟ 52 ਸੈਕਿੰਡ ਦਾ ਹੈ। ਜਿਸ ਚ ਧਮਾਕੇਦਾਰ ਐਕਸ਼ਨ ਅਤੇ ਦਮਦਾਰ ਡਾਇਲਾਗ ਸੁਣਨ ਨੂੰ ਮਿਲ ਰਹੇ ਹਨ। ਟ੍ਰੇਲਰ ‘ਚ ਬਿਆਨ ਕੀਤਾ ਗਿਆ ਹੈ ਕਿਵੇਂ ਮਾੜੇ ਸਿਸਟਮ ਦੇ ਕਰਕੇ ਨਸ਼ਾ ਗੱਭਰੂਆਂ ਦੀਆਂ ਰਗਾਂ ਵੱਸ ਜਾਂਦਾ ਹੈ।  ਫਿਰ ਉਸ ਨਸ਼ੇ ਦੇ ਕਾਰਨ ਨੌਜਵਾਨ ਗਲਤ ਰਾਹਾਂ ਉੱਤੇ ਤੂਰ ਪੈਂਦਾ ਹੈ। ਫਿਰ ਸਿਸਮਟ ਨੌਜਵਾਨਾਂ ਨੂੰ ਏਨਾਂ ਮਜ਼ਬੂਰ ਕਰ ਦਿੰਦਾ ਹੈ ਤੇ ਉਹ ਗੈਂਗਸਟਰਵਾਰ ਵਰਗੀ ਦਲਦਲ ‘ਚ ਧੱਸ ਜਾਂਦੇ ਹਨ । ਟ੍ਰੇਲਰ ‘ਚ ਦੇਖ ਸਕਦੇ ਹੋ ਕਿਵੇਂ ਸਿੱਪੀ ਗਿੱਲ ਜੋ ਕਿ ਕਾਲਜ ਦਾ ਸਟੂਡੈਂਟ ਹੈ ਅਤੇ ਕਿਵੇਂ ਸਿਸਟਮ ਦਾ ਸ਼ਿਕਰ ਹੁੰਦਾ ਹੈ ਤੇ ਕਿਵੇਂ ਗੈਂਗਸਟਰ ਬਣ ਜਾਂਦਾ ਹੈ।

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

Marjaney Official Teaser Sippy Gill

ਪੰਜਾਬ ਦੇ ਹਲਾਤਾਂ ਨੂੰ ਬਿਆਨ ਕਰਦੀ ਹੋਈ ਫ਼ਿਲਮ ਮਰਜਾਣੇ ਨੂੰ PTC Globe Moviez ਵੱਲੋਂ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਡਿਸਟ੍ਰੀਬਿਊਟ ਕੀਤਾ ਜਾਵੇਗਾ। ਦੱਸ ਦਈਏ ‘ਮਰਜਾਣੇ’ ਫ਼ਿਲਮ ਦੀ ਕਹਾਣੀ ਅਮਰਦੀਪ ਸਿੰਘ ਗਿੱਲ ਨੇ ਹੀ ਲਿਖੀ ਹੈ ਤੇ ਡਾਇਰੈਕਟ ਵੀ ਖੁਦ ਹੀ ਕਰਨਗੇ। ਇਸ ਫ਼ਿਲਮ ‘ਚ ਲੀਡ ਰੋਲ ‘ਚ ਸਿੱਪੀ ਗਿੱਲ ਤੇ ਅਦਾਕਾਰਾ ਪ੍ਰੀਤ ਕਮਲ (Prreit Kamal) ਨਜ਼ਰ ਆਉਣਗੇ, ਇਸ ਤੋਂ ਇਲਾਵਾ ਕਈ ਹੋਰ ਕਲਾਕਾਰ ਜਿਵੇਂ ਆਸ਼ੀਸ ਦੁੱਗਲ, ਕੁੱਲ ਸਿੱਧੂ, ਪ੍ਰੀਤ ਭੁੱਲਰ ਆਦਿ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਵਿਵੇਕ ਓਹਰੀ(vivek Ohri), ਸਰਬਪਾਲ ਸਿੰਘ (sarbpal singh) ਤੇ ਅਮ੍ਰਿੰਤਪਾਲ ਸਿੰਘ (amritpal singh) ਅਤੇ ਫ਼ਿਲਮ ਨੂੰ ਕੋ-ਪ੍ਰੋਡਿਊਸ ਕਰ ਰਹੇ ਨੇ ਜਸਪ੍ਰੀਤ ਕੌਰ, Preet Mohan Singh (Candy)।  ਇਹ ਫ਼ਿਲਮ 10 ਦਸੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

Related Post