ਸੋਹਾ ਅਲੀ ਖਾਨ ਨੇ ਪਤੀ ਕੁਣਾਲ ਖੇਮੂ ਤੇ ਧੀ ਇਨਾਯਾ ਨਾਲ ਮਨਾਇਆ ਈਦ ਦਾ ਤਿਉਹਾਰ

By  Pushp Raj May 4th 2022 11:25 AM -- Updated: May 4th 2022 12:02 PM

ਬਾਲੀਵੁੱਡ ਦੇ ਮੋਸਟ ਫੇਵਰੇਟ ਕਪਲਸ ਚੋਂ ਇੱਕ ਕੁਣਾਲ ਖੇਮੂ ਅਤੇ ਸੋਹਾ ਅਲੀ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਖ਼ੁਦ ਦੀਆਂ ਅਤੇ ਬੇਟੀ ਇਨਾਯਾ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੇ ਹਨ। ਹੁਣ ਸੋਹਾ ਅਲੀ ਖਾਨ ਨੇ ਆਪਣੇ ਈਦ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਸੋਹਾ ਅਲੀ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਤੀ ਕੁਣਾਲ ਖੇਮੂ ਅਤੇ ਧੀ ਨਾਲ ਅਤੇ ਆਪਣੇ ਪੇਕੇ ਪਰਿਵਾਰ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੋਹਾ ਅਲੀ ਖਾਨ ਨੇ ਫੈਨਜ਼ ਨੂੰ ਈਦ ਦੀ ਮੁਬਾਰਕਬਾਦ ਦਿੱਤੀ।

ਤਸਵੀਰਾਂ ਦੇ ਨਾਲ ਸੋਹਾ ਨੇ ਕੈਪਸ਼ਨ ਵਿੱਚ ਲਿਖਿਆ, " ਤੁਹਾਨੂੰ ਅਤੇ ਤੁਹਾਡੇ ਪਰਿਵਾਰ ਲਈ ਸ਼ਾਂਤੀ, ਖੁਸ਼ਹਾਲੀ ਅਤੇ ਈਦ-ਉਲ-ਫਿਤਰ ਮੌਕੇ ਖੁਸ਼ੀ ਦੀ ਕਾਮਨਾ ਕਰਦੇ ਹਾਂ।#eidmubarak ❤️"

Image Source: Instagram

ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਹਿਲੀ ਤਸਵੀਰ ਦੇ ਵਿੱਚ ਸੋਹਾ ਨੇ ਗੁਲਾਬੀ ਰੰਗ ਦਾ ਖੂਬਸੂਰਤ ਸੂਟ ਪਾਇਆ ਹੋਇਆ ਹੈ ਤੇ ਉਹ ਆਪਣੇ ਪਤੀ ਕੁਣਾਲ ਤੇ ਧੀ ਇਨਾਯਾ ਨਾਲ ਨਜ਼ਰ ਆ ਰਹੀ ਹੈ। ਦੂਜੀ ਤਸਵੀਰ ਦੇ ਵਿੱਚ ਸੋਹਾ ਕੁਣਾਲ ਦੇ ਨਾਲ ਰਸੋਈ ਵਿੱਚ ਖੜੀ ਨਜ਼ਰ ਆ ਰਹੀ ਹੈ ਤੇ ਸੇਵੀਆਂ ਬਣਾਉਣ ਦੀ ਤਿਆਰੀ ਕਰ ਰਹੀ ਹੈ।

ਇਸ ਤੋਂ ਇਲਾਵਾ ਸੋਹਾ ਨੇ ਆਪਣੇ ਪੇਕੇ ਪਰਿਵਾਰ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਵਿੱਚ ਕੁਣਾਲ, ਇਨਾਯਾ, ਜੇਹ, ਤੈਮੂਰ, ਸੋਹਾ ਦੇ ਭਰਾ ਸੈਫ ਅਲੀ ਖਾਨ ਤੇ ਭਾਬੀ ਕਰੀਨਾ ਕਪੂਰ ਅਤੇ ਕਜ਼ਨ ਨਜ਼ਰ ਆ ਰਹੀ ਹੈ। ਸੋਹਾ ਨੇ ਪਤੀ ਕੁਣਾਲ ਖੇਮੂ ਨਾਲ ਵੀ ਬੇਹੱਦ ਖੂਬਸੂਰਤ ਕਪਲ ਫੋਟੋਜ਼ ਸ਼ੇਅਰ ਕੀਤੀਆਂ ਹਨ।

 

Image Source: Instagram

ਫੈਨਜ਼ ਸੋਹਾ ਦੀ ਈਦ ਸੈਲੀਬ੍ਰੇਸ਼ਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਨੇ ਕੁਣਾਲ ਤੇ ਸੋਹਾ ਦੇ ਰਿਲੇਸ਼ਨਸ਼ਿਪ ਦੀ ਤਾਰੀਫ ਕੀਤੀ ਤੇ ਕੁਝ ਨੇ ਉਨ੍ਹਾਂ ਦੋਹਾਂ ਵੱਲੋਂ ਇੱਕ ਦੂਜੇ ਦੇ ਧਰਮ ਦੇ ਸਨਮਾਨ ਕਰਨ ਉੱਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਜ਼ਿਆਦਾਤਰ ਫੈਨਜ਼ ਨੇ ਇਸ ਜੋੜੀ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਹਾਰਟ ਈਮੋਜੀ ਬਣਾ ਕੇ ਦੋਹਾਂ ਦੀ ਤਰੀਫ ਕੀਤੀ।

Image Source: Instagram

ਹੋਰ ਪੜ੍ਹੋ : EID 2022: ਮਨੰਤ ਦੀ ਬਾਲਕਨੀ 'ਚ ਮੁੜ ਨਿਕਲਿਆ ਚਾਂਦ, ਦੋ ਸਾਲਾਂ ਬਾਅਦ ਫੈਨਜ਼ ਨਾਲ ਰੁਬਰੂ ਹੋਏ ਸ਼ਾਹਰੁਖ ਖਾਨ

ਦੱਸ ਦਈਏ ਕਿ ਕੁਣਾਲ ਖੇਮੂ ਜਲਦ ਹੀ ਵੈੱਬ ਸੀਰੀਜ਼ 'ਅਭੈ 3' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਫਿਲਮ 'ਮੰਗਲ 2' 'ਚ ਵੀ ਨਜ਼ਰ ਆਉਣਗੇ। ਉਥੇ ਹੀ ਦੂਜੇ ਪਾਸੇ ਸੋਹਾ ਅਕਸਰ ਆਪਣੇ ਕਈ ਫੋਟੋਸ਼ੂਟ ਤੇ ਬਤੌਰ ਫੈਸ਼ਨ ਇੰਨਫਿਊਲੈਂਸਰ ਕੰਮ ਕਰ ਰਹੀ ਹੈ।

 

View this post on Instagram

 

A post shared by Soha (@sakpataudi)

Related Post