EID 2022: ਮਨੰਤ ਦੀ ਬਾਲਕਨੀ 'ਚ ਮੁੜ ਨਿਕਲਿਆ ਚਾਂਦ, ਦੋ ਸਾਲਾਂ ਬਾਅਦ ਫੈਨਜ਼ ਨਾਲ ਰੁਬਰੂ ਹੋਏ ਸ਼ਾਹਰੁਖ ਖਾਨ

Reported by: PTC Punjabi Desk | Edited by: Pushp Raj  |  May 04th 2022 10:04 AM |  Updated: May 04th 2022 11:59 AM

EID 2022: ਮਨੰਤ ਦੀ ਬਾਲਕਨੀ 'ਚ ਮੁੜ ਨਿਕਲਿਆ ਚਾਂਦ, ਦੋ ਸਾਲਾਂ ਬਾਅਦ ਫੈਨਜ਼ ਨਾਲ ਰੁਬਰੂ ਹੋਏ ਸ਼ਾਹਰੁਖ ਖਾਨ

ਕੋਰੋਨਾ ਵਾਇਰਸ ਦੇ ਕਹਿਰ ਦੇ ਦੋ ਸਾਲਾਂ ਬਾਅਦ ਦੇਸ਼ ਭਰ 'ਚ ਧੂਮਧਾਮ ਨਾਲ ਈਦ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਬਾਲੀਵੁੱਡ ਸੈਲੇਬਸ ਨੇ ਵੀ ਧੂਮਧਾਮ ਨਾਲ ਈਦ ਮਨਾਈ। ਇਸ ਵਾਰ ਤਕਰੀਬਨ ਦੋ ਸਾਲਾਂ ਬਾਅਦ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਆਪਣੇ ਫੈਨਜ਼ ਦੇ ਰੁਬਰੂ ਹੋਏ।

ਸ਼ਾਹਰੁਖ ਖਾਨ ਈਦ ਦੇ ਖ਼ਾਸ ਮੌਕੇ ਉੱਤੇ ਆਪਣੇ ਘਰ ਮੰਨਤ ਦੇ ਬਾਹਰ ਨਜ਼ਰ ਆਏ ਅਤੇ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਈਦ ਦੀ ਮਬਾਰਕਬਾਦ ਦਿੱਤੀ। ਇਸ ਦੌਰਾਨ ਸ਼ਾਹਰੁਖ ਖਾਨ ਦੇ ਘਰ ਦੇ ਬਾਹਰ ਲੱਖਾਂ ਫੈਨਜ਼ ਇੱਕਠੇ ਨਜ਼ਰ ਆਏ। ਸਾਰੇ ਲੋਕ ਸ਼ਾਹਰੁਖ ਦੀ ਇੱਕ ਝਲਕ ਪਾਉਣ ਲਈ ਬੇਤਾਬ ਸਨ।

Image Source: Twitter

ਇਸ ਦੌਰਾਨ ਸ਼ਾਹਰੁਖ ਨੇ ਆਪਣੇ ਫੈਨਜ਼ ਨੂੰ ਖੁਸ਼ ਕਰਨ ਲਈ ਆਪਣਾ ਸਿਗਨੇਚਰ ਪੋਜ਼ ਵੀ ਕੀਤਾ। ਸ਼ਾਹਰੁਖ ਖਾਨ ਨੇ ਫੈਨਜ਼ ਨੂੰ ਈਦ ਦੇ ਮੌਕੇ ਮਿਲਣ ਆਉਣ ਲਈ ਧੰਨਵਾਦ ਕਿਹਾ। ਇਸ ਦੌਰਾਨ ਸ਼ਾਹਰੁਖ ਨੇ ਖ਼ੁਦ ਫੈਨਜ਼ ਨਾਲ ਸੈਲਫੀ ਖਿੱਚੀ ਅਤੇ ਫੈਨਜ਼ ਦੀਆਂ ਤਸਵੀਰਾਂ ਲਈਆਂ।

Image Source: Twitter

ਸ਼ਾਹਰੁਖ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫੈਨਜ਼ ਨਾਲ ਈਦ ਸੈਲੀਬ੍ਰੇਸ਼ਨ ਦੀ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ।

Image Source: Twitter

ਸੋਸ਼ਲ ਮੀਡੀਆ 'ਤੇ ਈਦ 2022 ਦੇ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ, ਸ਼ਾਹਰੁਖ ਖਾਨ ਨੇ ਲਿਖਿਆ: "ਈਦ 'ਤੇ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਪਿਆਰਾ ਲੱਗਿਆ…. ਅੱਲ੍ਹਾ ਤੁਹਾਨੂੰ ਪਿਆਰ ਅਤੇ ਖੁਸ਼ੀਆਂ ਬਖਸ਼ੇ ਅਤੇ ਤੁਹਾਡੇ ਅਤੀਤ ਦਾ ਸਭ ਤੋਂ ਬੁਰਾ ਸਮਾਂ ਤੁਹਾਡੇ ਭਵਿੱਖ ਦਾ ਸਭ ਤੋਂ ਚੰਗਾ ਸਮਾਂ ਹੋਵੇ। ਈਦ ਮੁਬਾਰਕ (sic)।"

ਇਸ ਤੋਂ  ਪਹਿਲਾਂ ਸ਼ਾਹਰੁਖ ਖਾਨ ਨੂੰ ਬਾਬਾ ਸਿੱਦਕੀ ਦੀ ਇਫਤਾਰ ਪਾਰਟੀ ਵਿੱਚ ਸਪਾਟ ਕੀਤਾ ਗਿਆ ਸੀ। ਇਥੇ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਤੋਂ ਇਲਾਵਾ ਹੋਰਨਾਂ ਕਈ ਬਾਲੀਵੁੱਡ ਤੇ ਟੀਵੀ ਜਗਤ ਦੇ ਸਿਤਾਰੇ ਪਹੁੰਚੇ ਸਨ।

ਹੋਰ ਪੜ੍ਹੋ : ਸਿੰਗਰ ਤੋਂ ਸ਼ੈਫ ਬਣੇ ਗੁਰੂ ਰੰਧਾਵਾ, ਪਿਜ਼ਾ ਬਣਾਉਂਦੇ ਹੋਏ ਦੀ ਵੀਡੀਓ ਹੋਈ ਵਾਇਰਲ

ਇਸ ਦੌਰਾਨ ਸ਼ਾਹਰੁਖ ਖਾਨ ਫੈਨਜ਼ ਨੂੰ ਮਿਲ ਕੇ ਬਹੁਤ ਖੁਸ਼ ਨਜ਼ਰ ਆਏ। ਸ਼ਾਹਰੁਖ ਨੂੰ ਬੈਂਗਣੀ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੀ ਡੈਨਿਮ ਪਹਿਨੀ ਦੇਖਿਆ ਗਿਆ। ਪਹਿਲਾਂ, ਫੈਨਜ਼ ਨਾਲ ਅਜਿਹੀ ਮੁਲਾਕਾਤ ਅਤੇ ਸ਼ੁਭਕਾਮਨਾਵਾਂ ਇੱਕ ਨਿਯਮਤ ਗੱਲ ਸੀ ਪਰ ਕੋਵਿਡ -19 ਦੇ ਕਾਰਨ, ਅਜਿਹੀ ਮੁਲਾਕਾਤ ਦੋ ਸਾਲਾਂ ਲਈ ਰੋਕ ਦਿੱਤੀ ਗਈ ਸੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network