
ਪੰਜਾਬੀ ਗਾਇਕ ਗੁਰੂ ਰੰਧਾਵਾ ਬਹੁਤ ਹੀ ਘੱਟ ਸਮੇਂ ਵਿੱਚ ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਚੁੱਕੇ ਹਨ । ਗੁਰੂ ਰੰਧਾਵਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹੁਣ ਉਨ੍ਹਾਂ ਦਾ ਇੱਕ ਕੁਕਿੰਗ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।

ਗੁਰੂ ਰੰਧਾਵਾ ਆਪਣੇ ਸ਼ਾਨਦਾਰ ਗੀਤਾਂ ਲਈ ਜਾਣੇ ਜਾਂਦੇ ਹਨ ਪਰ ਇਸ ਵਾਰ ਉਨ੍ਹਾਂ ਨੇ ਲੋਕਾਂ ਨੂੰ ਇਕ ਹੋਰ ਹੁਨਰ ਦਿਖਾਇਆ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਵੀਡੀਓ 'ਚ ਗੁਰੂ ਨੇ ਆਪਣੇ ਕੁਕਿੰਗ ਸਕਿਲ ਦਾ ਪ੍ਰਦਰਸ਼ਨ ਕੀਤਾ ਹੈ।
ਤੁਸੀਂ ਇਸ ਵੀਡੀਓ ਦੇ ਵਿੱਚ ਵੇਖ ਸਕਦੇ ਹੋਏ ਗੁਰੂ ਰੰਧਾਵਾ ਵੈਜ ਪੀਜ਼ਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਉਹ ਪੀਜ਼ਾ ਬਣਾਉਂਦੇ ਹੋਏ ਆਪਣੇ ਦੋਸਤਾਂ ਨਾਲ ਮਸਤੀ ਕਰਦੇ ਹੋਏ ਵੀ ਵਿਖਾਈ ਦਿੱਤੇ। ਇਸ ਦੇ ਨਾਲ ਹੀ ਵੀਡੀਓ ਦੇ ਵਿੱਚ ਗੁਰੂ ਨੇ ਦੱਸਿਆ ਹੈ ਕਿ ਕਿੰਨੇ ਲੋਕਾਂ ਨੇ ਮਿਲ ਕੇ ਇਹ ਪੀਜ਼ਾ ਬਣਾਇਆ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੁਰੂ ਰੰਧਾਵਾ ਨੇ ਇੱਕ ਦਿਲਚਸਪ ਕੈਪਸ਼ਨ ਵੀ ਲਿਖਿਆ ਹੈ। ਗੁਰੂ ਨੇ ਕੈਪਸ਼ਉਸ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, 'ਤਿੰਨ ਸ਼ੈੱਫ ਕਰਨ, ਕਵੀਰ ਅਤੇ ਗੁਰੂ ਵੱਲੋਂ ਬਣਾਇਆ ਗਿਆ ਵੈਜ ਪੀਜ਼ਾ।'
ਗੁਰੂ ਦੇ ਇਸ ਸ਼ੈਫ ਅਵਤਾਰ ਨੂੰ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 7 ਸੈਕਿੰਡ ਦੀ ਇਸ ਕਲਿੱਪ ਨੂੰ ਇੰਸਟਾਗ੍ਰਾਮ 'ਤੇ ਹੁਣ ਤੱਕ ਦੋ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਫੈਨਜ਼ ਕਮੈਂਟ ਬਾਕਸ 'ਚ ਗਾਇਕ ਦੀ ਖੂਬ ਤਾਰੀਫ ਕਰ ਰਹੇ ਹਨ।

ਹੋਰ ਪੜ੍ਹੋ : ਹਸਪਤਾਲ ਤੋਂ ਸਾਹਮਣੇ ਆਈ ਮਿਥੁਨ ਚੱਕਰਵਰਤੀ ਦੀ ਤਸਵੀਰ, ਬੇਟੇ ਨੇ ਦਿੱਤਾ ਪਿਤਾ ਦਾ ਹੈਲਥ ਅਪਡੇਟ
ਗੁਰੂ ਰੰਧਾਵਾ ਦੇ ਲਈ ਇੱਕ ਯੂਜ਼ਰ ਨੇ ਲਿਖਿਆ, 'ਆਈ ਲਵ ਯੂ ਸਰ।' ਇਸ ਦੇ ਨਾਲ ਹੀ ਜ਼ਿਆਦਾਤਰ ਯੂਜ਼ਰਸ ਨੇ ਹਾਰਟ ਈਮੋਜੀ ਬਣਾ ਕੇ ਉਸ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।
ਗੁਰੂ ਰੰਧਾਵਾ ਹੁਣ ਤੱਕ ਆਪਣੇ ਕਈ ਹਿੱਟ ਦੇ ਚੁੱਕੇ ਹਨ। ਇਨ੍ਹਾਂ 'ਚ ਧਿਆਨ 'ਲਾਹੌਰ', 'ਪਟੋਲਾ', 'ਹਾਈ ਰੇਟਡ ਗੱਬਰੂ', 'ਦਾਰੂ ਵਰਗੀ', 'ਰਾਤ ਕਮਾਲ ਹੈ', 'ਸੂਟ', 'ਬਨ ਜਾ ਤੂੰ ਮੇਰੀ ਰਾਣੀ', ਇੰਡੀਆ', 'ਇਸ਼ਰੇ ਤੇਰੇ।', 'ਨਾਚ ਮੇਰੀ ਰਾਣੀ' ਵਰਗੇ ਸੁਪਰਹਿੱਟ ਗੀਤ ਸ਼ਾਮਲ ਹਨ। ਉਨ੍ਹਾਂ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਪੰਜਾਬੀਆਂ ਦੀ ਧੀ' ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।
View this post on Instagram