ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019 ਦਾ 16 ਮਾਰਚ ਨੂੰ ਆਯੋਜਨ,ਸੋਨੂੰ ਸੂਦ ਕਰਨਗੇ ਐਂਕਰਿੰਗ, ਲਗਾਉਣਗੇ ਰੌਣਕਾਂ

By  Shaminder March 6th 2019 01:05 PM

ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ਼ ਪੰਜਾਬ ਸੀਜ਼ਨ -9 ਦੀ ਕਾਮਯਾਬੀ ਤੋਂ ਬਾਅਦ ਹੁਣ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019 ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਇਸ ਅਵਾਰਡ ਸਮਾਰੋਹ  ਦਾ ਆਯੋਜਨ ਸੋਲਾਂ ਮਾਰਚ ਨੂੰ ਕੀਤਾ ਜਾ ਰਿਹਾ ਹੈ । ਇਸ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਐਕਰਿੰਗ ਕਰਨਗੇ ਅਤੇ ਆਪਣੇ ਅੰਦਾਜ਼ ਨਾਲ ਲੋਕਾਂ ਦਾ ਦਿਲ ਵੀ ਪਰਚਾਉਣਗੇ ।

ਹੋਰ ਵੇਖੋ :ਜਦੋਂ ਸੋਨਮ ਬਾਜਵਾ ਬਣ ਗਈ ਮੇਕਅਪ ਆਰਟਿਸਟ,ਕੀਤਾ ਗੁਰਨਾਮ ਭੁੱਲਰ ਦਾ ਮੇਕਅਪ,ਵੇਖੋ ਵੀਡੀਓ

https://www.facebook.com/ptcpunjabi/videos/2051059971655946/

ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਣ ਵਾਲੇ ਇਸ ਅਵਾਰਡ ਸਮਾਰੋਹ 'ਚ ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਅਦਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ । ਦੱਸ ਦਈਏ ਕਿ ਪੀਟੀਸੀ ਵੱਲੋਂ ਇਸ ਅਵਾਰਡ ਸਮਾਰੋਹ ਦਾ ਪਿਛਲੇ ਲੰਮੇ ਸਮੇਂ ਤੋਂ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਸ ਅਵਾਰਡ ਸਮਾਰੋਹ 'ਚ ਮਨੋਰੰਜਨ ਜਗਤ 'ਚ ਆਪਣੀਆਂ ਫ਼ਿਲਮਾਂ ਨਾਲ ਲੋਕਾਂ ਦੇ ਦਿਲ ਜਿੱਤਣ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।

ਹੋਰ ਵੇਖੋ:ਪੰਜਾਬੀ ਦੀ ਮਸ਼ਹੂਰ ਅਖਾਣ ਜੋ ਸੁੱਖ ਛੱਜੂ ਦੇ ਚੁਬਾਰੇ ਬਲਖ ਨਾ ਬੁਖਾਰੇ ਕਿਵੇਂ ਹੋਈ ਸੀ ਸ਼ੁਰੂ,ਜਾਣੋ ਇਤਿਹਾਸ,ਵੇਖੋ ਵੀਡੀਓ

https://www.facebook.com/ptcpunjabi/videos/2068167326594101/

ਇਸ ਅਵਾਰਡ ਸਮਾਰੋਹ 'ਚ ਕਿਸ-ਕਿਸ ਨੂੰ ਕਿਹੜਾ ਅਵਾਰਡ ਮਿਲਣ ਜਾ ਰਿਹਾ ਹੈ ਇਹ ਜਾਨਣ ਲਈ ਵੇਖਣਾ ਨਾਂ ਭੁੱਲਣਾ 16 ਮਾਰਚ ਨੂੰ ਪੀਟੀਸੀ ਪੰਜਾਬੀ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2019,ਇਸ ਅਵਾਰਡ ਸਮਾਰੋਹ 'ਚ ਕਈ ਕਲਾਕਾਰ ਵੀ ਆਪਣੀ ਪਰਫਾਰਮੈਂਸ ਰਾਹੀਂ ਸਮਾਂ ਬੰਨਣਗੇ।

Related Post