ਸੋਨੂੰ ਸੂਦ ਮੁੜ ਬਣੇ ਮਸੀਹਾ, ਸੜਕ ਹਾਦਸੇ 'ਚ ਜ਼ਖਮੀ ਵਿਅਕਤੀ ਨੂੰ ਇਲਾਜ਼ ਲਈ ਖ਼ੁਦ ਲੈ ਕੇ ਪਹੁੰਚੇ ਹਸਪਤਾਲ, ਵੇਖੋ ਵੀਡੀਓ

By  Pushp Raj February 9th 2022 11:50 AM

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਲਗਾਤਾਰ ਸਮਾਜ ਸੇਵਾ ਦਾ ਕੰਮ ਰਹੇ ਹਨ। ਕੋਰੋਨਾ ਕਾਲ ਵਿੱਚ ਲੋਕਾਂ ਦੇ ਮਸੀਹਾ ਬਣਨ ਵਾਲੇ ਸੋਨੂੰ ਸੂਦ ਅਕਸਰ ਲੋੜਵੰਦ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ। ਸੋਨੂੰ ਸੂਦ ਨੇ ਸੜਕ ਹਾਦਸੇ 'ਚ ਜ਼ਖਮੀ ਵਿਅਕਤੀ ਦੀ ਮਦਦ ਕਰਕੇ ਮੁੜ ਲੋਕਾਂ ਦਿਲ ਜਿੱਤ ਲਿਆ ਹੈ।

ਦਰਅਸਲ ਇੰਸਟਾਗ੍ਰਾਮ ਉੱਤੇ ਅਨਿਲ ਕੁਮਾਰ ਨਾਂਅ ਦੇ ਇੱਕ ਯੂਜ਼ਰ ਨੇ ਸੋਨੂੰ ਸੂਦ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੋਨੂੰ ਇੱਕ ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਹਨ।

image From instagram

ਜਾਣਕਾਰੀ ਮੁਤਾਬਕ ਇਹ ਘਟਨਾ ਪੰਜਾਬ ਦੇ ਮੋਗੇ ਜ਼ਿਲ੍ਹੇ ਦੀ ਹੈ। ਸੋਨੂੰ ਸੂਦ ਆਪਣੀ ਟੀਮ ਨਾਲ ਮੋਗਾ ਦੇ ਕੋਟਕਪੂਰਾ ਬਾਈਪਾਸ ਦੇ ਕੋਲੋਂ ਦੀ ਲੰਘ ਰਹੇ ਸਨ, ਪਰ ਅਚਾਨਕ ਉਥੇ ਇੱਕ ਗੱਡੀ  ਦਾ ਐਕਸੀਡੈਂਟ ਹੋਇਆ ਵੇਖ ਕੇ ਉਹ ਮਦਦ ਲਈ ਰੁਕ ਗਏ। ਸੋਨੂੰ ਸੂਦ ਨੇ ਗੱਡੀ ਵਿੱਚ ਜ਼ਖਮੀ ਪਏ ਵਿਅਕਤੀ ਨੂੰ ਖ਼ੁਦ ਬਾਹਰ ਕੱਢਿਆ ਤੇ ਆਪਣੀ ਗੱਡੀ ਵਿੱਚ ਬਿਠਾ ਕੇ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਜ਼ਖਮੀ ਵਿਅਕਤੀ ਦਾ ਸਮੇਂ ਸਿਰ ਇਲਾਜ ਸ਼ੁਰੂ ਹੋ ਗਿਆ। ਹੁਣ ਗੰਭੀਰ ਜ਼ਖਮੀ ਵਿਅਕਤੀ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

image From instagram

ਹੋਰ ਪੜ੍ਹੋ : ਫ਼ਿਲਮ ਬੱਚਨ ਪਾਂਡੇ ਦੀ ਪ੍ਰਮੋਸ਼ਨ ਨੂੰ ਲੈ ਕੇ ਕਪਿਲ ਸ਼ਰਮਾ ਨੇ ਕੀਤਾ ਖੁਲਾਸਾ, ਕਿਹਾ ਉਨ੍ਹਾਂ ਤੋਂ ਨਰਾਜ਼ ਨਹੀਂ ਨੇ ਅਕਸ਼ੈ

ਇਸ ਘਟਨਾ ਦੀ ਵੀਡੀਓ ਵੇਖਣ ਤੋਂ ਬਾਅਦ ਸੋਨੂੰ ਸੂਦ ਦੇ ਫੈਨਜ਼ ਅਤੇ ਮੋਗਾ ਵਾਸੀ ਸੋਨੂੰ ਦੀ ਸ਼ਲਾਘਾ ਕਰ ਰਹੇ ਹਨ। ਦੱਸ ਦਈਏ ਕਿ ਸੋਨੂੰ ਸੂਦ ਦੇ ਨਾਲ-ਨਾਲ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਵੀ ਮੋਗਾ ਵਿੱਚ ਸਮਾਜਿਕ ਭਲਾਈ ਦੇ ਕੰਮ ਕਰਦੀ ਹੈ।

image From instagram

ਸੋਨੂੰ ਸੂਦ ਦੇ ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਉਹ ਕਈ ਤਰ੍ਹਾਂ ਦੇ ਕਮੈਂਟ ਕਰਕੇ ਸੋਨੂੰ ਦੀ ਤਰੀਫ ਕਰ ਰਹੇ ਹਨ। ਅਜਿਹਾ ਕਿਹਾ ਜਾ ਸਕਦਾ ਹੈ ਕਿ ਸੋਨੂੰ ਸੂਦ ਖ਼ੁਦ ਵੱਲੋਂ ਹਰ ਲੋੜਵੰਦ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੋਰੋਨਾ ਕਾਲ ਵਿੱਚ ਵੱਡੀ ਗਿਣਤੀ 'ਚ ਉਨ੍ਹਾਂ ਨੇ ਪਰਵਾਸੀ ਮਜ਼ਦੂਰਾਂ ਅਤੇ ਇਲਾਜ ਲਈ ਲੋੜਵੰਦ ਲੋਕਾਂ ਦੀ ਮਦਦ ਕੀਤੀ ਸੀ, ਜਿਸ ਕਾਰਨ ਲੋਕ ਉਨ੍ਹਾਂ ਨੂੰ ਮਸੀਹਾ ਮੰਨਦੇ ਹਨ।

 

View this post on Instagram

 

A post shared by Anil Kumar (@anil_kumar_tarkempet)

Related Post