ਫ਼ਿਲਮ ਬੱਚਨ ਪਾਂਡੇ ਦੀ ਪ੍ਰਮੋਸ਼ਨ ਨੂੰ ਲੈ ਕੇ ਕਪਿਲ ਸ਼ਰਮਾ ਨੇ ਕੀਤਾ ਖੁਲਾਸਾ, ਕਿਹਾ ਉਨ੍ਹਾਂ ਤੋਂ ਨਰਾਜ਼ ਨਹੀਂ ਨੇ ਅਕਸ਼ੈ

written by Pushp Raj | February 09, 2022

ਬੀ-ਟਾਊਨ ਦੇ ਵਿੱਚ ਕੁਝ ਦਿਨਾਂ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਪਿਲ ਸ਼ਰਮਾ ਤੇ ਅਕਸ਼ੈ ਕੁਮਾਰ ਦੇ ਵਿੱਚ ਅਨਬਨ ਹੋ ਗਈ ਹੈ। ਕਪਿਲ ਦੇ ਸ਼ੋਅ 'ਚ ਪੀਐਮ ਮੋਦੀ 'ਤੇ ਕੀਤੇ ਗਏ ਮਜ਼ਾਕ ਨੂੰ ਲੈ ਕੇ ਅਕਸ਼ੈ ਕੁਮਾਰ, ਕਪਿਲ ਸ਼ਰਮਾ ਤੋਂ ਨਾਰਾਜ਼ ਹਨ। ਇਸੇ ਕਾਰਨ ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ ਬੱਚਨ ਪਾਂਡੇ ਦੇ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ 'ਤੇ ਨਾਂ ਜਾਣ ਦਾ ਫੈਸਲਾ ਕੀਤਾ ਹੈ। ਹੁਣ ਇਸ ਮੁੱਦੇ ਕਪਿਲ ਸ਼ਰਮਾ ਆਪਣਾ ਪੱਖ ਰੱਖਿਆ ਹੈ।

ਇਸ ਮਾਮਲੇ ਉੱਤੇ ਕਪਿਲ ਸ਼ਰਮਾ ਨੇ ਆਪਣੇ ਟਵਿੱਟਰ 'ਤੇ ਇੱਕ ਟਵੀਟ ਕਰਦੇ ਹੋਏ ਕਿਹਾ, " ਮੇਰੇ ਪਿਆਰੇ ਦੋਸਤੋਂ, ਮੈਂ ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਵੇਖੀਆਂ। ਜੋ ਕਿ ਮੇਰੇ ਅਤੇ ਅਕਸ਼ੈ ਭਾਜੀ ਬਾਰੇ ਸਨ। ਮੈਂ ਅਕਸ਼ੈ ਜੀ ਨਾਲ ਫੋਨ ਉੱਤੇ ਗੱਲਬਾਤ ਕੀਤੀ ਅਤੇ ਹੁਣ ਸਾਡੇ ਵਿਚਾਲੇ ਸਭ ਕੁਝ ਠੀਕ ਹੈ ਤੇ ਸਾਡੀ ਸੁਲਹ ਹੋ ਗਈ ਹੈ। "

ਕਪਿਲ ਨੇ ਅੱਗੇ ਲਿਖਿਆ- 'ਇਹ ਸਭ ਮਿਸ ਕਮਿਊਨੀਕੇਸ਼ਨ ਦੇ ਕਾਰਨ ਹੋਇਆ ਸੀ। ਹੁਣ ਸਭ ਕੁਝ ਠੀਕ ਹੈ। ਅਸੀਂ ਜਲਦੀ ਹੀ ਬੱਚਨ ਪਾਂਡੇ ਦਾ ਐਪੀਸੋਡ ਇਕੱਠੇ ਸ਼ੂਟ ਕਰਾਂਗੇ। ਉਹ ਮੇਰੇ ਵੱਡਾ ਭਰਾ ਨੇ ਅਤੇ ਉਹ ਕਦੇ ਵੀ ਮੇਰੇ ਨਾਲ ਨਰਾਜ਼ ਨਹੀਂ ਹੋ ਸਕਦੇ। ਤੁਹਾਡਾ ਧੰਨਵਾਦ।'

ਹੋਰ ਪੜ੍ਹੋ : ਕਰੋੜਾਂ ਰੁਪਏ ਦੀ ਜਾਇਦਾਦ ਤੇ ਲਗਜ਼ਰੀ ਕਾਰਾਂ ਦੇ ਮਾਲਿਕ ਨੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ

ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਅਜੇ ਤੱਕ ਅਕਸ਼ੈ ਕੁਮਾਰ ਦੇ ਪੱਖ ਤੋਂ ਕੋਈ ਬਿਆਨ ਨਹੀਂ ਆਇਆ ਹੈ। ਇਸ ਦੇ ਨਾਲ ਹੀ ਕੁਝ ਯੂਜ਼ਰਸ ਕਪਿਲ ਨੂੰ ਇਹ ਕਹਿ ਕੇ ਟ੍ਰੋਲ ਕਰ ਰਹੇ ਹਨ ਕਿ ਦੇਸ਼ ਦੇ ਪ੍ਰਧਾਨ ਮੰਤਰੀ 'ਤੇ ਕਾਮੇਡੀ ਕਰਨਾ ਠੀਕ ਨਹੀਂ ਹੈ। ਉਨ੍ਹਾਂ ਦੇ ਅਹੁਦੇ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਕੀ ਹੈ ਪੂਰਾ ਮਾਮਲਾ
ਦਰਅਸਲ ਫ਼ਿਲਮ ਅਤਰੰਗੀ ਰੇ ਦੀ ਪ੍ਰਮੋਸ਼ਨ ਦੌਰਾਨ ਅਕਸ਼ੈ ਕੁਮਾਰ ਨੇ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਪ੍ਰਧਾਨ ਮੰਤਰੀ ਮੋਦੀ 'ਤੇ ਕੀਤੇ ਗਏ ਮਜ਼ਾਕ ਨੂੰ ਪ੍ਰਸਾਰਿਤ ਨਾ ਕਰਨ ਦੀ ਅਪੀਲ ਕੀਤੀ ਸੀ, ਪਰ ਬਾਅਦ ਵਿੱਚ ਇਹ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ। ਅਕਸ਼ੈ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ ਜਦੋਂ ਕਪਿਲ ਨੇ ਪੀਐਮ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਇੰਟਰਵਿਊ 'ਤੇ ਮਜ਼ਾਕ ਕੀਤਾ ਸੀ।

You may also like