ਸੋਨੂੰ ਸੂਦ ਨੇ ਸ਼ੁਰੂ ਕੀਤੀ ਨਵੀਂ ਪਾਰੀ, ਵੀਡੀਓ ਸ਼ੇਅਰ ਕਰਕੇ ਕੀਤਾ ਖੁਲਾਸਾ

By  Shaminder February 8th 2022 12:50 PM

ਸੋਨੂੰ ਸੂਦ (Sonu Sood ) ਸੋਸ਼ਲ ਮੀਡੀਆ ਤੇ ਆਪਣੇ ਦਿਲ ਦੀਆਂ ਗੱਲਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਜਿੱਥੇ ਉਹ ਪੰਜਾਬ ਦੇ ਮੋਗਾ 'ਚ ਖੇਤਾਂ ਦੇ ਨਜ਼ਦੀਕ ਬਣੇ ਇੱਕ ਖੋਖੇ ਵਾਲੇ ਤੋਂ ਸਮੋਸੇ ਦਾ ਮਜ਼ਾ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਸੋਨੂੰ ਸੂਦ ਦੱਸ ਰਹੇ ਹਨ ਕਿ ਜਲਦ ਹੀ ਰੋਡੀਜ਼ ਸ਼ੋਅ ਨੂੰ ਹੋਸਟ ਕਰਨਗੇ । ਕਿਉਂਕਿ ਅਦਾਕਾਰ ਰਣਵਿਜੇ ਨੇ ਇਸ ਸ਼ੋਅ ਨੂੰ ਅਲਵਿਦਾ ਆਖ ਦਿੱਤਾ ਹੈ ।

SONU SOOD PIC 1 image source instagram

ਹੋਰ ਪੜ੍ਹੋ : ਕਰਿਸ਼ਮਾ ਤੰਨਾ ਦਾ ਸਹੁਰੇ ਘਰ ‘ਚ ਹੋਇਆ ਸ਼ਾਨਦਾਰ ਸੁਆਗਤ, ਵੀਡੀਓ ਵਾਇਰਲ

ਉਹ 18 ਸਾਲਾਂ ਤੱਕ ਸ਼ੋਅ ਦਾ ਹਿੱਸਾ ਰਹੇ। ਰਣਵਿਜੇ ਸਿੰਘ ਰੋਡੀਜ਼ ਕਰਕੇ ਹੀ ਜਾਣੇ ਜਾਂਦੇ ਹਨ।ਲੰਬਾ ਸਫ਼ਰ ਤੈਅ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੇ ਸ਼ੋਅ ਤੋਂ ਦੂਰੀ ਬਣਾ ਲਈ ਹੈ। ਰੋਡੀਜ਼ ਤੋਂ ਰਣਵਿਜੇ ਦੇ ਜਾਣ ਤੋਂ ਬਾਅਦ ਹੁਣ ਇਸ ਨਾਲ ਸੋਨੂੰ ਸੂਦ ਦਾ ਨਾਂ ਜੁੜ ਗਿਆ ਹੈ। ਸੋਨੂੰ ਸੂਦ ਨੇ ਜਿਹੜਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

Sonu Sood image From instagram

ਉਸ 'ਚ ਉਹ ਦੱਸ ਰਹੇ ਹਨ ਕਿ ਇਸ ਸ਼ੋਅ ਦੀ ਸ਼ੂਟਿੰਗ ਸਾਊਥ ਅਫਰੀਕਾ 'ਚ ਹੋਵੇਗੀ ਅਤੇ ਉਹ ਜਲਦ ਹੀ ਇਸ ਸ਼ੋਅ ਦੀ ਸ਼ੂਟਿੰਗ ਦੇ ਲਈ ਸਾਊਥ ਅਫਰੀਕਾ ਜਾ ਰਹੇ ਨੇ ਅਤੇ ਜਾਣ ਤੋਂ ਪਹਿਲਾਂ ਉਹ ਸਮੋਸਾ ਜ਼ਰੂਰ ਖਾਣਗੇ । ਕਿਉਂਕਿ ਉੱਥੇ ਪਤਾ ਨਹੀਂ ਉਨ੍ਹਾਂ ਨੂੰ ਸਮੋਸਾ ਖਾਣ ਦਾ ਮੌਕਾ ਮਿਲੇ ਜਾਂ ਫਿਰ ਨਹੀਂ । ਸੋਸ਼ਲ ਮੀਡੀਆ 'ਤੇ ਸੋਨੂੰ ਸੂਦ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਸੋਨੂੰ ਸੂਦ ਦੇ ਪ੍ਰਸ਼ੰਸਕ ਵੀ ਉਨ੍ਹਾਂ ਦਾ ਇਸ ਸ਼ੋਅ 'ਚ ਆਉਣ 'ਤੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।

 

View this post on Instagram

 

A post shared by Sonu Sood (@sonu_sood)

Related Post